ਜਿਲ੍ਹਾ ਸਿੱਖਿਆ ਅਫਸਰ(ਸੀ.ਸੈ) ਰਾਜ ਕੁਮਾਰ ਖੋਸਲਾ ਨੇ ਜੇਤੂ ਵਿਦਿਆਰਥੀਆਂ ਨੂੰ ਮੁਮੈਂਟੋ ਦੇਕੇ ਕਿਤਾ ਸਨਮਾਨਿਤ
ਰੂਪਨਗਰ, 25 ਨਵੰਬਰ 2021
ਵਿਧਾਨ ਸਭਾ ਹਲਕਾ ਰੂਪਨਗਰ-50 ਅਧੀਨ ਆਉਂਦੇ ਵੱਖ-ਵੱਖ ਸਕੂਲਾਂ ਦੇ ਸਵੀਪ ਗਤੀਵਿਧੀਆਂ ਅਧੀਨ ਮੁਕਾਬਲੇ ਸ.ਕੰ.ਸ.ਸ.ਸਕੂਲ ਰੂਪਨਗਰ ਵਿਖੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੇ ਭਾਸ਼ਣ, ਰੰਗੋਲੀ ਅਤੇ ਪੇਟਿੰਗ ਮੁਕਾਬਲਿਆਂ ਵਿੱਚ ਭਾਗ ਲਿਆ।
ਹੋਰ ਪੜ੍ਹੋ :-ਪੰਜਾਬ ਸਰਕਾਰ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਚਨਬੱਧ : ਵਿਧਾਇਕ ਪਾਹੜਾ
ਇਹ ਸਾਰੇ ਮੁਕਾਬਲੇ ਸਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਸ਼੍ਰੀਮਤੀ ਰੁਚੀ ਗਰੋਵਰ ਪ੍ਰਿੰਸੀਪਲ ਸਸਸਸ ਬਹਿਰਾਮਪੁਰ ਜਿੰਮੀਦਾਰਾ ਦੀ ਅਗਵਾਈ ਹੇਠ ਕਰਵਾਏ ਗਏ।ਭਾਸ਼ਣ ਮੁਕਾਬਲਿਆਂ ਦਾ ਵਿਸ਼ਾ “ਆਜਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦਾ ਯੋਗਦਾਨ” ਸੀ। ਇਸ ਮੌਕੇ ਸਵੀਪ ਗਤੀਵਿਧੀਆਂ ਦੇ ਵਿਧਾਨ ਸਭਾ ਹਲਕਾ-50 ਦੇ ਨੋਡਲ ਇੰਚਾਰਜ ਡਿਪਟੀ ਡਾਈਰੈਕਟਰ (ਖੇਡਾਂ) ਰੁਪੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸਾਹਿਤ ਕੀਤਾ। ਜਿਲ੍ਹਾ ਸਿੱਖਿਆ ਅਫਸਰ(ਸੀ.ਸੈ) ਰਾਜ ਕੁਮਾਰ ਖੋਸਲਾ, ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਨੇ ਵਿਦਿਆਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਥਾਰਥੀਆਂ ਦੀ ਹੌਸਲਾ ਅਫਜਾਈ ਕੀਤੀ।ਇਸ ਮੌਕੇ ਬਲਜਿੰਦਰ ਸਿੰਘ ਜਿਲਾ ਕੋਆਰਡੀਨੇਟਰ ਸਵੀਪ ਨੇ ਦੱਸਿਆ ਕਿ ਭਾਸ਼ਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਦਿਲਪ੍ਰੀਤ ਕੌਰ ਡੀ.ਏ.ਵੀ ਪਬਲਿਕ ਸਕੂਲ ਰੋਪੜ,ਦੂਜਾ ਸਥਾਨ ਰੀਤੂ ਸ.ਕੰ.ਸ.ਸ.ਸ.ਰੂਪਨਗਰ ਅਤੇ ਤੀਜਾ ਸਥਾਨ ਜਸਲੀਨ ਕੌਰ ਸ.ਸ.ਸ.ਸ.ਲੌਦੀਮਾਜਰਾ ਨੇ ਪ੍ਰਾਪਤ ਕੀਤਾ।
ਰੰਗੋਲੀ ਮੁਕਾਬਲੇ ਵਿੱਚ ਰਿਤੇਸ਼ ਕੁਮਾਰ ਸਸਸਸ ਫੂਲਪੁਰ ਗਰੇਵਾਲ ਨੇ ਪਹਿਲਾ ਸਥਾਨ, ਮਹਿਕਪੀਤ ਕੌਰ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਨੇ ਦੂਜਾ ਅਤੇ ਰਮਨਪ੍ਰੀਤ ਕੌਰ ਸ.ਕੰ.ਸ.ਸ.ਸ.ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਟਿੰਗ ਮੁਕਾਬਲਿਆਂ ਵਿੱਚ ਮਹਿਰੂਨਿਸ਼ਾ ਸ.ਕੰ.ਸ.ਸ.ਸ.ਰੂਪਨਗਰ ਨੇ ਪਹਿਲਾ ਸਥਾਨ, ਰੀਆ ਸ.ਸ.ਸ.ਸ.ਕਾਹਨਪੁਰ ਖੂਹੀ ਨੇ ਦੂਜਾ ਸਥਾਨ ਅਤੇ ਪ੍ਰੀਆ ਡੀ.ਏ.ਵੀ.ਸ.ਸ.ਸ.ਰੂਪਨਗਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਜਮੈਂਟ ਜੁਝਾਰ ਕੌਰ, ਬਲਵਿੰਦਰ ਕੌਰ, ਸਰੋਜ ਬਾਲਾ ਅਤੇ ਇੰਦਰਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਹਰਪ੍ਰੀਤ ਕੌਰ ਲੈਕ.ਪੰਜਾਬੀ ਸ.ਕੰ.ਸ.ਸ.ਸ.ਰੂਪਨਗਰ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਜ਼ਿਲ੍ਹਾ ਮੀਡੀਆ ਕੁਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਪੈਸ਼ ਕਵਰੇਜ ਅਤੇ ਵਿਡੀੳ ਗਰਾਫੀ ਕੀਤੀ।ਇਸ ਮੌਕੇ ਵੱਖ-ਵੱਖ ਸਕੂਲੇ ਦੇ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।
ਫੋਟੋ : ਸਵੀਪ ਗਤੀਵਿਧੀਆਂ ਅਧੀਨ ਮੁਕਾਬਲੇ ਦੇ ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ