ਮੰਗਾਂ ਦੀ ਸਮੇਂ ਸਿਰ ਪੂਰਤੀ ਨਾ ਹੋਣ ਕਰਕੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦੀ ਹੋਵੇਗੀ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ
ਫਿਰੋਜ਼ਪੁਰ 27 ਸਤੰਬਰ 2021
ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਸੂਬਾ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ, ਸੂਬਾ ਸੀਨੀਅਰ ਮੀਤ,ਸੂਬਾ ਐਡੀਸ਼ਨਲ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ, ਮੁੱਖ ਜਥੇਬੰਦਕ ਸਕੱਤਰ ਸਾਵਨ ਸਿੰਘ,ਸੂਬਾ ਵਿੱਤ ਸਕੱਤਰ ਅਮਨਦੀਪ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਅਤੇ ਪੁਸ਼ਪਿੰਦਰ ਪਠਾਨੀਆ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਖਜ਼ਾਨਾ ਵਿਭਾਗ ਦੀਆਂ ਕਾਫੀ ਲੰਮੇ ਸਮੇ ਤੋਂ ਲਟਕਦੀਆਂ ਵਿਭਾਗੀ ਮੰਗਾਂ ਜਿਸ ਵਿੱਚ ਖਜ਼ਾਨਾ ਅਫਸਰ,ਸੁਪਰਡੰਟ,ਜਿਲ੍ਹਾ ਖਜ਼ਾਨਚੀ,ਸਹਾਇਕ ਖਜ਼ਾਨਚੀ,ਕਲਰਕ ,ਜਿਲਦਸਾਜ਼ ਆਦਿ ਦੀਆਂ ਪਦਉੱਨਤੀਆਂ,ਕਲਰਕਾਂ ਤੋਂ 50 ਪ੍ਰਤੀਸ਼ਤ ਜੂਨੀਅਰ ਸਹਾਇਕ ਬਨਾਉਣਾ,4,9,14 ਸਾਲਾ ਏ.ਸੀ.ਪੀ. ਲਾਭ ,ਸੀਨੀਅਰ ਜੂਨੀਅਰ ਦੇ ਕੇਸਾਂ ਦਾ ਨਿਪਟਾਰਾ ਨਾ ਕਰਨਾ ,ਵੱਡੀ ਮਾਤਰਾ ਵਿੱਚ ਕਲਰਕ ਅਤੇ ਸਹਾਇਕ ਖਜ਼ਾਨਚੀ ਦੀਆਂ ਖਾਲੀ ਅਸਾਮੀਆਂ ਭਰਨ ਸਬੰਧੀ ਐਸ.ਐਸ.ਬੋਰਡ ਨੂੰ ਮੰਗ ਪੱਤਰ ਭੇਜ ਕੇ ਭਰਤੀ ਕਰਵਾਉਣਾ,ਖਾਲੀ ਅਸਾਮੀਆਂ ਤੇ ਸੇਵਾਦਾਰਾਂ ਦੀ ਭਰਤੀ ਵਿਭਾਗੀ ਪੱਧਰ ਤੇ ਕਰਨਾਂ,ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣਾ,ਖਜ਼ਾਨਾ ਅਫਸਰ ਦੀ ਅਸਾਮੀ ਲਈ ਤਰੱਕੀ ਲਈ ਕੋਟਾ 50 ਪ੍ਰਤੀਸ਼ਤ ਤੋਂ ਵਧਾ ਕੇ 75 ਪ੍ਰਤੀਸ਼ਤ ਕਰਨਾਂ,ਜਿਲ੍ਹਾ ਖਜ਼ਾਨਾ ਅਫਸਰ,ਖਜ਼ਾਨਾ ਅਫਸਰ ਅਤੇ ਜਿਲਦਸਾਜ਼ ਨੂੰ ਕੰਨਵੇਅੰਸ ਅਲਾਉਂਸ ਨਾ ਦੇਣਾ,ਸੁਪਰਡੰਟ ਅਤੇ ਜਿਲ੍ਹਾ ਖਜ਼ਾਨਚੀ ਦੀ ਅਸਾਮੀ ਲਈ ਪਦਉੱਨਤੀ ਦੇ ਕੋਟੇ ਰਾਹੀਂ ਭਰੀਆਂ ਅਸਾਮੀਆਂ ਤੇ 50 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਖਤਮ ਕਰਨਾ ਅਤੇ ਨਵੇਂ ਬਣੇ ਜਿਲਿਆਂ ਵਿੱਚ ਅਸਾਮੀਆਂ ਦੀ ਰਚਨਾਂ ਜਿਲ੍ਹਾ ਪੱਧਰ ਦੇ ਹਿਸਾਬ ਨਾਲ ਨਾਂ ਕਰਨਾ ਆਦਿ ਭਖਦੀਆਂ ਮੰਗਾਂ ਦੀ ਕਾਫੀ ਲੰਮੇ ਸਮੇਂ ਤੋਂ ਕਿਸੇ ਵੀ ਮੰਗ ਦੀ ਪੂਰਤੀ ਸਮੇਂ ਸਿਰ ਨਾਂ ਹੋਣ ਕਰਕੇ ਖਜ਼ਾਨਾ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ।
ਹੋਰ ਪੜ੍ਹੋ :-ਪਿੰਡਾਂ ‘ਚ ਖੇਤ ਮਜ਼ਦੂਰਾਂ ਖਿਲਾਫ ਪਾਏ ਜਾ ਰਹੇ ਮਤਿਆਂ ਨੂੰ ਠੱਲਣ ਦਾ ਮਾਮਲਾ
ਬਹੁਤ ਵਾਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਅਹਿਮ ਅਤੇ ਅਤਿ ਜ਼ਰੂਰੀ ਭਖਦੀਆਂ ਵਿਭਾਗੀ ਮੰਗਾਂ ਸਬੰਧੀ ਨਿਪਟਾਰਾ ਕਰਨ ਵਾਸਤੇ ਮੀਟਿੰਗ ਲਈ ਸਮੇ ਦੀ ਮੰਗ ਕੀਤੀ ਗਈ ਪ੍ਰੰਤੂ ਪਿਛਲੇ ਕਾਫੀ ਲੰਮੇ ਸਮੇਂ ਤੋਂ ਐਸੋਸੀਏਸ਼ਨ ਨੂੰ ਸਰਕਾਰ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਮੰਗਾਂ ਹੋਰ ਲਟਕਦੀਆਂ ਜਾ ਰਹੀਆਂ ਹਨ ਜਿਸ ਦੇ ਰੋਸ ਵਜੋਂ ਪੰਜਾਬ ਦੇ ਖਜ਼ਾਨਿਆਂ ਵਿੱਚ ਕੰਮ ਕਰਦੇ ਕਰਮਚਾਰੀ ਐਸੋਸੀਏਸ਼ਨ ਪਾਸੋਂ ਸੰਘਰਸ਼ ਦੀ ਮੰਗ ਕਰ ਰਹੇ ਹਨ, ਜਦ ਕਿ ਇਹ ਕਰਮਚਾਰੀ ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਦੇ ਅਦਾਇਗੀਆਂ ਤੋਂ ਲੈ ਕੇ ਲੇਖਾ ਬਨਾਉਣ ਤੱਕ ਹਰ ਮਿਤੀਬੱਧ ਕੰਮ ਨੂੰ ਸਟਾਫ ਦੀ ਘਾਟ ਅਤੇ ਕੰਮ ਦੇ ਬੋਝ ਜਿਆਦਾ ਹੋਣ ਕਰਕੇ ਦਫਤਰ ਵਿੱਚ ਦੇਰ ਰਾਤ ਤੱਕ ਬੈਠ ਕੇ ਅਤੇ ਛੁੱਟੀ ਵਾਲੇ ਦਿਨ ਵੀ ਦਫਤਰ ਆ ਕੇ ਪਹਿਲ ਦੇ ਅਧਾਰ ਤੇ ਆਪਣੀਆਂ ਡਿਊਟੀਆਂ ਬੜੀ ਇਮਾਨਦਾਰੀ ਨਾਲ ਨਿਭਾਉਂਦੇ ਹਨ।
ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਖਜ਼ਾਨਾ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕਰਨਾਂ ਐਸੋਸੀਏਸ਼ਨ ਦੀ ਮਜ਼ਬੂਰੀ ਹੋਵੇਗੀ ਪੰਜਾਬ ਸਰਕਾਰ ਪਾਸੋਂ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਉਪਰੋਕਤ ਦਰਸਾਈਆਂ ਮੰਗਾਂ ਲਈ ਭੇਜੇ ਗਏ ਮੰਗ ਪੱਤਰਾਂ ਤੇ ਜਲਦੀ ਹੀ ਖਜ਼ਾਨਾ ਸੰਸਥਾ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਜਥੇਬੰਦੀ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇ ਅਤੇ ਮੰਗਾਂ ਅਤੇ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕੀਤਾ ਜਾਵੇ ਤਾਂ ਜੋ ਖਜ਼ਾਨਾ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਸਮੇ ਸਿਰ ਆਪਣਾ ਹੱਕ ਮਿਲ ਸਕੇ । ਇਸ ਮੋਕੇ ਅਮਨਦੀਪ ਸਿੰਘ ਜਿਲ੍ਹਾ ਪ੍ਰਧਾਨ ਖਜਾਨ ਦਫਤਰ ਫਿਰੋਜ਼ਪੁਰ, ਹਰਪ੍ਰੀਤ ਦੁੱਗਲ ਸੀਨੀਅਰ ਮੀਤ ਪ੍ਰਧਾਨ, ਪਵਨ ਸ਼ਰਮਾ ਜਿਲ੍ਹਾ ਪ੍ਰਧਾਨ ਸੀਪੀਐਫ ਯੂਨੀਅਨ ਖਜਾਨਾ ਦਫਤਰ ਫਿਰੋਜ਼ਪੁਰ ਅਤੇ ਗੌਰਵ ਸੇਤੀਆ ਜਨਰਲ ਸਕੱਤਰ ਨੇ ਵੀ ਹਾਜਰ ਸਨ।