ਵੱਖ-ਵੱਖ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਇਕੋ ਪਛਾਣ ਦਸਤਾਵੇਜ਼ ਹੈ ਯੂ.ਡੀ.ਆਈ.ਡੀ

ਵੱਖ-ਵੱਖ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਇਕੋ ਪਛਾਣ ਦਸਤਾਵੇਜ਼ ਹੈ ਯੂ.ਡੀ.ਆਈ.ਡੀ
ਵੱਖ-ਵੱਖ ਵਿਭਾਗੀ ਸਕੀਮਾਂ ਦਾ ਲਾਹਾ ਲੈਣ ਲਈ ਇਕੋ ਪਛਾਣ ਦਸਤਾਵੇਜ਼ ਹੈ ਯੂ.ਡੀ.ਆਈ.ਡੀ

ਬਰਨਾਲਾ, 10 ਮਈ 2022

ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਕੀਮਾਂ ਦਾ ਲਾਭ ਲੈਣ ਲਈ ਦਿਵਿਆਂਗਜਨ ਵਿਅਕਤੀਆਂ ਲਈ ਯੂ.ਡੀ.ਆਈ.ਡੀ. (ਯੂਨੀਕ ਡਿਸਏਬਲਿਟੀ ਅਡੈਂਟਟੀ ਕਾਰਡ) ਇੱਕੋ-ਇੱਕ ਦਸਤਾਵੇਜ਼ ਹੈ। ਦਿਵਿਆਂਗਜਨ ਵਿਅਕਤੀ … ਵੈਬਸਾਈਟ ’ਤੇ ਜਾ ਕੇ ਨੇੜਲੇ ਸੇਵਾ ਕੇਂਦਰ, ਸਰਕਾਰੀ ਹਸਪਤਾਲ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਵਿੱਚ ਕਾਰਡ ਬਣਵਾਉਣ ਲਈ ਅਰਜ਼ੀਆਂ ਦੇ ਸਕਦੇ ਹਨ। ਇਹ ਜਾਣਕਾਰੀ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਨੇ ਸਾਂਝੀ ਕੀਤੀ।

ਹੋਰ ਪੜ੍ਹੋ :-ਕਿਸਾਨਾਂ ਨੂੰ ਮਿਆਰੀ ਬੀਜ ਉਪਲਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਬੀਜਾਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ

ਡਾ. ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਡ ਜਾਰੀ ਹੋਣ ਤੋਂ ਬਾਅਦ ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਵਾਰ-ਵਾਰ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ। ਉਨਾਂ ਦੱਸਿਆ ਕਿ ਜਿਹੜੇ ਦਿਵਿਆਂਗ ਵਿਅਕਤੀਆਂ ਕੋਲ ਪਹਿਲਾਂ ਤੋਂ ਮੈਡੀਕਲ ਸਰਟੀਫਿਕੇਟ ਬਣਿਆ ਹੋਇਆ ਹੈ, ਉਹ ਉਸ ਨੂੰ ਡਿਜੀਟਲ ਕਰਵਾਉਣ।  ਜਿਨਾਂ ਨੇ ਅਜੇ ਤੱਕ ਇਹ ਕਾਰਡ ਨਹੀਂ ਬਣਵਾਇਆ, ਉਹ ਨਵੇ ਕਾਰਡ ਲਈ ਅਪਲਾਈ ਕਰਨ।

ਉਨਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਅਨੇਕ ਲਾਭ ਲੈਣ ਲਈ ਦਿਵਿਆਂਜਨ ਦੀ ਪਛਾਣ ਤੇ ਤਸਦੀਕ ਕਰਨ ਦਾ ਦਸਤਾਵੇਜ਼ ਹੈ। ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਕੀਮਾਂ ਦੇ ਲਾਭ ਲੈਣ ਲਈ ਇਹ ਸ਼ਨਾਖਤੀ ਕਾਰਡ ਲਾਹੇਵੰਦ ਸਿੱਧ ਹੁੰਦਾ ਹੈ। ਉਨਾਂ ਜ਼ਿਲੇ ਦੇ ਸਾਰੇ ਦਿਵਿਆਂਗਜਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਿਵਿਆਂਗਤਾ ਸਬੰਧੀ ਵਿਲੱਖਣ ਸ਼ਨਾਖ਼ਤੀ ਕਾਰਡ ਜਲਦ ਬਣਾਉਣ।

ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਅਪੰਗਤਾ ਦੀਆਂ ਕਿਸਮਾਂ ਜਿਵੇਂ ਕਿ ਅੰਨਾਪਨ, ਘੱਟ ਨਜ਼ਰ, ਕੁਸ਼ਟ ਰੋਗ, ਮਾਨਸਿਕ ਬਿਮਾਰੀ, ਬੌਧਿਕ ਅਪੰਗਤਾ, ਬੋਲਾਪਣ, ਗੁੰਗਾਪਣ, ਤੇਜ਼ਾਬੀ ਹਮਲੇ ਪੀੜਤ, ਹੀਮੇਫਿਲਿਆ, ਥੈਲੇ ਸੀਮੀਆ, ਗੰਭੀਰ ਦਿਮਾਗੀ ਪ੍ਰਸਥਿਤੀ, ਤੁਰਨ-ਫਿਰਨ ਦੀ ਕਮਜ਼ੋਰੀ, ਮਾਸਪੇਸ਼ੀਆਂ ਦੀ ਕਮਜ਼ੋਰੀ, ਮਲਟੀਪਲ ਸਕਲੈਰੋਸਿਸ, ਬੌਣਾਪਨ, ਸਿਕਲ ਸੈੱਲ ਰੋਗ, ਪਾਰਕਿੰਸਨਸ ਰੋਗ, ਬੋਲਣ ਅਕੇ ਸਮਝਣ ਦੀ ਅਯੋਗਤਾ, ਖਾਸ ਸਿਖਲਾਈ ਅਯੋਗਤਾ, ਆਟਿਜਮ ਸਪੈਕਟ੍ਰਮ ਡਿਸਆਰਡਰ ਸਮੇਤ ਕਈ ਤਰਾਂ ਦੀ ਅਯੋਗਤਾ ਸ਼ਾਮਲ ਹੈ। ਉਨਾਂ ਇਸ ਦੇ ਨਾਲ ਹੀ ਅਪੀਲ ਕੀਤੀ ਕਿ ਜ਼ਿਲਾ ਬਰਨਾਲਾ ਵਿਚ ਅਪੰਗਤਾ ਪੈਨਸ਼ਨ ਲੈ ਰਹੇ ਕੁੱਲ 7172 ਲਾਭਪਾਤਰੀਆਂ ਵਿਚੋਂ 4230 ਦੇ ਯੂ.ਡੀ.ਆਈ.ਡੀ ਬਕਾਇਆ ਹੈ ਤੇ ਇਹ ਲਾਭਪਾਤਰੀ  ਆਪਣੇ ਯੂ.ਡੀ.ਆਈ.ਡੀ ਲਈ ਦਫਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੰਪਰਕ ਕਰਨ।

Spread the love