
ਸਾਂਪਲਾ ਹੈਦਰਾਬਾਦ ’ਚ ਰਹਿੰਦੇ ਮਿ੍ਰਤਕ ਬੀ.ਨਾਗਾਰਾਜੂ ਦੇ ਪਰਿਵਾਰ ਨੂੰ ਮਿਲੇ
ਚੰਡੀਗੜ, 7 ਮਈ 2022
ਹੈਦਰਾਬਾਦ ਦੇ ਸਰਦੂਰ ਨਗਰ ਵਿਚ 25 ਸਾਲਾ ਦਲਿਤ ਨੌਜਵਾਨ ਬੀ ਨਾਗਾਰਾਜੂ ਦੀ ਬੀਤੀ 4 ਮਈ ਸ਼ਾਮ ਨੂੰ ਸੜਕ ’ਤੇ ਬੇਰਹਮੀ ਨਾਲ ਹੋਈ ਆਨਰ ਕਿਲਿੰਗ ਦੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਅੱਜ ਬੁੱਧਵਾਰ ਨੂੰ ਤੇਲੰਗਾਨਾ ਦੇ ਜਿਲਾ ਵਿਕਾਰਾਬਾਦ ਦੇ ਅਧੀਨ ਆਉਂਦੇ ਪਿੰਡ ਮਰਪਿੱਲੀ ਵਿਚ ਜਾ ਕੇ ਮਿ੍ਰਤਕ ਬੀ ਨਾਗਾਰਾਜੂ ਦੇ ਪਰਿਵਾਰ ਨੂੰ ਮਿਲੇ।
ਹੋਰ ਪੜ੍ਹੋ :-ਬਾਬਾ ਸਾਹਿਬ ਦੇ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ ਕੇਂਦਰ ਸਰਕਾਰ: ਮਾਲਵਿੰਦਰ ਸਿੰਘ ਕੰਗ
ਸਾਂਪਲਾ ਨੇ ਮਿ੍ਰਤਕ ਦੇ ਪਿਤਾ ਬੀ. ਸ਼੍ਰੀਨਿਵਾਸ, ਮਾਤਾ ਬੀ.ਅਨਾਸੂਆ, ਭੈਣ ਰਮਾਦੇਵੀ ਅਤੇ ਪੱਤਨੀ ਅਸ਼ਰੀਨ ਨਾਲ ਮਿਲ ਕੇ ਦੁੱਖ ਜਤਾਇਆ। ਇਸ ਮੌਕੇ ਮਿ੍ਰਤਕ ਨਾਗਾਰਾਜੂ ਦੀ ਪੱਤਨੀ ਨੇ ਸਾਂਪਲਾ ਨੂੰ ਹੱਤਿਆਕਾਂਡ ਦਾ ਅੱਖੀ ਦੇਖਿਆ ਹਾਲ ਸੁਣਾਉਂਦਿਆਂ ਦੱਸਿਆ ਕਿ ਕਿਵੇਂ ਉਸਦੇ ਮੁਸਲਿਮ ਭਰਾਵਾਂ ਨੇ ਬੇਰਹਮੀ ਨਾਲ ਉਸ ਦੇ ਪਤੀ ਨੂੰ ਉਸ ਨਾਲ ਸ਼ਾਂਦੀ ਕਰਨ ਦੀ ਸਜਾ ਦਿੰਦਿਆਂ ਚਾਕੂਆਂ ਨਾਲ ਮਾਰ ਸੁਟਿਆ।
ਸਾਂਪਲਾ ਨੇ ਮੌਕੇ ’ਤੇ ਮੌਜੂਦ ਵਿਕਾਰਾਬਾਦ ਦੇ ਡੀਸੀ ਨੂੰ ਆਦੇਸ਼ ਦਿੱਤੇ ਕਿ ਐਸਸੀ ਐਕਟ ਦੇ ਤਹਿਤ ਪੀੜਤ ਪਰਿਵਾਰ ਨੂੰ ਦਿੱਤੀ ਜਾਣ ਵਾਲੀ 8 ਲੱਖ 25000 ਸਹਾਇਤਾ ਰਾਸ਼ੀ ਵਿੱਚੋਂ 4 ਲੱਖ 15 ਹਜ਼ਾਰ ਰੁੱਪਏ ਤੁਰੰਤ ਜਾਰੀ ਕੀਤੇ ਜਾਣ। ਮਿ੍ਰਤਕ ਦੇ ਪਰਿਵਾਰ ਨੂੰ ਇਕ ਮਕਾਨ, ਤਿੰਨ ਏਕੜ ਖੇਤੀ ਵਾਲੀ ਜਮੀਨ, ਮਿ੍ਰਤਕ ਦੀ ਪੱਤਨੀ ਨੂੰ ਸਰਕਾਰੀ ਨੌਕਰੀ ਅਤੇ ਜਦੋਂ ਤੱਕ ਸਰਕਾਰੀ ਨੌਕਰੀ ਨਾ ਮਿਲੇ ਉਦੋਂ ਤੱਥ 5000 ਰੁੱਪਏ ਤੱਕ ਪ੍ਰਤੀ ਮਹੀਨੇ ਪੈਂਸ਼ਨ ਅਤੇ ਤਿੰਨ ਮਹੀਨੇ ਦਾ ਰਾਸ਼ਨ ਤੁਰੰਤ ਦੇਣ ਦੇ ਆਦੇਸ਼ ਦਿੱਤੇ।
ਬਾਅਦ ਵਿਚ ਸਾਂਪਲਾ ਨੇ ਹੈਦਰਾਬਾਦ ਵਿਚ ਤੇਲੰਗਾਨਾ ਦੇ ਮੁੱਖ ਸਕੱਤਰ (ਚੀਫ ਸੈਕਟਰੀ), ਡੀਜੀਪੀ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਪੁਲੀਸ ਕਾਰਵਾਈ ਵਿਚ ਤੇਜੀ ਲਿਆਉਣ ਅਤੇ ਐਸਸੀ ਐਕਟ ਦੇ ਤਹਿਤ ਤੁਰੰਤ ਮੁਆਵਜਾ ਆਦਿ ਦਿੱਤੇ ਜਾਣ ਦੇ ਨਾਲ-ਨਾਲ ਇਸ ਕੇਸ ਨੂੰ ਫਾਸਟ ਟ੍ਰੈਕ ਕੋਰਟ ਵਿਚ ਪਾਉਣ ਦੇ ਆਦੇਸ਼ ਵੀ ਦਿੱਤੇ।