ਅੰਮ੍ਰਿਤਸਰ 27 ਦਸੰਬਰ 2021
ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਸਵੀਪ ਟੀਮ ਨੂੰ ਅਗਾਮੀ ਵਿਧਾਨਸਭਾ ਚੋਣਾਂ ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸ਼ੀਨਾਂ ਦੀ ਜਾਣਕਾਰੀ ਦੇਣ ਲਈ ਵੱਖ ਵੱਖ ਇਲਾਕਿਆ ਵਿੱਚ ਪਹੁਚੀ।
ਹੋਰ ਪੜ੍ਹੋ :-ਯੂਰੀਆ ਖਾਦ ਦੀ ਕਿੱਲਤ ਤੋਂ ਬਚਣ ਲਈ ਕਿਸਾਨ ਜਥੇਬੰਦੀਆਂ ਨੂੰ ਰੇਲ ਆਵਾਜਾਈ ਬਹਾਲ ਕਰਨ ਦੀ ਅਪੀਲ: ਮੁੱਖ ਖੇਤੀਬਾੜੀ ਅਫਸਰ
ਟੀਮ ਨੇ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸੀਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਮਸ਼ੀਨ ਸਵੀਪ ਟੀਮ ਦੇ ਮੈਬਰਾਂ ਨੇ ਦੱਸਿਆਂ ਕਿ ਜਿਸ ਤਰ੍ਹਾਂ ਲੋਕ ਇਸ ਵਾਰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸ਼ੀਨ ਬਾਰੇ ਜਾਨਣਾ ਚਾਹੁੰਦੇ ਹਨ ਉਸ ਤੋ ਲੱਗ ਰਿਹਾ ਹੈ ਕਿ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੇਦਾਰੀ ਪਿਛਲੇ ਸਾਲਾਂ ਤੋ ਵੱਧ ਹੋਵੇਗੀ।