ਵਿਸ਼ੇਸ਼ ਲੋੜਾਂ ਵਾਲੇ ਵੋਟਰ ਚੋਣ ਪ੍ਰਕਿਰਿਆ ਦਾ ਅਹਿਮ ਹਿੱਸਾ-ਦਵਿੰਦਰ ਸਿੰਘ

-voter icon
ਵਿਸ਼ੇਸ਼ ਲੋੜਾਂ ਵਾਲੇ ਵੋਟਰ ਚੋਣ ਪ੍ਰਕਿਰਿਆ ਦਾ ਅਹਿਮ ਹਿੱਸਾ-ਦਵਿੰਦਰ ਸਿੰਘ

ਅੰਮ੍ਰਿਤਸਰ 20 ਨਵੰਬਰ 2021

ਵਿਸ਼ੇਸ਼ ਲੋੜਾਂ ਵਾਲੇ ਵੋਟਰ ਲੋਕਤਾਂਤਰਿਕ ਪ੍ਰਕਿਰਿਆ ਦਾ ਅਹਿਮ ਹਿੱਸਾ ਹਨ ਅਤੇ ਅਗਾਮੀ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਸਮਾਜ ਦੇ ਇਸ ਵਰਗ ਨੂੰ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ.ਦਵਿੰਦਰ ਸਿੰਘ,ਜਿਲ੍ਹਾ ਆਈਕੋਨ ਨੇ ਸਹਾਇਕ ਨੋਡਲ ਅਫ਼ਸਰ(ਸਵੀਪ) ਸ.ਜਸਬੀਰ ਸਿੰਘ ਗਿੱਲ ਨਾਲ ਗੱਲਬਾਤ ਦੌਰਾਨ ਕੀਤਾ।

ਹੋਰ ਪੜ੍ਹੋ :-ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਪ੍ਰੋਗਰਾਮ 30 ਨਵੰਬਰ ਤੱਕ ਹੋਵੇਗਾ

ਸ.ਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਯੁੱਗ ਸੂਚਨਾ ਤਕਨੀਕ ਦਾ ਯੁੱਗ ਹੈ।ਇੰਟਰਨੈਟ ਅਤੇ ਸੋਸ਼ਲ ਮੀਡੀਆ ਦਾ ਨੌਜਵਾਨ ਵਰਗ ਦੱਬ ਕੇ ਉਪਯੋਗ ਕਰ ਰਿਹਾ ਹੈ।ਉਹਨਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੀ ਸਹੁਲਤ ਲਈ ਵੋਟਰ ਹੈਲਪਲਾਈਨ ਵਰਗੀ ਬਹੁਤ ਹੀ ਲਾਹੇਵੰਦ ਮੋਬਾਈਲ ਐਪ ਬਣਾਈ ਗਈ ਹੈ,ਜੋ ਅਸਾਨੀ ਨਾਲ ਡਾਊਨਲੋਡ ਕੀਤੀ ਜਾ ਸਕਦੀ ਹੈ।ਉਹਨਾਂ ਕਿਹਾ ਕਿ ਜੇ ਵਿਸ਼ੇਸ਼ ਲੋੜਾਂ ਵਾਲੇ ਵੋਟਰ ਚਾਹੁਣ ਤਾਂ ਇਸ ਮੋਬਾਈਲ ਐਪ ਦਾ ਲਾਹਾ ਲੈ ਕੇ ਹਰ ਜਾਣਕਾਰੀ ਘਰ ਬੈਠੇ ਹਾਸਿਲ ਕਰ ਸਕਦੇ ਹਨ। ਉਹਨਾਂ ਵਿਸ਼ੇਸ ਲੋੜਾਂ ਵਾਲੇ ਵੋਟਰਾਂ ਸਮੇਤ ਆਮ ਪਬਲਿਕ ਨੂੰ ਵੀ ਇਹ ਮੋਬਾਈਲ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।

ਸਹਾਇਕ ਨੋਡਲ ਅਫ਼ਸਰ(ਸਵੀਪ) ਸ.ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੋਬਾਈਲ ਐਪ ਦਾ ਪ੍ਰਯੋਗ ਕਰਕੇ ਕੋਈ ਵੀ ਨਾਗਰਿਕ ਘਰ ਬੈਠੇ ਆਪਣੀ ਵੋਟ ਬਣਾਉਣ,ਕਟਵਾਉਣ,ਵੇਰਵਿਆਂ ਵਿੱਚ ਸੋਧ ਸਮੇਤ ਵਧੇਰੇ ਲੋੜੀਂਦੀ ਜਾਣਕਾਰੀ ਲੈ ਸਕਦਾ ਹੈ। ਸ.ਗਿੱਲ ਨੇ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ-2022 ਤਹਿਤ 20 ਅਤੇ 21 ਨਵੰਬਰ ਨੂੰ ਬੂਥ ਪੱਧਰ ਤੇ ਸਪੈਸ਼ਲ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਜਿਸ ਵਿੱਚ ਕੋਈ ਵੀ ਯੋਗ ਵੋਟਰ ਆਪਣੇ ਪੋਲਿੰਗ ਬੂਥ ਉੱਪਰ ਜਾ ਕੇ ਬੀ.ਐਲ.ਓ.ਨੂੰ ਦਸਤੀ ਫ਼ਾਰਮ ਜਮਾ ਕਰਵਾ ਸਕਦਾ ਹੈ। ਫ਼ਾਰਮ ਭਰਦੇ ਸਮੇਂ ਵੋਟ ਬਣਾਉਣ ਵਾਲਾ ਵਿਅਕਤੀ ਰੰਗੀਨ ਫ਼ੋਟੋ,ਜਨਮ ਮਿਤੀ ਅਤੇ ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਆਪਣੇ ਨਾਲ ਜ਼ਰੂਰ ਲੈ ਕੇ ਜਾਣ।ਉਹਨਾਂ ਦੱਸਿਆ ਕਿ ਇਹ ਕੈਂਪ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਲਗਾਏ ਜਾਣਗੇ।

Spread the love