ਰੂਪਨਗਰ, 14 ਨਵੰਬਰ 2021
ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਸ਼੍ਰੀ ਐਸ.ਕਰੁਣਾ ਰਾਜੂ ਦੇ ਹੁਕਮਾਂ ਅਨੁਸਾਰ ਸਵੀਪ ਗਤੀਵਿਧੀਆਂ ਸਬੰਧੀ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸਥਾਨਕ ਮਿਨੀ ਸਕੱਤਰੇਤ ਰੂਪਨਗਰ ਵਿਖੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋਂ ਰਿਲੇਅ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਮਿਨੀ ਸਕੱਤਰਤ ਰੂਪਨਗਰ ਤੋਂ ਸ਼ੁਰੂ ਹੋ ਕੇ ਸਰਕਾਰੀ ਕਾਲਜ ਤੋਂ ਹੁੰਦੇ ਹੋਏ, ਬੇਲਾ ਚੌਕ ਤੋਂ ਲਹਿਰੀ ਸ਼ਾਹ ਮੰਦਿਰ ਹੁੰਦੇ ਹੋਏ, ਰਾਧਾ ਸੁਆਮੀ ਸਤਿਸੰਗ ਭਵਨ ਕੋਲ ਜਾਕੇ ਸਮਾਪਤ ਹੋਈ।
ਹੋਰ ਪੜ੍ਹੋ :-ਬਾਲ ਦਿਵਸ ਮੌਕੇ ਬਾਲਾਂ ਵੱਲੋਂ ਬਾਲਗਾਂ ਨੂੰ ਸੁਨੇਹਾ
ਇਸ ਮੌਕੇ ਬੱਚਿਆਂ ਵੱਲੋਂ ਯੋਗਤਾ ਦੇ ਆਧਾਰ ‘ਤੇ ਚੱਲ ਰਹੀ ਸਪੈਸ਼ਲ ਸਰਸਰੀ ਸੁਧਾਈ ਤਹਿਤ ਵੋਟਾਂ ਬਣਾਉਣ ਸਬੰਧੀ ਜਾਗਰੂਕ ਕਰਨ ਲਈ ਫਲੈਕਸ ਬੈਨਰ ਅਤੇ ਪਲੇਅ ਕਾਰਡ ਹੱਥਾਂ ਵਿੱਚ ਫੜ੍ਹਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਵੱਧ ਤੋਂ ਵੱਧ ਵੋਟਾਂ ਬਣਵਾਕੇ ਆਗਾਮੀ ਵਿਧਾਨ ਸਭਾ ਚੋਣਾਂ 2022 ਦੌਰਾਨ ਵੋਟਾਂ ਪਾਕੇ, ਆਪਣੇ ਸੰਵਿਧਾਨਿਕ ਹੱਕ ਦੀ ਵਰਤੋਂ ਕਰ ਸਕਣ।
ਇਸ ਮੌਕੇ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਸੁਮਨਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ-ਕਮ-ਜ਼ਿਲ੍ਹਾ ਨੋਡਲ ਅਫਸਰ (ਸਵੀਪ), ਦਿਨੇਸ਼ ਕੁਮਾਰ ਸੈਣੀ, ਸਟੇਟ ਲੈਵਲ ਮਾਸਟਰ ਟ੍ਰੇਨਰ-ਕਮ-ਅਸਿਸਟੈਂਟ ਨੋਡਲ ਅਫਸਰ (ਸਵੀਪ), ਰੁਪੇਸ਼ ਕੁਮਾਰ, ਜ਼ਿਲ੍ਹਾ ਖੇਡ ਅਫਸਰ-ਕਮ-ਨੋਡਲ ਅਫਸਰ (ਸਵੀਪ) 050-ਰੂਪਨਗਰ, ਰਾਜ ਕੁਮਾਰ ਖੋਸਲਾ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਅਮਨਦੀਪ ਸਿੰਘ, ਚੋਣ ਤਹਿਸੀਲਦਾਰ, ਬਲਜਿੰਦਰ ਸਿੰਘ, ਡੀ.ਐਮ (ਸਪੋਰਟਸ), ਗੁਰਜੀਤ ਸਿੰਘ, ਰਾਜ ਕੁਮਾਰ ਚੋਹਾਨ, ਚਰਨਜੀਤ ਮਲਹੋਤਰਾ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਿਰ ਸਨ।