ਰਜਿਸਟਰਡ ਉਸਾਰੀ ਕਿਰਤੀਆਂ ਦੀਆਂ ਵੱਖ-ਵੱਖ ਸਕੀਮਾਂ ਤਹਿਤ 280 ਅਰਜ਼ੀਆਂ ਨੂੰ ਪ੍ਰਵਾਨ

ਰਜਿਸਟਰਡ ਉਸਾਰੀ ਕਿਰਤੀਆਂ
ਰਜਿਸਟਰਡ ਉਸਾਰੀ ਕਿਰਤੀਆਂ ਦੀਆਂ ਵੱਖ-ਵੱਖ ਸਕੀਮਾਂ ਤਹਿਤ 280 ਅਰਜ਼ੀਆਂ ਨੂੰ ਪ੍ਰਵਾਨ
ਲਾਭਪਾਤਰੀਆਂ ਨੂੰ 42.80 ਲੱਖ ਰੁਪਏ ਦੀ ਵਿਤੀ ਸਹਾਇਤਾ ਮਿਲੇਗੀ
ਰੂਪਨਗਰ, 24 ਦਸੰਬਰ 2021
ਕਿਰਤ ਵਿਭਾਗ ਵਲੋਂ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਮੁਹੱਈਆ ਕਰਵਾਉਣ ਲਈ ਸਬ ਡਵੀਜ਼ਨ ਪੱਧਰੀ ਕਮੇਟੀ, ਸ਼੍ਰੀ ਚਮਕੌਰ ਸਾਹਿਬ ਵਲੋਂ 280 ਅਰਜ਼ੀਆਂ ਨੂੰ ਪ੍ਰਵਾਨ ਕੀਤਾ ਗਿਆ ਹੈ।

ਹੋਰ ਪੜ੍ਹੋ :-ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਸਿਵਲ ਹਸਪਤਾਲ, ਰੂਪਨਗਰ ਵਿਖੇ ਰੇਡਿਓ ਡਾਇਗਨੋਸਟਿਕ ਲੈਬਾਰੋਟਰੀ ਦਾ ਉਦਘਾਟਨ ਕੀਤਾ

ਇਸ ਬਾਰੇ ਜਾਣਕਾਰੀ ਦਿੰਦਿਆਂ ਸਬ-ਡਿਵੀਜ਼ਨਲ ਮੈਜਿਸਟਰੇਟ ਸ਼੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਜ਼ ਵੈਲਫੇਅਰ ਬੋਰਡ ਵਲੋਂ ਵੱਖ-ਵੱਖ ਸਕੀਮਾਂ ਤਹਿਤ ਦਿੱਤੇ ਜਾਣ ਵਾਲੇ ਲਾਭਾਂ ਨੂੰ ਰਜਿਸਟਰਡ ਕਿਰਤੀਆਂ ਨੂੰ ਮੁਹੱਈਆ ਕਰਵਾਉਣ ਲਈ ਸਬ ਡਵੀਜ਼ਨ ਪੱਧਰ ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਨੇ ਸਰਬਸੰਮਤੀ ਨਾਲ ਉਸਾਰੀ ਕਿਰਤੀਆਂ ਵਲੋਂ ਪੇਸ਼ ਕੀਤੀਆਂ ਗਈਆਂ 280 ਅਰਜ਼ੀਆਂ ਨੂੰ ਪ੍ਰਵਾਨ ਕਰ ਦਿੱਤਾ ਹੈ ਜਿਸ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਭੇਜਿਆ ਜਾਵੇਗਾ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਜ਼ ਵੈਲਫੇਅਰ ਬੋਰਡ ਵਲੋਂ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 42.80 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਲਾਭਪਾਤਰੀ ਦੀ ਵਜੀਫਾ ਸਕੀਮ ਤਹਿਤ 3000 ਰੁਪਏ ਤੋਂ 70,000 ਰੁਪਏ ਦੀ ਵਿਤੀ ਮਦਦ ਕੀਤੀ ਜਾਂਦੀ ਹੈ ਜਿਸ ਲਈ 213 ਲਾਭਪਾਤਰੀਆਂ ਦੀ ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਐਲ.ਟੀ.ਸੀ ਸਕੀਮ ਤਹਿਤ 2000 ਰੁਪਏ ਪ੍ਰਤੀ ਕਿਰਤੀ ਨੂੰ ਲਾਭ ਦਿੱਤਾ ਜਾਂਦਾ ਹੈ ਜਿਸ ਲਈ 44 ਅਰਜ਼ੀਆਂ, ਸ਼ਗਨ ਸਕੀਮ ਤਹਿਤ 31,000 ਰੁਪਏ ਜਿਸ ਲਈ 9 ਅਰਜ਼ੀਆਂ, ਐਕਸਗ੍ਰੇਸ਼ਆ ਲਈ 2,00,000 ਰੁਪਏ ਤੋਂ 3,00,000 ਰੁਪਏ ਦੀ ਵਿਤੀ ਮਦਦ ਜਿਸ ਲਈ 4 ਅਰਜ਼ੀਆਂ, ਸਸਕਾਰ ਲਈ 20,000 ਰੁਪਏ ਦੀ ਮਦਦ ਜਿਸ ਲਈ 8 ਅਰਜ਼ੀਆਂ ਅਤੇ ਮਾਨਸਿਕ ਰੋਗਾਂ ਬੱਚਿਆਂ ਦੀ 20,000 ਰੁਪਏ ਪ੍ਰਤੀ ਸਾਲ ਦੀ ਮਦਦ ਜਿਸ ਲਈ 2 ਅਰਜ਼ੀਆਂ ਪ੍ਰਵਾਨ ਕੀਤੀਆਂ ਗਈਆਂ ਹਨ।
Spread the love