ਪਸ਼ੂ ਪਾਲਣ ਵਿਭਾਗ ਵੱਲੋਂ ਗਊਂਸ਼ਾਲਾ ਫਿਰੋਜ਼ਪੁਰ ਛਾਉਣੀ ਅਤੇ ਮੁਦਕੀ ਵਿਖੇ ਲਗਾਇਆ ਗਿਆ ਗਉਂ ਭਲਾਈ ਕੈਂਪ

ਫਿਰੋਜ਼ਪੁਰ 4 ਫਰਵਰੀ ( ) ਪੰਜਾਬ ਗਊਂ ਸੇਵਾ ਕਮਿਸ਼ਨ ,ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫਿਰੋਜ਼ਪੁਰ ਡਾ. ਜਸਵੰਤ ਸਿੰਘ ਰਾਏ ਦੀ ਅਗਵਾਈ ਹੇਠ ਗੋਪਾਲ ਗਊਸ਼ਾਲਾ ਫਿਰੋਜ਼ਪੁਰ ਛਾਉਣੀ ਅਤੇ  ਸੇਵਾ ਸੁਸਾਇਟੀ ਗਊਸ਼ਾਲਾ ਮੁੱਦਕੀ ਵਿਖੇ  ਗਉ਼ਂ ਭਲਾਈ ਕੈਂਪ ਲਗਾਏ ਗਏ ।
ਗੋਪਾਲ ਕੌਸ਼ਲ ਫਿਰੋਜ਼ਪੁਰ ਛਾਉਣੀ ਵਿਖੇ ਕੈਂਪ ਦੌਰਾਨ ਡਾ. ਸਿਮਰਜੀਤ ਸਿੰਘ, ਡਾ. ਵਿਨੋਦ ਕੁਮਾਰ, ਡਾ. ਗੁਰੂਨਰ ਸਿੰਘ ਅਤੇ ਸੇਵਾ ਸੁਸਾਇਟੀ ਗਊਂਸ਼ਾਲਾ ਮੁੱਦਕੀ ਵਿਖੇ ਡਾ. ਹਰਪ੍ਰੀਤ ਕਟਾਰੀਆ, ਡਾਕਟਰ ਰਾਜ ਕੁਮਾਰ ਅਤੇ ਡਾ. ਰਜਿੰਦਰ ਸਿੰਘ ਵੱਲੋਂ ਵੱਖ-ਵੱਖ ਬਿਮਾਰੀਆਂ ਅਤੇ ਵੈਕਸੀਨੇਸ਼ਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਂਪਾਂ ਦੌਰਾਨ ਵਿਭਾਗ ਵੱਲੋਂ 25-25 ਹਜ਼ਾਰ ਰੁਪਏ ਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ।
ਕੈਂਪ ਨੂੰ ਸਫਲ ਬਣਾਉਣ ਵਿਚ ਸ੍ਰੀ ਧਰਮ ਵੀਰ ਸਿੰਘ, ਸ੍ਰੀ ਪੰਕਜ ਅਤੇ ਹੋਰ ਕਰਮਚਾਰੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।  ਅੰਤ ਵਿੱਚ ਸ੍ਰੀ ਵਰਿੰਦਰ ਸ਼ਰਮਾ ਅਤੇ ਗੋਪਾਲ ਗਊਂਸ਼ਾਲਾ ਦੇ ਮੈਨੇਜਰ ਨੇ ਪਸ਼ੂ ਪਾਲਣ ਵਿਭਾਗ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਹੋਰ ਪੜ੍ਹੋ :- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

Spread the love