ਲੁਧਿਆਣਾ, 11 ਨਵੰਬਰ 2021
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼ ਅਤੇ ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਦੇ ਠੋਸ ਯਤਨਾਂ ਸਦਕਾ ਵਿਦਿਆਰਥੀਆਂ ਲਈ ਇੱਕ ਜਾਬ ਓਰੀਐਂਟਿਡ ਸ਼ਾਰਟ ਟਰਮ ਸਰਟੀਫਿਕੇਟ ਕੋਰਸ ਚਲਾਉਣ ਲਈ ਐਮ.ਓ.ਯੂ. ‘ਤੇ ਹਸਤਾਖਰ ਕੀਤੇ ਹਨ।
ਹੋਰ ਪੜ੍ਹੋ :-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਵੂਮੈਨ ਦੇ ਸਹਿਯੋਗ ਨਾਲ ਜਾਗਰੂਕਤਾ ਪਰੋਗਰਾਮ
ਆਈ.ਸੀ.ਆਈ.ਸੀ.ਆਈ. ਅਕੈਡਮੀ ਫਾਰ ਸਕਿੱਲਜ਼, ਮੋਹਾਲੀ ਅਤੇ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼ ਦਰਮਿਆਨ ਐਮ.ਓ.ਯੂ. ਸਮਾਰੋਹ ਮੌਕੇ, ਪ੍ਰਿੰਸੀਪਲ ਐਮ.ਪੀ. ਸਿੰਘ, ਆਈ.ਸੀ.ਆਈ.ਸੀ.ਆਈ ਅਕੈਡਮੀ ਫਾਰ ਸਕਿੱਲਜ਼, ਮੋਹਾਲੀ ਦੇ ਮੁਖੀ ਸ੍ਰੀ ਦੀਪਕ ਸ਼ਰਮਾ ਅਤੇ ਡੀ.ਬੀ.ਈ.ਈ. ਦੇ ਡਿਪਟੀ ਸੀਈਓ ਸ੍ਰੀ ਨਵਦੀਪ ਸਿੰਘ ਵੀ ਮੌਜੂਦ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਡੀ.ਬੀ.ਈ.ਈ. ਲੁਧਿਆਣਾ ਨੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਅਤੇ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ ਫ਼ਾਰ ਗਰਲਜ਼ ਨੂੰ ਦਫ਼ਤਰੀ ਪ੍ਰਸ਼ਾਸਨ ਵਿੱਚ ਜੌਬ ਓਰੀਐਂਟਿਡ ਸ਼ਾਰਟ ਟਰਮ ਸਰਟੀਫਿਕੇਟ ਕੋਰਸ ਚਲਾ ਕੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲਈ ਇਹ ਪਹਿਲ ਕੀਤੀ ਹੈ ਜੋ ਕਿ 18-30 ਸਾਲ ਦੀ ਉਮਰ ਵਰਗ ਦੀਆਂ ਲੜਕੀਆਂ ਲਈ ਮੁਫ਼ਤ ਹੋਵੇਗਾ.
ਉਨ੍ਹਾਂ ਦੱਸਿਆ ਕਿ ਇਹ ਕੋਰਸ 64 ਦਿਨਾਂ ਦਾ ਹੋਵੇਗਾ ਅਤੇ ਇਸ ਕੋਰਸ ਤਹਿਤ ਲੜਕੀਆਂ ਨੂੰ ਪ੍ਰਸਨਾਲਟੀ ਡਿਵੈਲਪਮੈਂਟ, ਬਾਓ-ਡੇਟਾ ਪੇਸ਼ਕਾਰੀ, ਗਰੁੱਪ ਡਿਸਕਸ਼ਨ ਅਤੇ ਸੌਫਟ ਐਂਡ ਕਮਿਊਨੀਕੇਸ਼ਨ ਸਕਿੱਲ ਬਾਰੇ ਸਿਖਾਇਆ ਜਾਵੇਗਾ ਤਾਂ ਜੋ ਨੌਕਰੀਆਂ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਸਕੇ।