ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ, ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਮੀਟਿੰਗ ਵਿਚ ਹਿੱਸਾ ਲੈ ਸਕਦੇ ਹਨ
ਗੁਰਦਾਸਪੁਰ, 5 ਜੁਲਾਈ ( ) ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਰੋਜਾਨਾਂ ਜਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ਰਾਹੀ ਲੋਕ ਆਪਣੇ ਘਰਾਂ ਤੋਂ ਆਪਣੀਆਂ ਸ਼ਿਕਾਇਤਾਂ ਜਾਂ ਮੁਸ਼ਕਿਲਾਂ ਦਾ ਨਿਪਟਾਰਾ ਕਰਵਾ ਰਹੇ ਹਨ।
ਡਿਪਟੀ ਕਮਿਸ਼ਨਰ ਨਾਲ ਆਨ ਲਾਈਨ ਮੀਟਿੰਗ ਦਾ ਲਿੰਕ ਹੁਣ ਬਦਲ ਗਿਆ ਹੈ ਭਾਵ ਪਹਿਲਾਂ ਜੂਮ ਐਪ ਰਾਹੀਂ ਮੀਟਿੰਗ ਕੀਤੀ ਜਾਂਦੀ ਸੀ ਪਰ ਹੁਣ ਵੈਬਕਸ ਐਪ ਰਾਹੀਂ ਮੀਟਿੰਗ ਕੀਤੀ ਜਾ ਰਹੀ ਹੈ। ਆਨ ਲਾਈਨ ਮੀਟਿੰਗ ਵਿਚ ਭਾਗ ਲੈਣ ਲਈ, ਹੁਣ ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਆਨ ਮੀਟਿੰਗ ਵਿਚ ਹਿੱਸਾ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਲੋਕਾਂ ਦੀ ਮੁਸ਼ਕਿਲਾਂ ਹੱਲ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਦੂਰ-ਢੁਰਾਡੇ ਬੈਠੇ ਲੋਕ, ਆਪਣੀਆਂ ਮੁਸ਼ਕਿਲਾਂ ਘਰੋਂ ਹੀ ਹੱਲ ਕਰਵਾ ਰਹੇ ਹਨ। ਉਨਾਂ ਦੱਸਿਆ ਕਿ ਇਸ ਨਾਲ ਜਿਥੇ ਲੋਕਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ, ਉਥੇ ਉਨਾਂ ਨੂੰ ਦਫਤਰਾਂ ਵਿਚ ਚੱਕਰ ਮਾਰਨ ਤੋਂ ਵੀ ਨਿਜਾਤ ਮਿਲੀ ਹੈ।
ਉਨਾਂ ਅੱਗੇ ਦੱਸਿਆ ਕਿ ਜ਼ਿਲਾ ਵਾਸੀ ਰੋਜਾਨਾਂ (ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ) ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਆਨ ਲਾਈਨ ਆਪਣੀ ਮੁਸ਼ਕਿਲ/ਸ਼ਿਕਾਇਤ ਦੱਸ ਸਕਦੇ ਹਨ। ਉਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਦੀ ਮੁਸ਼ਕਿਲ ਜਾਂ ਸ਼ਿਕਾਇਤ ਉਹ ਆਪ ਖੁਦ ਸੁਣਦੇ ਹਨ ਅਤੇ ਉਸ ਮੁਸ਼ਕਿਲ/ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਸਬੰਧਤ ਵਿਭਾਗ ਨੂੰ ਆਨ ਲਾਈਨ ਭੇਜੀ ਜਾਂਦੀ ਹੈ ਅਤੇ ਸ਼ਿਕਾਇਤ ਉੱਪਰ ਹੋ ਰਹੀ ਕਾਰਵਾਈ ਦਾ ਲਗਾਤਾਰ ਜਾਇਜ਼ਾ ਲਿਆ ਜਾਂਦਾ ਹੈ, ਜਿਸ ਲਈ ਸਪੈਸ਼ਲ ਸਟਾਫ ਦੀ ਡਿਊਟੀ ਵੀ ਲਗਾਈ ਗਈ ਹੈ।
ਅੱਜ ਵੀ ਜ਼ਿਲਾ ਵਾਸੀਆਂ ਵਲੋਂ ਵੈਬਕਸ ਰਾਹੀਂ ਆਨ ਲਾਈਨ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ ਤੇ ਆਪਣੀਆਂ ਮੁਸ਼ਕਿਲਾਂ /ਸ਼ਿਕਾਇਤਾਂ ਡਿਪਟੀ ਕਮਿਸ਼ਨਰ ਦੇ ਸਨਮੁੱਖ ਰੱਖੀਆਂ ਗਈਆਂ, ਜਿਨਾਂ ਨੂੰ ਨਿਪਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸਮਾਂਬੱਧ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਅੱਗੇ ਦਸਿਆ ਕਿ ਆਨ ਲਾਈਨ ਮੀਟਿੰਗ ਵਿਚ ਭਾਗ ਲੈਣ ਲਈ ਜ਼ਿਲ੍ਹਾ ਵਾਸੀ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ ਅਤੇ ਇਸ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਮੀਟਿੰਗ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਜਿਲੇ ਦੇ ਸਾਰੇ ਤਹਿਸੀਲਦਾਰ ਦਫਤਰਾਂ, ਨਗਰ ਕੌਂਸਲ ਦਫਤਰਾਂ, ਨਗਰ ਨਿਗਮ ਦਫਤਰ ਬਟਾਲਾ ਅਤੇ ਸਮੂਹ ਬੀਡੀਪੀਓ ਅਤੇ ਸੀਡੀਪੀਓਜ਼ ਦੇ ਦਫਤਰ ਵਿਚੋਂ ਵੀ ਸਵੇਰੇ 11 ਵਜੇ ਤੋਂ 12 ਵਜੇ ਤਕ ਆਨ ਲਾਈਨ ਮੀਟਿੰਗ ਵਿਚ ਸ਼ਾਮਲ ਹੋਇਆ ਜਾ ਸਕਦਾ ਹੈ।
ਉਨਾਂ ਅੱਗੇ ਦੱਸਿਆ ਕਿ ਜਿਲਾ ਵਾਸੀ ਆਨ-ਲਾਈਨ ਮੀਟਿੰਗ ਤੋ ਇਲਾਵਾ ਵਟਸਐਪ ਨੰਬਰ 62393-01830 ਉੱਪਰ ਵੀ ਆਪਣੀ ਮੁਸ਼ਕਿਲ ਜਾਂ ਸ਼ਿਕਾਇਤ ਭੇਜ ਸਕਦੇ ਹਨ।