ਅੰਮਿ੍ਰਤਸਰ 28 ਦਸੰਬਰ 2021
ਵਿਧਾਨ ਸਭਾ ਚੋਣ ਹਲਕਾ 016-ਅੰਮਿ੍ਰਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮਿ੍ਰਤਸਰ-1 ਸ੍ਰੀ ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਅਗਾਮੀ ਵਿਧਾਨਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ਤੇ ਜਾਗਰੂਕਤਾ ਮੁਹਿਮ ਆਰੰਭ ਕੀਤੀ ਹੋਈ ਹੈ।ਜਿਸ ਦੇ ਸਬੰਧ ਵਿੱਚ ਅੱਜ ਸਵੀਪ ਟੀਮ ਪ੍ਰਭਾਕਰ ਹਾਈ ਸਕੂਲ ਪਹੁਚੀ।
ਹੋਰ ਪੜ੍ਹੋ :-ਸਿਰਫ਼ ਸੱਤਾ ਨਹੀਂ, ਸਿਸਟਮ ਬਦਲਣਾ ‘ਆਪ’ ਦਾ ਮਿਸ਼ਨ – ਸੌਰਭ ਭਾਰਦਵਾਜ
ਜਿੱਥੇ ਸਵੀਪ ਟੀਮ ਨੇ ਬੂਥ ਨੰ:19,20,21,22 ਦੇ ਲੋਕਾਂ ਨੂੰ ਵੀ.ਵੀ.ਪੀ.ਏ.ਟੀ ਅਤੇ ਈ.ਵੀ.ਐਮ ਮਸੀਨ ਬਾਰੇ ਜਾਨਣ ਲਈ ਪ੍ਰੇਰਿਤ ਕੀਤਾ ਅਤੇ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਸਭ ਵੋਟਰਾਂ ਨੂੰ ਵੱਧ ਤੋ ਵੱਧ ਵੋਟ ਪਾਉਣ ਲਈ ਕਿਹਾ। ਇਸ ਮੋਕੇ ਇਲਾਕੇ ਦੇ ਮੋਹਤਬਾਰ ਵੀ ਮੋਜੂਦ ਸੀ ਜਿੰਨਾਂ ਨੇ ਸ੍ਰੀ ਟੀ.ਬੈਨਿਥ ਦੀ ਅਤੇ ਸਮੁੱਚੀ ਸਵੀਪ ਟੀਮ ਦੀ ਸ਼ਲਾਘਾ ਕੀਤੀ ਜਿੰਨਾਂ ਨੇ ਇਸ ਵਾਰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਦੀ ਸ਼ੁਰੂਆਤ ਕੀਤੀ ਹੈ।