ਪਿੰਡਾਂ ਦੇ ਵਿਕਾਸ ਲਈ 1 ਕਰੋੜ  ਤੋਂ ਵਧੇਰੇ  ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ :- ਵਿਧਾਇਕ ਘੁਬਾਇਆ

GHUBAYA
ਪਿੰਡਾਂ ਦੇ ਵਿਕਾਸ ਲਈ 1 ਕਰੋੜ  ਤੋਂ ਵਧੇਰੇ  ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ :- ਵਿਧਾਇਕ ਘੁਬਾਇਆ
ਹਰੇਕ ਪਿੰਡਾਂ ਦੀਆ ਢਾਣੀਆਂ ਤੱਕ ਪੱਕੀਆਂ ਸੜਕਾਂ ਕੀਤੀਆਂ ਜਾਣਗੀਆਂ
ਫਾਜ਼ਿਲਕਾ 20 ਨਵੰਬਰ 2021
ਹਲਕਾ ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਦਵਿੰਦਰ ਸਿੰਘ ਘੁਬਾਇਆ ਵਲੋਂ  ਵੱਖ ਵੱਖ ਪਿੰਡਾਂ  ਦੇ ਵਿਕਾਸ ਲਈ  ਨੀਂਹ ਪੱਥਰ ਰੱਖ ਕੇ ਕੰਮ ਚਾਲੂ ਕੀਤੇ ਗਏ l ਇਹ 1 ਕਰੋੜ ਤੋਂ ਵਧੇਰੇ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਣਗੇ  l

ਹੋਰ ਪੜ੍ਹੋ :-ਬਿਜਲੀ ਸਮਝੌਤਿਆਂ ਬਾਰੇ ਝੂਠ ਬੋਲ ਰਹੇ ਹਨ ਮੁੱਖ ਮੰਤਰੀ ਚੰਨੀ: ਹਰਪਾਲ ਸਿੰਘ ਚੀਮਾ

ਅੱਜ ਇਹ ਨੀਂਹ ਪੱਥਰ ਪਿੰਡ ਵੱਲੇ ਸ਼ਾਹ ਹਿਠਾੜ ਤੋ ਸ਼ਮਸ਼ਾਨਘਾਟ ਤੱਕ ਦੋ ਕਿਲੋਮੀਟਰ ਲਾਗਤ 47.42 ਲੱਖ ਰੁਪਏ, ਢਾਣੀ ਸੱਦਾ ਸਿੰਘ ਦੀਆ ਸੜਕਾ ਜੋ ਵੀਹ ਲੱਖ ਰੁਪਏ ਨਾਲ ਬਣ ਕੇ ਤਿਆਰ ਹੋ ਗਈਆ ਉਹਨਾਂ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ, ਦੋਨਾਂ ਨਾਨਕਾ ਤੋ ਢਾਣੀ ਕਿਸ਼ੋਰ ਸਿੰਘ ਤਿੰਨ ਕਿਲੋਮੀਟਰ ਲਾਗਤ 67.92 ਲੱਖ ਰੁਪਏ, ਕਾਵਾਂ ਵਾਲੀ ਤੋ ਢਾਣੀਆਂ ਇੱਕ ਕਿਲੋਮੀਟਰ ਲਾਗਤ 20 ਲੱਖ, ਅਤੇ ਪਿੰਡ ਨੂਰ ਸ਼ਾਹ ਤੋ ਢਾਣੀ ਮਹਿੰਦਰ ਸਿੰਘ 1.75 ਕਿਲੋਮੀਟਰ ਲਾਗਤ 45 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਕੰਮ ਨੂੰ ਚਾਲੂ ਕੀਤਾ ਗਿਆ l     

ਵਿਧਾਇਕ  ਘੁਬਾਇਆ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ  ਦੇ ਦਿਸ਼ਾ ਨਿਰਦੇਸ਼ ਅਨੁਸਾਰ ਮੇਰਾ ਸੁਪਨਾ ਸੀ ਕਿ ਹਰ ਪਿੰਡਾਂ ਅਤੇ ਢਾਣੀਆਂ ਦੀ ਕੱਚੀਆਂ ਗਲੀਆਂ ਨੂੰ ਪੱਕਾ ਕੀਤਾ ਜਾਵੇ ਉਹ ਸਪਨਾ ਅੱਜ ਪੂਰਾ ਹੋਣ ਜਾ ਰਿਹਾ ਹੈ l
ਇਸ ਮੌਕੇ ਦੇਸ ਸਿੰਘ ਪ੍ਰਧਾਨ ਕਾਂਗਰਸ ਕਮੇਟੀ ਦੇਹਾਤੀ, ਸ਼੍ਰੀ ਪ੍ਰੇਮ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ,  ਸਰਪੰਚ ਗੁਰਜੀਤ ਸਿੰਘ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ,  ਸਰਪੰਚ ਮਨਦੀਪ ਸਿੰਘ, ਪ੍ਰੇਮ ਸਿੰਘ ਸਰਪੰਚ, ਜੋਗਿੰਦਰ ਸਿੰਘ, ਗੁਰਜੀਤ ਸਿੰਘ ਲੋਹਰਿਆ, ਸਰਪੰਚ ਬਲਜੀਤ ਸਿੰਘ, ਸਰਪੰਚ ਪਰਮਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਸਰਪੰਚ ਰਮੇਸ਼ ਸਿੰਘ ਕਾਵਾਂ ਵਾਲੀ, ਸਰਪੰਚ ਰਮੇਸ਼ ਗੁਲਾਬਾ, ਸਰਪੰਚ ਬੂੜ ਸਿੰਘ, ਹਰਬੰਸ ਸਿੰਘ ਡਿਪੂ ਹੋਲਡਰ, ਸਰਪੰਚ ਅਮੀਰ ਸਿੰਘ ਨੂਰ ਸ਼ਾਹ, ਗੁਰਨਾਮ ਸਿੰਘ ਮੈਂਬਰ ਬਲਾਕ ਸੰਮਤੀ, ਬਲਵਿੰਦਰ ਸਿੰਘ ਸਰਪੰਚ, ਜੋਗਿੰਦਰ ਪਾਲ ਗੁਲਾਬੀ ਕੰਬੋਜ ਸਰਪੰਚ,ਹਰਮੇਸ਼ ਸਿੰਘ ਸਰਪੰਚ ਝਗੜ ਭੈਣੀ, ਹਰਦੀਪ ਸਿੰਘ ਜ਼ੋਨ ਇਨਚਾਰਜ, ਸਾਰਾਜ ਜ਼ੋਨ ਇਨਚਾਰਜ , ਸਰਪੰਚ ਬਲਜਿੰਦਰ ਸਿੰਘ, ਬਖਸ਼ੀਸ਼ ਸਿੰਘ ਸਰਪੰਚ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਰਾਹੁਲ ਕੁੱਕੜ, ਹਰਬੰਸ ਸਿੰਘ ਪੀ ਏ, ਰਾਜ ਸਿੰਘ ਨੱਥੂ ਚਿਸਤੀ, ਸੰਤੋਖ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ l
Spread the love