ਸਵੀਪ ਤਹਿਤ ਪਿੰਡ ਖੁਸ਼ੀਪੁਰ ਅਤੇ ਕਲਾਨੌਰ ਵਿਖੇ ਵੋਟਰ ਜਾਗਰੂਕਤਾ ਕੈਂਪ 

ਸਵੀਪ ਤਹਿਤ ਪਿੰਡ ਖੁਸ਼ੀਪੁਰ ਅਤੇ ਕਲਾਨੌਰ ਵਿਖੇ ਵੋਟਰ ਜਾਗਰੂਕਤਾ ਕੈਂਪ 
ਸਵੀਪ ਤਹਿਤ ਪਿੰਡ ਖੁਸ਼ੀਪੁਰ ਅਤੇ ਕਲਾਨੌਰ ਵਿਖੇ ਵੋਟਰ ਜਾਗਰੂਕਤਾ ਕੈਂਪ 
ਵੋਟ ਬਣਾਉਣ ਲਈ ਆਪਣੇ ਇਲਾਕੇ ਦੇ ਬੀ.ਐਲ.ਓ. ਨਾਲ ਸੰਪਰਕ ਕੀਤਾ ਜਾਵੇ : ਸੰਧਾਵਾਲੀਆ

ਗੁਰਦਾਸਪੁਰ  30 ਦਸੰਬਰ 2021

ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਧਿਕਾਰੀ -ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨੋਡਲ ਅਫ਼ਸਰ ਸਵੀਪ ਗੁਰਦਾਸਪੁਰ-ਕਮ- ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਨੋਡਲ ਅਫ਼ਸਰ ਸਵੀਪ ਹਲਕਾ  010 ਡੇਰਾ ਬਾਬਾ ਨਾਨਕ  ਦੇ ਸਹਿਯੋਗ ਨਾਲ ਪਿੰਡ ਖੁਸ਼ੀਪੁਰ ਅਤੇ  ਕਲਾਨੌਰ ਵਿਖੇ ਸਵੀਪ ਤਹਿਤ ਵੋਟਰ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੇ ਪੱਧਰ ਤੇ ਵੋਟਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

ਹੋਰ ਪੜ੍ਹੋ :-ਕਮਿਸ਼ਨਰੇਟ ਪੁਲਿਸ ਨੇ ਨਵੇਂ ਸਾਲ ਦੇ ਜਸ਼ਨਾਂ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ

ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਅਫ਼ਸਰ ਸੰਧਾਵਾਲੀਆ ਨੇ ਹਾਜ਼ਰ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸਾਰੇ ਭਾਰਤ ਦੇ ਵਸਨੀਕ ਹਾਂ ਤੇ ਮਜ਼ਬੂਤ ਸਰਕਾਰ ਦੇ ਗਠਨ ਲਈ ਸਾਨੂੰ  ਸਾਰਿਆ ਨੂੰ ਆਪਣੀ ਵੋਟ ਦਾ ਇਸਤੇਮਾਲ ਜਾਗਰੂਕ ਤੇ ਸਾਵਧਾਨੀ ਨਾਲ ਨਿਡਰ ਹੋ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਾਜ਼ਰ ਵਿਦਿਆਰਥੀਆਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਿਡਰ ਹੋ ਕੇ ਧਰਮ,ਵਰਗ , ਜਾਤੀ , ਸਮੁਦਾਇ ਜਾਂ ਕਿਸੇ ਲਾਲਚ ਤੋਂ ਬਿਨਾ ਕਰਨ ਲਈ ਪ੍ਰੇਰਿਤ ਕੀਤਾ।

 ਇਸ ਮੌਕੇ ਕੈਂਪ ਦੌਰਾਨ ਸਹਾਇਕ ਨੋਡਲ ਅਫ਼ਸਰ ਸਵੀਪ ਗੁਰਮੀਤ ਸਿੰਘ ਬਾਜਵਾ ਵੱਲੋਂ ਹਾਜ਼ਰ ਵੋਟਰਾਂ ਨੂੰ ਪ੍ਰਣ ਕਰਵਾਇਆ  ਗਿਆ ਅਤੇ ਯੋਗਤਾ ਮਿਤੀ 1 ਜਨਵਰੀ 2022 ਦੇ ਆਧਾਰ ਤੇ ਵਿਦਿਆਰਥੀਆਂ ਦੀਆ ਵੋਟਾਂ ਬਣਾਉਣ ਲਈ ਫ਼ਰਾਮ ਨੰ: 06 ਵੀ ਭਰਵਾਏ ਗਏ ਅਤੇ ਮੋਕੇ ‘ਤੇ  21ਨਵੀਆਂ  ਵੋਟਾਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਅਤੇ ਯੋਗ ਵਿਅਕਤੀ ਆਪਣੇ ਇਲਾਕੇ ਦੇ ਬੀ.ਐਲ.ਓ. ਨਾਲ ਸੰਪਰਕ ਕਰਕੇ ਆਪਣੀ ਵੋਟ ਬਣਵਾ ਸਕਦੇ ਹਨ। ਇਸ ਦੌਰਾਨ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਵੋਟਰਾਂ ਨੂੰ ਇਮਾਨਦਾਰੀ ਤੇ ਬਿਨਾ ਕਿਸੇ ਭੇਦ-ਭਾਵ ਦੇ ਵੋਟ ਦਾ ਹੱਕ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਟੀਮ ਸਵੀਪ ਮੈਂਬਰ ਸ਼ਸ਼ੀ ਕੁਮਾਰ ਸੈਕਟਰ ਅਫ਼ਸਰ,  ਬੀ ਐਲ ਓ  ਰਾਜ ਕੁਮਾਰ ,ਅਮਨਦੀਪ ਕੌਰ, ਜੋਤੀ ਅਤੇ  ਵਿਸ਼ਵਦੀਪ ਸਿੰਘ  ਆਦਿ ਹਾਜ਼ਰ ਸਨ।

Spread the love