ਵਿਜੀਲੈਂਸ ਬਿਓਰੋ ਵੱਲੋਂ ਠੀਕਰੀਵਾਲ ਸਕੂਲ ’ਚ ਜਾਗਰੂਕਤਾ ਸੈਮੀਨਾਰ

VIGILANCE
ਵਿਜੀਲੈਂਸ ਬਿਓਰੋ ਵੱਲੋਂ ਠੀਕਰੀਵਾਲ ਸਕੂਲ ’ਚ ਜਾਗਰੂਕਤਾ ਸੈਮੀਨਾਰ

ਬਰਨਾਲਾ, 2 ਨਵੰਬਰ 2021

ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਜੀਲਂੈਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਸ੍ਰੀ ਐਸ.ਚਟੋਪਾਧਿਆਏ ਦੀ ਰਹਿਨੁਮਾਈ ਹੇਠ ਅਤੇ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦੀ ਅਗਵਾਈ ਹੇਠ ਵਿਜੀਲੈਸ ਜਾਗਰੂਕਤਾ ਸਪਤਾਹ ਮਨਾਇਆ ਗਿਆ।

ਹੋਰ ਪੜ੍ਹੋ :-ਦੀਵਾਲੀ ਬੰਪਰ ਨੇ ਪਟਿਆਲਾ ਦੇ ਨੌਜਵਾਨ ਕਾਰਪੇਂਟਰ ਦੀ ਬਦਲੀ ਤਕਦੀਰ

ਇਸ ਤਹਿਤ  ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਵੱਲੋਂ ਜ਼ਿਲਾ ਪੱਧਰੀ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਵਿਖੇ ਪਿ੍ਰੰਸੀਪਲ ਸਰਬਜੀਤ ਸਿੰਘ ਢਿਲੋਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਸਰਬਜੀਤ ਸਿੰਘ ਢਿਲੋਂ ਪਿੰ੍ਰਸੀਪਲ,  ਕਰਨਦੀਪ ਸਿੰਘ ਕੰਪਿਊਟਰ ਫਕੈਲਟੀ ਇੰਚਾਰਜ, ਨਵਕਿਰਨ ਕੌਰ ਬਰਾੜ ਲੈਕਚਰਾਰ, ਅਵਤਾਰ ਸਿੰਘ ਪੰਜਾਬੀ ਅਧਿਆਪਕ, ਰੂਪ ਸਿੰਘ ਪ੍ਰਧਾਨ ਸਕੂਲ ਪ੍ਰਬੰਧਕੀ ਕਮੇਟੀ, ਰਾਣਾ ਰਣਦੀਪ ਸਿੰਘ ਔਜਲਾ ਆਬਜ਼ਰਬਰ ਐਂਟੀ ਕੁਰੱਪਸ਼ਨ ਪੰਜਾਬ, ਹੋਰ ਮੋਹਤਬਰ ਵਿਆਕਤੀ ਤੇ ਵਿਦਿਆਰਥੀ ਸ਼ਾਮਲ ਹੋਏ। ਡੀ.ਐਸ.ਪੀ ਜਗਰਾਜ ਸਿੰਘ ਵੱਲੋਂ ਹਾਜ਼ਰੀਨ ਨੂੰ ਵਿਜੀਲਂੈਸ ਬਿਊਰੋ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਰਿਸ਼ਵਤਖੋਰੀ ਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਵਿਜੀਲੈਂਸ ਬਿਉਰੋ ਬਰਨਾਲਾ ਦੇ ਰੀਡਰ ਸਤਗੁਰ ਸਿੰਘ, ਏ.ਐਸ.ਆਈ ਰਾਜਿੰਦਰ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਬਹਾਦਰ ਸਿੰਘ ਆਦਿ ਵੀ ਸ਼ਾਮਲ ਸਨ।

Spread the love