ਕੋਵਿਡ ਦੀ ਕਿਸੇ ਵੀ ਸੰਭਾਵਿਤ ਲਹਿਰ ਨੂੰ ਰੋਕਣ ਲਈ ਵੈਕਸੀਨੇਸ਼ਨ ਜਰੂਰੀ-ਸਿਵਲ ਸਰਜਨ

Rajinder Arora
ਕੋਵਿਡ ਦੀ ਕਿਸੇ ਵੀ ਸੰਭਾਵਿਤ ਲਹਿਰ ਨੂੰ ਰੋਕਣ ਲਈ ਵੈਕਸੀਨੇਸ਼ਨ ਜਰੂਰੀ-ਸਿਵਲ ਸਰਜਨ

ਫਿਰੋਜ਼ਪੁਰ 29 ਅਪ੍ਰੈਲ 2022

ਕੋਵਿਡ ਦੀ ਕਿਸੇ ਵੀ ਸੰਭਾਵਿਤ ਲਹਿਰ ਨੂੰ ਰੋਕਣ ਅਤੇ ਕੋਵਿਡ ਤੋਂ ਬਚਾਅ ਲਈ ਸਾਰੇ ਯੋਗ ਵਿਅਕਤੀਆਂ ਦਾ ਮੁਕੰਮਲ ਟੀਕਾਕਰਨ ਜਰੂਰੀ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਜ਼ਿਲਾ ਨਿਵਾਸੀਆਂ ਦੇ ਨਾ ਇੱਕ ਸਿਹਤ ਸੁਨੇਹੇ ਵਿੱਚ ਕੀਤਾ।

ਹੋਰ ਪੜ੍ਹੋ :-ਦਲਿਤ ਪੰਚ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਪੁੱਜਾ ਐਸ.ਸੀ. ਕਮਿਸ਼ਨ

ਉਨ੍ਹਾਂ ਕਿਹਾ ਕਿ ਕਰੋਨਾ ਰੋਗ ਸਮੇਂ ਸਮੇਂ ਤੇ ਨਵੇਂ ਨਵੇਂ ਵੇਰੀਐਂਟਾਂ ਦਾ ਰੂਪ ਧਾਰਨ ਕਰਕੇ ਵਾਪਸ ਤਾਜ਼ਾ ਲਹਿਰ ਬਣਾਉਂਦਾ ਰਹਿੰਦਾ ਹੈ।ਕੋਵਿਡ ਵੈਕਸੀਨੇਸ਼ਨ ਕਰੋਨਾ ਤੋਂ ਬਚਾਅ ਦਾ ਪੱਕਾ ਅਤੇ ਭਰੋਸੇਮੰਦ ਤਰੀਕਾ ਹੈ। ਡਾ:ਅਰੋੜਾ ਨੇ ਅੱਗੇ ਦੱਸਿਆ ਕਿ ਵੈਕਸੀਨੇਟਡ ਵਿਅਕਤੀ ਦਾ ਕਰੋਨਾ ਰੋਗ ਤੋਂ ਪੀੜਿਤ ਹੋਣ ਦਾ ਖਤਰਾ ਬਹੁਤ ਘੱਟ ਜਾਂਦਾ ਹੈ ਅਤੇ ਜੇਕਰ ਅਜਿਹਾ ਵਿਅਕਤੀ ਕਰੋਨਾ ਪੀੜਿਤ ਵੀ ਹੋ ਜਾਂਦਾ ਹੈ ਤਾਂ ਉਸ ਵਿੱਚ ਰੋਗ ਦੀ ਤੀਬਰਤਾ ਬਹੁਤ ਘੱਟ ਹੁੰਦੀ ਹੈ ਅਤੇ ਰੋਗ ਘਾਤਕ ਰੂਪ ਅਖਤਿਆਰ ਨਹੀ ਕਰ ਸਕਦਾ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵਿਭਾਗ ਵੱਲੋਂ 12 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਮੁਫਤ ਕੋਵਿਡ ਟੀਕਾਕਰਨ ਕੀਤਾ ਜਾ ਰਿਹਾ ਹੈ। ਕੋਵਿਡ ਵੈਕਸੀਨ ਦੀਆਂ ਦੋ ਖੁਰਾਕਾਂ ਤੋਂ ਇਲਾਵਾ ਫਰੰਟਲਾਈਨ ਵਰਕਰਜ਼ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮੁੱਫਤ ਬੂਸਟਰ ਡੋਜ਼ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਉਹਨਾਂ ਸਮੂਹ ਯੋਗ ਵਿਅਕਤੀਆਂ ਨੂੰ ਤਰਜੀਹੀ ਤੌਰ ਤੇ ਆਪਣਾ ਬਣਦਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਰੋਗ ਦੇ ਫੈਲਾਅ ਨੂੰ ਰੋਕ ਕੇ ਸੰਭਾਵੀ ਕੋਵਿਡ ਲਹਿਰਾਂ ਨੂੰ ਰੋਕਿਆ ਜਾ ਸਕੇ।

Spread the love