ਬਿਨਾਂ ਕਿਸੇ ਭਰਮ ਜਾਂ ਦਬਾਅ ਦੇ ਪਾਓ ਵੋਟ  – ਭਗਵੰਤ ਮਾਨ

BHAGWANT MANN
ਸਾਰੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ: ਭਗਵੰਤ ਮਾਨ
ਵੋਟ ਆਪਣੀ ਮਰਜ਼ੀ ਮੁਤਾਬਿਕ ਪਾਉਣਾ, ਪਰ ਪਾਉਣਾ ਜ਼ਰੂਰ  – ਭਗਵੰਤ ਮਾਨ

ਚੰਡੀਗੜ੍ਹ, 19 ਫਰਵਰੀ 2022

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੂਰੀ ਆਜ਼ਾਦੀ ਨਾਲ ਵੋਟ ਪਾਓ। ਆਪਣੀ ਵੋਟ ਜਿਸ ਮਰਜੀ ਨੂੰ ਪਾਓ, ਪਰ ਬਿਨਾਂ ਕਿਸੇ ਦਬਾਅ, ਭਰਮ ਅਤੇ ਲਾਲਚ ‘ਚ ਪਏ ਵੋਟ ਪਾਓ। ਮਾਨ ਨੇ ਮਤਦਾਨ ਦਾ ਮਤਲਬ ਦੱਸਦਿਆਂ ਕਿਹਾ ਕਿ ਮਤ ਦਾ ਮਤਲਬ ਹੈ ਅਕਲ (ਬੁੱਧੀ ) ਦਾਨ ਦਾ ਮਤਲਬ ਦੇਣਾ ਹੈ। ਬੁੱਧੀ ਦਾ ਦਾਨ ਕਰਨਾ ਮਤਦਾਨ ਹੁੰਦਾ ਹੈ। ਇਸ ਲਈ  ਸਮਝਦਾਰੀ ਅਤੇ ਸੁਤੰਤਰਤਾ ਨਾਲ ਪੰਜਾਬ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਵੋਟ ਪਾਓ।

ਹੋਰ ਪੜ੍ਹੋ :-ਜ਼ਿਲ੍ਹਾ ਰੂਪਨਗਰ ਵਿੱਚ 30 ਮਾਡਲ, 12 ਪਿੰਕ ਤੇ 1 ਦਿਵਆਂਗਜਨਾਂ ਵਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਿਤ

ਸ਼ਨੀਵਾਰ ਨੂੰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਵੋਟ ਪਾਉਣ ਦਾ ਸਾਡਾ ਜਮਹੂਰੀ ਅਧਿਕਾਰ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਦਿੱਤਾ ਹੈ। ਇਸ ਲਈ ਵੋਟਿੰਗ ਨੂੰ ਗੰਭੀਰਤਾ ਨਾਲ ਲਓ ਅਤੇ ਹਰ ਹਾਲਤ ਵਿੱਚ ਵੋਟ ਪਾਓ। ਵੋਟ ਪਾਕੇ ਹੀ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਫਲ ਹੋਵੇਗੀ।

ਮਾਨ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰੋ ਅਤੇ ਘਰ ਦੇ ਵੱਡੇ-ਬਜ਼ੁਰਗਾਂ ਨੂੰ ਪੋਲਿੰਗ ਬੂਥ ‘ਤੇ ਲੈ ਕੇ ਜਾ ਕੇ ਵੋਟ ਪਾਉਣ। ਇਸ ਵਾਰ ਇੰਨੀ ਵੱਡੀ ਗਿਣਤੀ ਵਿਚ ਵੋਟਾਂ ਪਾਉਣੀਆਂ ਹਨ ਕਿ ਆਜ਼ਾਦ ਭਾਰਤ ਵਿਚ ਸਭ ਤੋਂ ਵੱਧ ਵੋਟ ਪ੍ਰਤੀਸ਼ਤਤਾ ਲਈ ਪੰਜਾਬ ਦਾ ਨਾਂ ਇਤਿਹਾਸ ਵਿਚ ਦਰਜ ਹੋ ਜਾਵੇ।