ਐਸ.ਏ.ਐਸ.ਨਗਰ, 19 ਮਈ,2021
ਐਸਡੀਐਮ ਡੇਰਾਬਸੀ, ਡੀਐਸਪੀ ਜ਼ੀਰਕਪੁਰ ਅਤੇ ਐਸਐਮਓ ਢਕੋਲੀ ਵਾਲੀ ਕਮੇਟੀ ਵੱਲੋਂ ਕੀਤੀ ਜਾਂਚ ਵਿੱਚ ਪਾਇਆ ਗਿਆ ਕਿ ਨਿਊ ਲਾਈਫ ਲਾਈਨ ਹਸਪਤਾਲ ਜ਼ੀਰਕਪੁਰ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੈਡੀਕਲ ਪ੍ਰੋਟੋਕੋਲ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ। ਹਸਪਤਾਲ ਵੱਲੋਂ ਵੈਂਟੀਲੇਟਰ ਸਮੇਤ ਆਈ.ਸੀ.ਯੂ. ਬੈੱਡਾਂ ਲਈ ਲਏ ਜਾਂਦੇ ਖਰਚੇ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਿਯਮ ਦੇ ਅਨੁਸਾਰ ਨਹੀਂ ਹਨ ਅਤੇ ਬਹੁਤ ਜ਼ਿਆਦਾ ਹਨ।
ਐਸਐਸਪੀ ਮੁਹਾਲੀ ਸ੍ਰੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਰਿਪੋਰਟ ਦੇ ਅਧਾਰ ‘ਤੇ, ਐਫਆਈਆਰ ਨੰਬਰ 291 ਅਧੀਨ ਆਈਪੀਸੀ ਦੀ ਧਾਰਾ 269, 270, 188 ਅਤੇ ਆਫ਼ਤ ਪ੍ਰਬੰਧਨ ਐਕਟ 2005 ਦੇ ਸੈਕਸ਼ਨ 51 (ਬੀ), 58 ਅਤੇ ਐਪੀਡੈਮਿਕ ਡਿਸੀਜ਼ ਐਕਟ 1897 ਦੀ ਧਾਰਾ 3 ਤਹਿਤ ਥਾਣਾ ਜ਼ੀਰਕਪੁਰ ਵਿਚ ਕੇਸ ਦਰਜ ਕੀਤਾ ਗਿਆ ਹੈ।
ਨਿਊ ਲਾਈਫ ਲਾਈਨ ਹਸਪਤਾਲ ਜ਼ੀਰਕਪੁਰ ਵਿਰੁੱਧ ਕਈ ਸ਼ਿਕਾਇਤਾਂ ਪ੍ਰਾਪਤ : ਮੁਹਾਲੀ ਡੀ ਸੀ
ਇਹ ਐਫਆਈਆਰ ਨਿਊ ਲਾਈਫ ਲਾਈਨ ਹਸਪਤਾਲ ਜ਼ੀਰਕਪੁਰ ਦੇ ਡਾ. ਮਨੀਸ਼ ਗੋਇਲ ਖ਼ਿਲਾਫ਼ ਦਰਜ ਕੀਤੀ ਗਈ ਹੈ। ਇਸ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਕੀਤੀ ਜਾਵੇਗੀ ਤਾਂ ਜੋ ਨਵੇਂ ਤੱਥਾਂ ਦਾ ਖੁਲਾਸਾ ਕੀਤਾ ਜਾ ਸਕੇ।