ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ 18 ਸਾਲ ਤੋਂ ਵੱਧ ਉਮਰ ਵਾਲਿਆ ਲਈ ਵੈਕਸੀਨ ਉਪਲੱਬਧ
ਸ੍ਰੀ ਅਨੰਦਪੁਰ ਸਾਹਿਬ 13 ਜੂਨ 2021
ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ 18 ਸਾਲ ਤੋ ਵੱਧ ਉਮਰ ਦੇ ਲਾਭਪਾਤਰੀ ਆਪਣਾ ਟੀਕਾਕਰਨ ਕਰਵਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਚ ਸਥਾਪਿਤ ਵੈਕਸੀਨੇਸ਼ਨ ਸੈਂਟਰ ਵਿਚ ਆਉਣ, ਜਿੱਥੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਰੋਜ਼ਾਨਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਐਸ.ਐਮ.ਓ ਨੇ ਦੱਸਿਆ ਕਿ ਕੋਵੀਸ਼ੀਲਡ ਦਵਾਈ ਜਿਸ ਨੂੰ ਕਿ ਵਿਦੇਸ਼ਾ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਜਾਣ ਵਾਲੇ ਵਿਦਿਆਰਥੀ ਅਤੇ ਅੰਤਰਰਾਸ਼ਟਰੀ ਰਾਸ਼ਟਰੀ ਲਗਵਾ ਰਹੇ ਹਨ,ਉਹ ਵੀ ਇਸ ਟੀਕਾਕਰਨ ਕੇਂਦਰ ਵਿਚ ਢੁਕਵੀ ਮਾਤਰਾ ਵਿਚ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਪਹਿਲਾ 45 ਸਾਲ ਤੋ ਵੱਧ ਉਮਰ ਦੇ ਵਿਅਕਤੀਆਂ ਦੀ ਟੀਕਾਕਰਨ ਕੀਤਾ ਜਾ ਰਿਹਾ ਸੀ ਅੱਜ ਤੋ 18 ਸਾਲ ਤੋ ਵੱਧ ਉਮਰ ਦੇ ਹਰ ਵਿਅਕਤੀ/ਲਾਭਪਾਤਰੀ ਦੇ ਵੈਕਸੀਨ ਲਗਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਸੁਰੱਖਿਅਤ ਹੈ ਇਹ ਜਰੂਰ ਲਗਵਾਉਣਾ ਚਾਹੀਦਾ ਹੈ,ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾ੍ਹਂ ਦੇ ਕਰੋਨਾ ਦੇ ਲੱਛਣ ਹੋਣ ਤੇ ਆਪਣਾ ਕਰੋਨਾ ਟੈਸਟ ਜਰੂਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਤੋ ਬਚਣ ਲਈ ਸਰਕਾਰ ਵਲੋ ਜਾਰੀ ਗਾਈਡਲਾਈਨਜ਼ ਦੀ ਪਾਲਣਾ ਅਤੇ ਸਿਹਤ ਵਿਭਾਗ ਵਲੋ ਜਾਰੀ ਦਿਸ਼ਾ ਨਿਰਦੇਸ਼ ਜਰੂਰੀ ਅਪਨਾਏ ਜਾਣ। ਘਰ ਤੋ ਬਾਹਰ ਨਿਕਲਣ ਸਮੇਂ ਮਾਸਕ ਸਹੀ ਢੰਗ ਨਾਲ ਪਾਇਆ ਜਾਵੇ, ਹੱਥ ਸੈਨੇਟਾਈਜ ਕੀਤੇ ਜਾਣ, ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਨੇ ਸਮਾਜ ਸੇਵੀ ਸੰਗਠਨਾਂ,ਪਤਵੰਤੇ ਨਾਗਰਿਕਾ ਨੁੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ, ਆਪ ਵੀ ਸੁਰੱਖਿਅਤ ਹੋਣ ਅਤੇ ਦੂਜਿਆ ਨੂੁੰ ਵੀ ਸੁਰੱਖਿਅਤ ਕਰਨ।