ਸਟਰੀਟ ਲਾਈਟਸ, ਬੇਬੇ ਨਾਨਕੀ ਪਾਰਕ, ਆਂਗਣਵਾੜੀ ਸੈਂਟਰ ਤੇ ਗਲੀਆਂ ਦੀ ਖੂਬਸੂਰਤੀ ਹਨ ਖਿੱਚ ਦਾ ਕੇਂਦਰ
ਗੁਰਦਾਸਪੁਰ, 13 ਅਕਤੂਬਰ 2021
ਉੱਪ ਮੁੱਖ ਮੰਤਰੀ ਪੰਜਾਬ, ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਪੱਖੋਕੇ ਮਹਿਮਾਰਾ ਸਰਬਪੱਖੀ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹੈ, ਜਿਥੇ ਪਿੰਡ ਅੰਦਰ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।
ਹੋਰ ਪੜ੍ਹੋ :-ਕੋਰੋਨਾ ਕਾਲ ਵਿੱਚ ਗਰਭਵਤੀ ਔਰਤਾਂ ਨੂੰ ਆਪਣੀ ਮਾਨਸਿਕ ਸਿਹਤ ’ਤੇ ਵੀ ਧਿਆਨ ਦੇਣ ਦੀ ਜ਼ਰੂਰਤ : ਡਾ ਗੀਤਾਂਜਲੀ ਸਿੰਘ
ਇਸ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਏ ਗਏ ਹਨ , ਜਿਸ ਦੇ ਚੱਲਦਿਆਂ ਜ਼ਿਲੇ ਗੁਰਦਾਸਪੁਰ ਅੰਦਰ ਪਿੰਡਾਂ ਦੀ ਵਿਕਾਸ ਪੱਖੋ ਨੁਹਾਰ ਬਦਲੀ ਗਈ ਹੈ। ਪਿੰਡ ਪੱਖੋਕੇ ਮਹਿਮਾਰਾ ਬਾਰੇ ਉਨਾਂ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਦੇ ਆਪਸੀ ਸਹਿਯੋਗ ਨਾਲ ਪਿੰਡ ਅੰਦਰ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ, ਬੇਬੇ ਨਾਨਕੀ ਪਾਰਕ, ਖੂਬਸੂਰਤ ਗਲੀਆਂ ਸਮੇਤ ਵੱਖ-ਵੱਖ ਵਿਾਕਸ ਕਾਰਜ ਕਰਵਾਏ ਗਏ ਹਨ, ਜਿਸ ਨਾਲ ਪਿੰਡ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗੇ ਹਨ।
ਪਿੰਡ ਦੇ ਨੋਜਵਾਨ ਸਰਪੰਚ ਪਲਵਿੰਦਰ ਸਿੰਘ (40) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਸਹਿਯੋਗ ਸਦਕਾ, ਪਿੰਡ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਰਾਜ ਕਰਵਾਏ ਗਏ, ਜਿਸ ਦੇ ਚੱਲਦਿਆਂ ਪਿੰਡ ਅੰਦਰ ਘੱਟੋ ਘੱਟ ਅਗਲੇ 20 ਸਾਲਾਂ ਤਕ ਵਿਕਾਸ ਕਾਰਜਾਂ ਦੀ ਜਰੂਰਤ ਨਹੀਂ ਪਵੇਗੀ।
ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਰਪੰਚ ਨੇ ਦੱਸਿਆ ਕਿ ਪਿੰਡ ਅੰਦਰ ਆਂਗਣਨਵਾੜੀ ਸੈਂਟਰ ਦੀ ਨਵੀਂ ਇਮਾਰਤ 6 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ, ਬੇਬੇ ਨਾਨਕੀ ਪਾਰਕ 4 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ, ਸਟੀਰਟ ਲਾਈਟਾਂ 8 ਲੱਖ 4 ਹਜ਼ਾਰ ਰੁਪਏ ਦੀ ਲਾਗਤ ਨਾਲ, ਬੱਸ ਅੱਡੇ ਲਈ 2 ਲੱਖ ਰੁਪਏ, ਸਮਸ਼ਾਨਘਾਟ 10 ਲੱਖ ਰੁਪਏ, ਪਿੰਡ ਅੰਦਰ ਖੂਬਸੂਰਤ ਗਲੀਆਂ ਵਿਚ 58 ਲੱਖ ਰੁਪਏ ਦੀਆਂ ਇੰਟਰਲਾੱਕ ਟਾਇਲਾਂ, ਧਰਮਸ਼ਾਲਾ ਦਾ ਨਵੀਨੀਕਰਨ ਲਈ 2 ਲੱਖ ਰੁਪਏ, ਐਸ.ਸੀ ਭਾਈਚਾਰੇ ਦੇ ਸਮਸ਼ਾਨਘਾਟ ਲਈ 7 ਲੱਖ ਰੁਪਏ ਖਰਚ ਕੀਤੇ ਗਏ ਹਨ। ਮੇਨ ਰੋਡ ਤੋਂ ਪਿੰਡ ਤਕ ਦੀ ਸੜਕ ਜੋ ਪਹਿਲਾਂ 16 ਫੁੱਟ ਚੋੜੀ ਸੀ, ਉਸਨੂੰ 22 ਫੁੱਟ ਚੋੜਾ ਕੀਤਾ ਗਿਆ, ਜਿਸ ਉੱਪਰ 17 ਲੱਖ ਰਪਏ ਖਰਚ ਕੀਤੇ ਗਏ ਹਨ। ਪਿੰਡ ਅੰਦਰ ਕਬਰਿਸਤਾਨ ਵਿਚ 12 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲ ਲਗਾਈ ਗਈ ਹੈ। ਪਿੰਡ ਅੰਦਰ ਬਾਬਾ ਅਜਿੱਤਾ ਰੰਧਾਵਾ ਯਾਦਗਾਰੀ ਗੇਟ ਦੀ ਵੀ ਉਸਾਰੀ ਕੀਤੀ ਗਈ ਹੈ।
ਸਰਪੰਚ ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਦੇ ਦਿੱਤੇ ਸਹਿਯੋਗ ਨਾਲ ਵਿਕਾਸ ਕਾਰਜ ਕਰਵਾਉਣ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ ਅਤੇ ਪਿੰਡ ਵਾਸੀ ਅਤੇ ਖਾਸਕਰਕੇ ਬੱਚੇ, ਪਾਰਕ ਵਿਚ ਦਿਨ ਰਾਤ ਖੇਡਦੇ ਹਨ ਅਤੇ ਰਾਤ ਨੂੰ ਜਗਦੀਆਂ ਸਟਰੀਟ ਲਾਈਟਾਂ, ਪੰਜਾਬ ਦੀ ਤਰੱਕੀ ਤੇ ਖੁਸਹਾਲੀ ਦਾ ਪ੍ਰਤੀਕ ਹਨ।