ਫ਼ਾਜ਼ਿਲਕਾ 2 ਅਪ੍ਰੈਲ 2022
ਸਿਵਲ ਸਰਜਨ ਫਾਜਿਲਕਾ ਡਾ. ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਮਹਾਮਾਰੀ ਕਰਕੇ ਜਾਂ ਹੋਰ ਕਿਸੇ ਵੀ ਕਾਰਨ ਕਰਕੇ ਜੋ ਬੱਚੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ ਉਹਨਾਂ ਦਾ ਟੀਕਾਕਰਨ ਕਰਨ ਲਈ ਮਿਸ਼ਨ ਇੰਦਰ ਧਨੂਸ਼ ਅਭਿਆਨ ਚਲਾਇਆ ਗਿਆ ਹੈ।
ਹੋਰ ਪੜ੍ਹੋ :-ਰੂਪਨਗਰ ਦੇ ਨਵੇਂ ਐਸ.ਐਸ.ਪੀ ਵਜ਼ੋਂ ਡਾ.ਸੰਦੀਪ ਗਰਗ ਨੇ ਸੰਭਾਲਿਆ ਚਾਰਜ਼
ਡਾ. ਢਿੱਲੋਂ ਨੇ ਦੱਸਿਆ ਕਿ ਇਸਦਾ ਪਹਿਲਾ ਰਾਊਂਡ 7 ਮਾਰਚ 2022 ਤੋਂ ਸ਼ੁਰੂ ਹੋ ਚੁੱਕਿਆ ਹੈ। ਦੂਸਰਾ ਰਾਊਂਡ 4 ਅਪ੍ਰੈਲ 2022 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਅਤੇ ਤੀਸਰਾ ਰਾਊਂਡ 4 ਮਈ 2022 ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ 0 ਤੋਂ 23 ਮਹੀਨਿਆਂ ਦੇ ਬੱਚਿਆਂ ਜਿਨਾਂ ਦੇ ਟੀਕੇ ਪੂਰੇ ਨਹੀਂ ਲੱਗੇ, ਉਹਨਾਂ ਨੂੰ ਅਤੇ ਨਾਲ ਹੀ ਗਰਭਵਤੀ ਮਾਵਾਂ ਨੂੰ ਜਿਨਾਂ ਦੇ ਟੀਕੇ ਪੂਰੇ ਨਹੀਂ ਲਗੇ ਹੋਏ ਉਹਨਾ ਨੂੰ ਵੀ ਟੀਕੇ ਲਗਾਏ ਜਾਣਗੇ। ਡਾ. ਢਿੱਲੋਂ ਨੇ ਕਿਹਾ ਕਿ ਇੱਟਾ ਦੇ ਭੱਠਿਆਂ ਤੇ ਕੰਮ ਕਰਦੇ ਮਜ਼ਦੂਰਾਂ ਦੇ ਬੱਚਿਆਂ, ਪਰਵਾਸੀ ਮਜ਼ਦੂਰਾਂ ਦੇ ਬੱਚਿਆਂ, ਦੂਰ ਦੁਰਾਡੇ ਢਾਣੀਆਂ ਵਿਚ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਸ਼ਹਿਰੀ ਖੇਤਰ ਦੇ ਸਲਮ ਏਰੀਏ ਵਿਚ ਵੀ ਇਸ ਮਿਸ਼ਨ ਤਹਿਤ ਟੀਕਾਕਰਨ ਕੀਤਾ ਜਾਵੇਗਾ।
ਡਾ. ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਕਿਹਾ ਕਿ ਬੱਚਿਆਂ ਦੇ ਟੀਕਾਕਰਨ ਪੂਰਾ ਕਰਾਉਣ ਲਈ ਮਾਪੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਅਪਣੇ ਮੀਡੀਆ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮਿਸ਼ਨ ਬਾਰੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦੇਣ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਟੀਕੇ ਲਗਾਏ ਜਾ ਸਕਣ।