ਗੁਰਦਾਸਪੁਰ, 11 ਮਾਰਚ 2022
ਸਿਵਲ ਸਰਜਨ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ਼ਨ ਇੰਦਰਧਨੁਸ 13 ਮਾਰਚ ਤਕ ਜਿਲੇ ਦੀਆਂ ਸਿਹਤ ਸੰਸਥਾਵਾ ਤੇ ਮਨਾਇਆ ਜਾ ਰਿਹਾ ਹੈ। ਜਿਸ ਤਹਿਤ 0 -2 ਸਾਲ ਦੇ 2244 ਬੱਚਿਆਂ ਵਿੱਚੋ 1647 ਬੱਚਿਆਂ ਦਾ ਟੀਕਾਕਰਣ ਕਰਕੇ 73.3 % ਅਤੇ ਗਰਭਵਤੀ ਔਰਤਾ ਵਿੱਚੋ 299 ਦਾ ਟੀਕਾਕਰਣ ਕਰਕੇ 60% ਦਾ ਟੀਚਾ ਪੂਰਾ ਕੀਤਾ ਗਈਆ ਹੈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਫ਼ਾਜਿਲਕਾ ਨੇ ਪਰਿਆਸ ਸਕੂਲ ਆਲਮਗਡ਼੍ਹ ਦਾ ਕੀਤਾ ਦੌਰਾ
ਜਿਲ੍ਹਾ ਟੀਕਾਕਰਣ ਅਫਸਰ ਡਾ ਆਰਵਿੰਦ ਕੁਮਾਰ ਅਤੇ ਐਸ ਐਮ ਓ ਡਾ ਇਸ਼ਿਤਾ (ਡਬਲਿਊ ਐਚ ਏ) ਵੱਲੋ ਲਗਾਏ ਸਪੋਰਟਿਵ ਸੁਪਰਵਿਜ਼ਨ ਤਹਿਤ ਗੁਰਦਾਸਪੁਰ, ਬਟਾਲਾ ਅਤੇ ਪੀ.ਐਚ.ਸੀ ਦੌਰਾਗਲਾ ਦਾ ਦੌਰਾ ਕੀਤਾ ਗਿਆ ।
ਉਨ੍ਹਾਂ ਵੱਲੋ ਟੀਮਾ ਵੱਲੋ ਲਗਾਏ ਗਏ ਸ਼ੈਸ਼ਨਾ ਦਾ ਨਿਰੀਖਣ ਕੀਤਾ ਗਿਆ । ਡਬਲਿਊ ਐਚ ਓ ਦੇ ਮੋਨਿਟਰਿੰਗ ਰਾਮ ਸ਼ਰਨ ਨੇ ਵੱਲੋ ਸੀ.ਐਸ.ਸੀ ਭਾਮ ਅਤੇ ਪੀ.ਐਸ.ਸੀ ਦੌਰਾਗਲਾ ਵਿੱਚ ਲਗਾਏ ਜਾ ਰਹੇ ਟੀਕਾਕਰਣ ਕਰਨ ਦੀ ਮੋਟਿਰਿੰਗ ਕੀਤੀ ਗਈ।
ਸਿਵਲ ਸਰਜਨ ਡਾ ਵਿਜੇ ਕੁਮਾਰ ਵੱਲੋ ਅਪੀਲ ਕੀਤੀ ਗਈ ਕਿ ਇਲਾਕਾ ਨਿਵਾਸੀ ਮਿਸ਼ਨ ਇੰਦਰਧਨੁਸ ਬੱਚਿਆ ਅਤੇ ਗਰਭਵਤੀ ਔਰਤਾ ਦਾ ਟੀਕਾਕਰਨ ਕਰਵਾ ਕੇ ਇਸ ਮਿਸ਼ਨ ਨੂੰ ਕਾਮਯਾਬ ਕੀਤਾ ਜਾਵੇ।