ਨਵਾਂ ਦਫਤਰ ਬਣਨ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਿਚ ਆਵੇਗਾ ਹੋਰ ਸੁਧਾਰ-ਡਿਪਟੀ ਕਮਿਸ਼ਨਰ
ਅਬੋਹਰ, ਫਾਜ਼ਿਲਕਾ 7 ਜਨਵਰੀ 2023
ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਅਬੋਹਰ ਦੀ ਨਵੀ ਬਣੀ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਆਰੰਭਤਾ ਕਰਵਾਈ ਗਈ ਜਿਸ *ਤੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਉਥੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਹੋਰ ਪੜ੍ਹੋ – ਪਲੇਸਮੈਂਟ ਕੈਂਪ ਵਿੱਚ 10 ਉਮੀਦਵਾਰਾਂ ਦੀ ਕੀਤੀ ਚੋਣ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਨੁਮਾਨਗੜ੍ਹ ਰੋਡ ਤੇ ਸਥਿਤ ਵਾਟਰ ਵਰਕਸ ਵਿਖੇ ਬਣੇ ਨਵੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਮੰਡਲ ਦਫਤਰ ਨਾਲ ਵਿਭਾਗ ਦੀ ਕਾਰਜਕੁਸ਼ਲਤਾ ਵਿਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਪਹਿਲਾਂ ਹੀ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੁਰਜੋਰ ਯਤਨ ਕਰ ਰਿਹਾ ਹੈ ਤੇ ਨਵੇ ਦਫਤਰ ਬਣਨ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਹੋਰ ਨਵੀਂ ਉਰਜਾ ਆਵੇਗੀ ਤੇ ਹੋਰ ਬਿਹਤਰ ਢੰਗ ਨਾਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਬਣੇ ਨਵੇਂ ਦਫਤਰ ਦੀ ਵਧਾਈ ਦਿੱਤੀ। ਤੇ ਤਨਦੇਹੀ ਨਾਲ ਡਿਉਟੀ ਕਰਦਿਆਂ ਆਮ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਸਮੇਂ ਸਿਰ ਪਹੁੰਚਾਉਣ ਦੀ ਆਸ ਪ੍ਰਗਟਾਈ। ਇਸ ਤੋਂ ਬਾਅਦ ਅੰਮ੍ਰਿਤਦੀਪ ਸਿੰਘ ਭੱਠਲ ਤੇ ਸਟਾਫ ਨੇ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਸੁਰਿੰਦਰਪਾਲ ਸਿੰਘ ਸੁਪਰਡੰਟ ਕੁਲਜੀਤ ਸਿੰਘ ਅਹੂਜਾ, ਪ੍ਰਦੀਪ ਕੁਮਾਰ, ਹਰਮਨ ਸਿੰਘ ਜੇਈ, ਰਕੇਸ਼ ਕੁਮਾਰ ਜੇਈ, ਸੁਖਜਿੰਦਰ ਸਿੰਘ, ਵਿਸ਼ਾਲ ਕਟਾਰੀਆ, ਜਗਵਿੰਦਰ ਸਿੰਘ, ਗੌਰਵ ਉਪਨੇਜਾ, ਸੰਨੀ ਬੱਠਲਾ, ਸੁਨੈਨਾ, ਤਿਨਾ, ਰਿਤੂ ਰਾਣੀ, ਹਰੀਸ਼ ਕੁਮਾਰ, ਜਗਤਾਰ ਸਿੰਘ, ਜਸਵੰਤ ਸਿੰਘ ਤੇ ਹੋਰ ਸਟਾਫ਼ ਮੈਂਬਰ ਹਾਜਰ ਸਨ। ਇਸ ਮੌਕੇ ਹਾਕਮ ਸਿੰਘ ਭੱਠਲ ਸੇਵਾਮੁਕਤ ਐਸ ਡੀ ਓ ਨੂੰ ਵੀ ਸਨਮਾਨਿਤ ਕੀਤਾ ਗਿਆ।