e- kart ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਕੇ ਪਰਿਵਾਰਕ ਆਮਦਨ ਵਿੱਚ ਕੀਤਾ ਵਾਧਾ
ਪਠਾਨਕੋਟ, 30 ਦਸੰਬਰ 2021
“ਉੱਦਮ ਅੱਗੇ ਲਛਮੀ,ਪੱਖੇ ਅੱਗੇ ਪੌਣ“ਅਖਾਣ ਨੂੰ ਸੱਚ ਕਰ ਦਿਖਾਇਆ ਹੈ,ਜ਼ਿਲਾ ਪਠਾਨਕੋਟ ਦੇ ਬਲਾਕ ਧਾਰ ਕਲਾਂ ਦੇ ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਸ਼੍ਰੀ ਮਤੀ ਨੀਨਾ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ। ਪਠਾਨਕੋਟ ਤੋਂ ਡਲਹੌਜੀ ਮੁੱਖ ਮਾਰਗ ਤੇ ਬਧਾਨੀ ਪਿੰਡ ਵਿੱਚ ਸਾਈਂ ਕਾਲਜ ਦੇ ਸਾਹਮਣੇ e- kart ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰਕ ਆਮਦਨ ਵਿਚ ਵਾਧਾ ਕਰਕੇ ਹੋਰਨਾਂ ਔਰਤਾਂ ਲਈ ਰਾਹ ਦਸੇਰਾ ਦਾ ਕੰਮ ਕਰ ਰਹੀ ਹੈ।
ਹੋਰ ਪੜ੍ਹੋ :-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਬਲਾਕ ਪੱਧਰੀ ਟੂਰਨਾਮੈਂਟ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਲੋਂ ਵੱਖ ਵੱਖ ਕਿਸਾਨ ਜਾਗਰੂਕ ਕੈਂਪਾਂ ਵਿਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਕਿੱਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਆਮਦਨ ਵਿਚ ਵਾਧਾ ਕਰ ਸਕਣ।
ਸ਼੍ਰੀ ਮਤੀ ਨੀਨਾ ਅਤੇ ਉਨ੍ਹਾਂ ਦੇ ਸਮੂਹ ਦੀਆਂ ਮੈਂਬਰ ਮਹਿਲਾਵਾਂ ਵੱਖ ਵੱਖ ਖੇਤੀਬਾੜੀ ਨਾਲ ਸੰਬੰਧਤ ਵਿਭਾਗਾਂ ਜਿਵੇਂ ਜੰਗਲਾਤ,ਕਿ੍ਰਸ਼ੀ ਵਿਗਿਆਨ ਕੇਂਦਰ, ਬਾਗਬਾਨੀ ਵਿਭਾਗ ਵਲੋਂ ਕਰਵਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਵਿਚ ਸ਼ਾਮਿਲ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਵਲੋਂ ਫਲਾਂ,ਸਬਜ਼ੀਆਂ,ਨੀਮ ਪਹਾੜੀ ਇਲਾਕੇ ਵਿੱਚ ਉਪਲੱਬਧ ਜੜੀ ਬੂਟੀਆਂ ਦੀ ਪ੍ਰੋਸੈਸਿੰਗ ਅਤੇ ਉਨ੍ਹਾਂ ਦੀ ਕੀਮਤ ਵਿਚ ਵਾਧੇ ਨਾਲ ਸੰਬੰਧਤ ਅਚਾਰ,ਚਟਨੀਆਂ, ਸੇਵੀਆਂ,ਚਾਹ ਮਸਾਲਾ, ਅੰਬ ਚੁਰਾ,ਅੰਬ ਪਾਪੜ,ਵੜੀਆਂ ਆਦਿ ਤਿਆਰ ਕੀਤੇ ਜਾਂਦੇ ਹਨ ਅਤੇ ਮਿਆਰਿਪਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਕੰਮ ਨੂੰ ਹੋਰ ਪ੍ਰਫੁਲਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪੇਂਡੂ ਅਜੀਵਕਾ ਮਿਸ਼ਨ ਤਹਿਤ e- kart ਸਬਸਿਡੀ ਤੇ ਦਿੱਤਾ ਗਿਆ ਹੈ ਤਾਂ ਜੋ ਉਹ ਤਿਆਰ ਕੀਤੇ ਉਤਪਾਦਾਂ ਨੂੰ ਪਠਾਨਕੋਟ ਸ਼ਹਿਰ ਵਿਚ ਵੇਚ ਸਕਣ। ਸ਼੍ਰੀ ਮਤੀ ਨੀਨਾ ਆਪਣੇ ਪਿੰਡ ਦੀਆਂ ਮਹਿਲਾਵਾਂ ਨਾਲ ਮਿਲ ਕੇ ਸਵੈ ਸਹਾਇਤਾ ਸਮੂਹ ਬਣਾਇਆ ਹੋਇਆ ਹੈ,ਜਿਸ ਦੀ ਮੈਂਬਰ ਮਹਿਲਾਵਾਂ ਵੱਖ ਵੱਖ ਉਤਪਾਦ ਤਿਆਰ ਕਰਦੀਆਂ ਹਨ ਅਤੇ ਉਸ ਦੀ ਵਿਕਰੀ ਸ੍ਰੀਮਤੀ ਨੀਨਾ ਵਲੋਂ ਕੀਤੀ ਜਾਂਦੀ ਹੈ।
ਕਿਸਾਨ ਔਰਤਾਂ ਅਤੇ ਨੌਜਵਾਨ ਕਿਸਾਨਾਂ ਨੂੰ ਸਜਿਹੇ ਉਪਰਾਲੇ ਕਰਨ ਦੀ ਜ਼ਰੂਰਤ ਹੈ। ਸਾਨੂੰ ਬਾਜ਼ਾਰ ਵਿਚੋਂ ਖੇਤੀ ਉਤਪਾਦ ਖਰੀਦਣ ਦੀ ਬਜਾਏ ਅਜਿਹੇ ਸਮੂਹਾਂ ਤੋਂ ਸਮਾਨ ਖਰੀਦ ਕੇ ਉੱਦਮੀ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ।