ਵਿਜੀਲੈਂਸ ਬਿਉਰੋ ਦੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਹਲਫ਼ ਲਿਆ

Vigilance Bureau Punjab
ਵਿਜੀਲੈਂਸ ਬਿਉਰੋ ਦੇ ਕਰਮਚਾਰੀਆਂ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਹਲਫ਼ ਲਿਆ
ਮੋਹਾਲੀ, 26 ਅਕਤੂਬਰ 2021
ਮੁੱਖ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਐੱਸ.ਏ.ਐੱਸ.ਨਗਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਨਾਏ ਜਾ ਰਹੇ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਹਫ਼ਤੇ ਦੇ ਸਬੰਧ ਵਿੱਚ ਅੱਜ ਵਿਜੀਲੈਂਸ ਬਿਊਰੋ, ਯੂਨਿਟ ਐਸ.ਏ.ਐਸ.ਨਗਰ ਦੇ ਕਰਮਚਾਰੀਆਂ ਨੇ ਸਵੇਰੇ 10.45 ਵਜੇ ਭ੍ਰਿਸ਼ਟਾਚਾਰ ਵਿਰੁੱਧ ਹਲਫ਼ ਲਿਆ।

ਹੋਰ ਪੜ੍ਹੋ :-ਡੀਸੀ ਨੇ ਆਉਣ ਵਾਲੇ ਨਹਿਰੀ ਜਲ ਆਧਾਰਤ ਪ੍ਰਾਜੈਕਟਾਂ ਲਈ ਸੂਰਜੀ ਊਰਜਾ ਆਧਾਰਤ ਜਲ ਸਪਲਾਈ ਪ੍ਰਣਾਲੀਆਂ ‘ਤੇ ਦਿੱਤਾ ਜ਼ੋਰ
ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਰੂਪ ਨਗਰ ਰੇਂਜ ਐਟ ਐੱਸ.ਏ.ਐੱਸ.ਨਗਰ ਗਗਨ ਅਜੀਤ ਸਿੰਘ ਅਤੇ ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਉਰੋ, ਯੂਨਿਟ ਐਸ.ਏ.ਐਸ.ਨਗਰ ਹਰਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ, ਰੇਂਜ ਵਿੱਚ ਹੋਏ ਇਸ ਪ੍ਰੋਗਰਾਮ ਦੌਰਾਨ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਕਰਨ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਦਾ ਹਲਫ਼ ਲਿਆ।
ਇਸ ਦੌਰਾਨ ਵਿਜੀਲੈਂਸ ਬਿਉਰੋ ਟੋਲ ਫਰੀ ਨੰਬਰ 1800 1800 1000 ਵਾਲੇ ਪੋਸਟਰ ਪਬਲਿਕ ਵਿੱਚ ਵੰਡੇ ਗਏ ਅਤੇ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਕੀਤਾ ਗਿਆ। ਇਸ ਦੌਰਾਨ ਭਾਰਤ ਦੀ ਸੁਤੰਤਰਤਾ ਦੇ 75 ਵਰ੍ਹੇ ਸਬੰਧੀ ਦਿਆਨਤਦਾਰੀ ਨਾਲ ਸਵੈ ਨਿਰਭਰਤਾ ਦਾ ਨਾਅਰਾ ਵੀ ਬੁਲੰਦ ਕੀਤਾ ਗਿਆ।
Spread the love