ਰੂਪਨਗਰ, 2 ਫਰਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਨਾਮਜਦਗੀ ਪੱਤਰਾਂ ਦੀ ਪੜਤਾਲ ਪਿੱਛੋਂ 32 ਨਾਮਜਗੀ ਪੱਤਰ ਯੋਗ ਪਾਏ ਗਏ ਹਨ।
ਹੋਰ ਪੜ੍ਹੋ :-ਅਬਜ਼ਰਵਰਾਂ ਦੀ ਮੌਜੂਦਗੀ ’ਚ ਚੋਣ ਅਮਲੇ ਦੀ ਦੂਜੀ ਰੈਂਡਮਾਈਜ਼ੇਸ਼ਨ
ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 049-ਅਨੰਦਪੁਰ ਸਾਹਿਬ ਲਈ 12, ਵਿਧਾਨ ਸਭਾ ਹਲਕਾ 050-ਰੂਪਨਗਰ ਲਈ 11 ਅਤੇ ਵਿਧਾਨ ਸਭਾ ਹਲਾ 051-ਸ਼੍ਰੀ ਚਮਕੌਰ ਸਾਹਿਬ ਲਈ 9 ਯੋਗ ਪਾਈਆਂ ਗਈਆਂ ਹਨ।
ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰਜੋਤ ਸਿੰਘ ਬੈਂਸ(ਆਮ ਆਦਮੀ ਪਾਰਟੀ), ਕੰਵਰਪਾਲ ਸਿੰਘ (ਇੰਡਿਅਨ ਨੈਸ਼ਨਲ ਕਾਂਗਰਸ), ਗੁਰਦੇਵ ਸਿੰਘ (ਭਾਰਤੀ ਕਮਿਊਨਿਸਟ ਪਾਰਟੀ), ਨੂਤਨ ਕੁਮਾਰ (ਬਹੁਜਨ ਸਮਾਜ ਪਾਰਟੀ), ਪਰਮਿੰਦਰ ਕੁਮਾਰ (ਭਾਰਤੀ ਜਨਤਾ ਪਾਰਟੀ), ਅਸ਼ਵਨੀ ਕੁਮਾਰ (ਆਜ਼ਾਦ ਸਮਾਜ ਪਾਰਟੀ), ਮਲਕੀਅਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ), ਰਣਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸੁਰਿੰਦਰ ਕੁਮਾਰ ਬੇਦੀ (ਆਜ਼ਾਦ ਉਮੀਦਵਾਰ), ਸੰਜੀਵ ਰਾਣਾ (ਆਜ਼ਾਦ ਉਮੀਦਵਾਰ), ਸ਼ਮਸ਼ੇਰ ਸਿੰਘ (ਆਜ਼ਾਦ ਉਮੀਦਵਾਰ), ਜੈਮਲ ਸਿੰਘ (ਆਜ਼ਾਦ ਉਮੀਦਵਾਰ) ਦੇ ਨਾਮਜਦਗੀ ਪੱਤਰ ਯੋਗ ਪਾਏ ਗਏ।
ਵਿਧਾਨ ਸਭਾ ਹਲਕਾ ਰੂਪਨਗਰ ਦੇ ਇਕਬਾਲ ਸਿੰਘ (ਭਾਰਤੀ ਜਨਤਾ ਪਾਰਟੀ), ਡਾ. ਦਲਜੀਤ ਸਿੰਘ ਚੀਮਾ (ਸ਼੍ਰੋਮਣੀ ਅਕਾਲੀ ਦਲ), ਦਿਨੇਸ਼ ਕੁਮਾਰ ਚੱਢਾ (ਆਮ ਆਦਮੀ ਪਾਰਟੀ), ਬਰਿੰਦਰ ਸਿੰਘ ਢਿੱਲੋਂ(ਇੰਡਿਅਨ ਨੈਸ਼ਨਲ ਕਾਂਗਰਸ), ਸੂਬੇਦਾਰ ਅਵਤਾਰ ਸਿੰਘ (ਆਜ਼ਾਦ ਉਮੀਦਵਾਰ), ਹਰਜਿੰਦਰ ਸਿੰਘ ਬਾਜਵਾ(ਆਜ਼ਾਦ ਉਮੀਦਵਾਰ), ਦਵਿੰਦਰ ਸਿੰਘ ਬਾਜਵਾ(ਆਜ਼ਾਦ ਉਮੀਦਵਾਰ), ਪਰਮਿੰਦਰ ਸਿੰਘ(ਆਜ਼ਾਦ ਉਮੀਦਵਾਰ), ਪਲਵਿੰਦਰ ਕੌਰ (ਆਜ਼ਾਦ ਉਮੀਦਵਾਰ), ਬਚਿੱਤਰ ਸਿੰਘ (ਆਜ਼ਾਦ ਉਮੀਦਵਾਰ) ਅਤੇ ਪਰਮਜੀਤ ਸਿੰਘ ਮੁਕਾਰੀ (ਪੰਜਾਬ ਕਿਸਾਨ ਦਲ) ਦੇ ਨਾਮਜਦਗੀ ਪੱਤਰ ਯੋਗ ਪਾਏ ਗਏ।
ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਹਰਮੋਹਨ ਸਿੰਘ (ਬਹੁਜਨ ਸਮਾਜ ਪਾਰਟੀ), ਚਰਨਜੀਤ ਸਿੰਘ (ਆਮ ਆਦਮੀ ਪਾਰਟੀ), ਚਰਨਜੀਤ ਸਿੰਘ ਚੰਨੀ (ਇੰਡਿਅਨ ਨੈਸ਼ਨਲ ਕਾਂਗਰਸ), ਦਰਸ਼ਨ ਸਿੰਘ ਸ਼ਿਵਜੋਤ (ਭਾਰਤੀ ਜਨਤਾ ਪਾਰਟੀ), ਗੁਰਮੁੱਖ ਸਿੰਘ (ਸਮਾਜਵਾਦੀ ਪਾਰਟੀ), ਜਗਦੀਪ ਸਿੰਘ (ਮਾਰਕਸਿਟ ਲੈਨੀਨਿਸਟ ਪਾਰਟੀ ਆਫ ਇੰਡਿਆ), ਨਾਇਬ ਸਿੰਘ (ਪੰਜਾਬ ਨੈਸ਼ਨਲ ਪਾਰਟੀ), ਲਖਵੀਰ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਅਤੇ ਰੁਪਿੰਦਰ ਸਿੰਘ (ਆਜ਼ਾਦ ਉਮੀਦਵਾਰ) ਦੇ ਨਾਮਜਦਗੀ ਪੱਤਰ ਯੋਗ ਪਾਏ ਗਏ।
4 ਫਰਵਰੀ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।