776760 ਰੁਪਏ ਦੀ ਨਕਦੀ ਵੀ ਕੀਤੀ ਜਬਤ
ਅੰਮ੍ਰਿਤਸਰ 17 ਫਰਵਰੀ 2022
ਹੁਣ ਤੱਕ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਵੱਖ-ਵੱਖ ਫਲਾਇੰਗ ਟੀਮਾਂ, ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਐਸ.ਐਸ.ਪੀ. ਦਿਹਾਤੀ ਵਲੋਂ 716 ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ ਅਤੇ 7 ਲੱਖ 76 ਹਜ਼ਾਰ 760 ਰੁਪਏ ਦੀ ਨਕਦੀ ਜਬਤ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਜਾਬਤੇ ਤੋਂ ਤੁਰੰਤ ਬਾਅਦ ਫਲਾਇੰਗ ਸਕੁਐਡ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ 3325.665 ਲੀਟਰ ਅੰਗਰੇਜ਼ੀ ਸ਼ਰਾਬ ਅਤੇ 57435 ਲੀਟਰ ਲਾਹਨ, 1805.28 ਗ੍ਰਾਮ ਹੈਰੋਇਨ ਅਤੇ 25989 ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਹਨ।
ਹੋਰ ਪੜ੍ਹੋ :- ਮਤਦਾਨ ਤੋਂ 48 ਘੰਟੇ ਪਹਿਲਾਂ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਬਾਹਰੀ ਲੋਕ ਹਲਕਿਆਂ ‘ਚ ਨਹੀਂ ਰਹਿ ਸਕਣਗੇ : ਜਿਲ੍ਹਾ ਚੋਣ ਅਧਿਕਾਰੀ
ਸ: ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਬਾਜਿਦ ਹੈ ਅਤੇ ਕਿਸੇ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਵਲੋਂ 2 ਰਿਵਾਲਵਰ, 13 ਪਿਸਤੌਲ, 68 ਕਾਰਤੂਸ, 100 ਗ੍ਰਾਮ ਅਫੀਮ, 2005 ਕੈਪਸੂਲ, 2 ਮੈਗਜੀਨ, 4.75 ਆਰ.ਡੀ.ਐਕਸ., 65 ਗ੍ਰਾਮ ਗਾਂਜਾ ਜਬਤ ਕੀਤੇ ਗਏ ਹਨ। ਸ: ਖਹਿਰਾ ਨੇ ਦੱਸਿਆ ਕਿ ਪੁਲਿਸ ਵਲੋਂ 716 ਐਫ.ਆਈ.ਆਰ. ਦਰਜ਼ ਕੀਤੀਆਂ ਗਈਆਂ ਹਨ। ਜਿਨਾਂ ਵਿੱਚ 60 ਐਨ.ਡੀ.ਪੀ.ਐਸ. ਅੇਕਟ, 335 ਐਕਸਾਈਜ਼ ਐਕਟ ਹੇਠ, ਗੈਰਕਾਨੂੰਨੀ ਹਥਿਆਰ 10 ਐਫ.ਆਈ.ਆਰ., 4 ਆਈ.ਪੀ.ਸੀ. ਐਕਟ ਅਧੀਨ ਅਤੇ 7 ਐਫ.ਆਈ.ਆਰ. ਡੀਫੇਸਮੇਂਟ ਤਹਿਤ ਦਰਜ਼ ਕੀਤੀਆਂ ਗਈਆਂ ਹਨ।
ਸ: ਖਹਿਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਐਸ.ਐਸ.ਟੀ. ਟੀਮਾਂ ਵਲੋਂ 61000 ਯੂ.ਐਸ. ਡਾਲਰ, 252.930 ਗ੍ਰਾਮ ਸੋਨਾ, ਇਕ ਰਿਵਾਲਵਰ, ਇਕ ਕਾਰਤੂਸ ਅਤੇ 50 ਗ੍ਰਾਮ ਹੈਰੋਇਨ ਫੜ੍ਹੀ ਗਈ ਹੈ।
ਸ: ਖਹਿਰਾ ਨੇ ਦੱਸਿਆ ਕਿ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪੜੇ ਚਾੜ੍ਹਨ ਲਈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਦਿਨ ਰਾਤ ਫਲਾਇੰਗ ਸਕੂਐਡ, ਐਸ.ਐਸ.ਟੀ. ਅਤੇ ਐਫ.ਐਸ. ਟੀ ਟੀਮਾਂ ਅਤੇ ਪੁਲਿਸ ਵਿਭਾਗ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਨੂੰ ਵੀ ਅਮਨਸ਼ਾਂਤੀ ਦੇ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।