ਐਸ:ਸੀ ਭਾਈਚਾਰੇ ’ਤੇ ਅਤਿਆਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਸੀਨੀਅਰ ਵਾਇਸ ਚੇਅਰਮੈਨ ਐਸ:ਸੀ ਕਮਿਸ਼ਨ

ਐਸਸੀ ਕਮਿਸ਼ਨ
ਐਸ:ਸੀ ਭਾਈਚਾਰੇ ’ਤੇ ਅਤਿਆਚਾਰ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਸੀਨੀਅਰ ਵਾਇਸ ਚੇਅਰਮੈਨ ਐਸ:ਸੀ ਕਮਿਸ਼ਨ

ਬੱਚਤ ਭਵਨ ਵਿਖੇ 4 ਕੇਸਾਂ ਦੀ ਕੀਤੀ ਸੁਣਵਾਈ

ਪੁਲਿਸ ਅਧਿਕਾਰੀਆਂ ਨੂੰ 6 ਅਪ੍ਰੈਲ ਤੱਕ ਰਿਪੋਰਟ ਪੇਸ਼ ਕਰਨ ਦੀਆਂ ਦਿੱਤੀਆਂ ਹਦਾਇਤਾਂ

ਅੰਮ੍ਰਿਤਸਰ, 29 ਮਾਰਚ 2022

ਐਸ:ਸੀ ਭਾਈਚਾਰੇ ਤੇ ਹੁੰਦੇ ਕਿਸੇ ਵੀ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਐਸ:ਸੀ ਭਾਈਚਾਰੇ ਤੇ ਕੀਤੀਆਂ ਜਾਂਦੀਆਂ ਟਿੱਪਣੀਆਂ ਅਤੇ ਅਤਿਆਚਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਖਤ ਕਾਰਵਾਈ ਕਰੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਬੱਚਤ ਭਵਨ ਵਿਖੇ ਵੱਖ ਵੱਖ ਸ਼ਿਕਾਇਤਾਂ ਦੀ ਪੜਤਾਲ ਕਰਨ ਸਮੇਂ ਕੀਤਾ।

ਹੋਰ ਪੜ੍ਹੋ :-ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਾਰੰਟੀ

ਸ੍ਰੀ ਦੀਪਕ ਕੁਮਾਰ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੱਖ ਵੱਖ 4 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿੰਨਾਂ ਵਿਚੋਂ ਇਕ ਸ਼ਿਕਾਇਤ ਦਵਿੰਦਰ ਕੌਰ ਵਿਧਵਾ ਗੁਰਮੇਜ ਸਿੰਘ ਪਿੰਡ ਇੱਬਣ ਕਲਾਂ ਨੇ ਕੀਤੀ ਸੀ ਕਿ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੀ ਹੈ ਅਤੇ ਉਸ ਵਿਰੁੱਧ ਕੁਝ ਵਿਅਕਤੀਆਂ ਨੇ ਗਲਤ ਹਰਕਤਾਂ ਕੀਤੀਆਂ ਹਨ ਅਤੇ ਮੇਰਾ ਨਾਲ ਕੁੱਟ ਮਾਰ ਕੀਤੀ ਹੈ ਅਤੇ ਇਸੇ ਤਰ੍ਹਾਂ ਇਕ ਹੋਰ ਸ਼ਿਕਾਇਤ ਰਜਿੰਦਰ ਕੁਮਾਰ ਨਿਊ ਮਾਡਲ ਟਾਊਨ ਛੇਹਰਟਾ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਤਾਲੇ ਤੋੜ ਕੇ ਭੰਨ ਤੋੜ ਕੀਤੀ ਹੈ ਅਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਇਕ ਹੋਰ  ਸ਼ਿਕਾਇਤ ਮਰਦਾਨਾ ਪਿੰਡ ਨਾਗ ਖੁਰਦ ਨੇ ਦੱਸਿਆ ਕਿ ਡਿਪੂ ਹੋਲਡਰ ਨੇ ਜਾਤੀ ਸੂਚਕ ਸ਼ਬਦ ਬੋਲੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਇਕ ਹੋਰ ਸ਼ਿਕਾਇਤ ਦਰਸ਼ਨ ਕੌਰ ਪਿੰਡ ਭੈਣੀ ਲਿੱਧੜ ਥਾਣਾ ਮਜੀਠਾ ਨੇ ਕਰਦਿਆਂ ਕਿਹਾ ਕਿ ਮਜਬੀ ਸਿੱਖ ਜਾਤੀ ਨਾਲ ਸਬੰਧ ਰੱਖਦੀ ਜਿਸ ਨੇ ਦੋਸ਼ ਲਗਾਇਆ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਉਲਟਾ ਲਟਕਾ ਕੇ ਕੁੱਟਮਾਰ ਕੀਤੀ ਹੈ ਜਿਸ ਦੀ ਸ਼ੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋਈ ਹੈ ਪ੍ਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਸੁਣਨ ਉਪਰੰਤ ਸ੍ਰੀ ਦੀਪਕ ਕੁਮਾਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦੇ ਕਾਰਵਾਈ ਕਰਦੇ ਹੋਏ 6 ਅਪ੍ਰੈਲ ਤੱਕ ਕਮਿਸ਼ਨ ਨੂੰ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਜੁਰਮ ਦੀ ਧਾਰਾ ਵਿੱਚ ਕੋਈ ਵਾਧਾ ਕਰਨਾ ਹੈ ਤਾਂ ਉਹ ਵੀ ਕੀਤਾ ਜਾਵੇ।

ਇਸ ਮੌਕੇ ਐਸ:ਡੀ:ਐਮ ਮਜੀਠਾ ਸ੍ਰੀਮਤੀ ਅਮਨਦੀਪ ਕੌਰਐਸ:ਪੀ ਸ੍ਰ ਜੇ:ਐਸ:ਵਾਲੀਆਡੀ:ਐਸ:ਪੀ ਸ੍ਰ ਬਲਬੀਰ ਸਿੰਘ ਅਤੇ ਸ੍ਰ ਮਨਮੋਹਣ ਸਿੰਘ ਮਜੀਠਾਜਿਲ੍ਹਾ ਭਲਾਈ ਅਫਸਰ ਸ੍ਰੀ ਸੰਜੀਵ ਮੰਨਣ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

ਸ੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਬੱਚਤ ਭਵਨ ਵਿਖੇ ਸ਼ਿਕਾਇਤਾਂ ਸੁਣਦੇ ਹੋਏ।

Spread the love