ਟੇਰਿਬਲ ਟਰਾਇਡ ਦੀ ਚੋਟ ਨੂੰ ਸਫਲ ਸਰਜਰੀ ਨਾਲ ਠੀਕ ਕਰ ਕੇ ਮਰੀਜ਼ ਨੂੰ ਕੀਤਾ ਸਿਹਤਮੰਦ
ਸੰਗਰੂਰ, 19 ਅਪ੍ਰੈਲ ( ) – 37 ਸਾਲਾ ਮਹਿਲਾ ਨੂੰ ਘੋੜਸਵਾਰੀ ਦੌਰਾਨ ਗਿਰਣ ਤੋਂ ਬਾਅਦ ਉਸਦੀ ਦੋਵੇਂ ਕੋਹਣਿਆਂ ਵਿਚ ਕਈ ਫੈ੍ਰਕਚਰ ਦੇ ਨਾਲ ਹੀ ਖੱਬੀ ਕੋਹਨੀ ਵਿਚ ਵੀ ਫ੍ਰੈਕਚਰ ਹੋ ਗਿਆ ਸੀ। ਇਕ ਸਥਾਨਕ ਡਾਕਟਰ ਤੋਂ ਮੁਢਲੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਮਰੀਜ਼ ਦੇ ਪਰਿਵਾਰ ਵਾਲੀਆਂ ਵੱਲੋਂ ਇਸ ਸਾਲ ਜਨਵਰੀ ਵਿਚ ਫੋਰਟਿਸ ਹਸਪਤਾਲ ਮੋਹਾਲੀ ਦੇ ਆਰਥੋਪੈਡਿਕਸ (ਸਪੋਰਟਸ ਮੈਡੀਸਨ) ਦੇ ਡਾਇਰੈਕਟਰ ਡਾ. ਰਵੀ ਗੁਪਤਾ ਨਾਲ ਸੰਪਰਕ ਕੀਤਾ।
ਮਰੀਜ਼ ਦੀ ਦੋਵੇਂ ਕੋਹਣਿਆਂ ਦੇ ਐਕਸਰੇ ਅਤੇ ਸਿਟੀ ਸਕੈਨ ਤੋਂ ਪੱਤਾ ਚੱਲਿਆ ਕਿ ਘੋੜੇ ਤੋਂ ਗਿਰਣ ਕਾਰਨ ਮਰੀਜ਼ ਦੀ ਕੋਹਣੀ ਦੇ ਜੋੜਾਂ ਨੂੰ ਕਾਫੀ ਜਿਆਦਾ ਨੁਕਸਾਨ ਪਹੁੰਚਿਆ ਹੈ ਅਤੇ ਖੱਬੀ ਕੋਹਨੀ (ਟੇਰਿਬਲ ਟਰਾਇਡ) ਫ੍ਰੈਕਚਰ ਦਾ ਪੱਤਾ ਚੱਲਿਆ, ਜੋ ਜਿਆਦਾ ਗੰਭੀਰ ਸੀ। ਡਾ. ਗੁਪਤਾ ਦੀ ਅਗੁਵਾਈ ਵਿਚ ਡਾਕਟਰਾਂ ਦੀ ਟੀਮ ਨੇ ਸਿੰਗਲ ਸਟੇਜ ਸਰਜਰੀ ਦੇ ਦੌਰਾਨ ਸਾਰੇ ਫੈ੍ਰਕਚਰ ’ਤੇ ਇਕ ਜਟਿਲ ਸਰਜਰੀ ਕੀਤੀ, ਜੋ 6 ਘੰਟੇ ਤੱਕ ਚੱਲੀ। ਇਸ ਸਾਲ 18 ਜਨਵਰੀ ਨੂੰ ਇਸ ਸਰਜਰੀ ਰਾਹੀਂ ਉਨਾਂ ਦੇ ਸਾਰੇ ਫੈ੍ਰਕਚਰ ਨੂੰ ਠੀਕ ਕੀਤਾ ਗਿਆ।
ਟੇਰਿਬਲ ਟਰਾਇਡ ਕੋਹਨੀ ਦੀ ਸਬ ਤੋਂ ਗੰਭੀਰ ਚੋਟਾਂ ਵਿੱਚੋਂ ਇਕ ਹੈ, ਜਿਸ ਵਿਚ ਤਿੰਨ ਕੰਪੋਨੇਟਸ ਸ਼ਾਮਲ ਹੁੰਦੇ ਹਨ, ਜਿਸ ਵਿਚ ਕੋਹਨੀ ਦਾ ਡਿਸਲੋਕੇਟ ਹੋਣਾ (ਮੂਲ ਥਾਂ ਤੋਂ ਖਿਸਕਣਾ), ਕੋਰੋਨਾਇਡ ਹੱਡੀ ਦਾ ਫੈ੍ਰਕਚਰ ਅਤੇ ਹੇਡ ਰੇਡਿਅਸ ਬੋਨ ਵਿਚ ਫੈ੍ਰਕਚਰ ਹੋਣਾ। ਸਿੰਗਲ ਸਟੇਜ ਸਰਜਰੀ ਦੇ ਤਹਿਤ ਸਾਰੇ ਫੈ੍ਰਕਚਰ ਇਕ ਹੀ ਐਨਸਥੀਸਿਆ ਦੇ ਤਹਿਤ ਤੈਅ ਕੀਤੇ ਜਾਂਦੇ ਹਨ। ਇਹ ਪ੍ਰੋਸੀਜਰ ਨਾ ਕੇਵਲ ਦੂਜੀ ਸਰਜਰੀ ਦੇ ਦਰਦ ਨੂੰ ਰੋਕਦੀ ਹੈ, ਬਲਕਿ ਲਾਗਤ ਪ੍ਰਭਾਵੀ ਵੀ ਹੈ।
ਮਰੀਜ ਦੀ ਖੱਬੀ ਕਲਾਈ ਦੇ ਫੈ੍ਰਕਚਰ ਨੂੰ ਤਿਨ ਪਲੇਟਾਂ ਤੋਂ ਸਟੇਬਲਾਇਜਡ (ਸਥਾਈ) ਕੀਤਾ ਗਿਆ ਸੀ, ਜਦੋਂ ਸੱਜੀ ਕਲਾਈ ਨੂੰ ਦੋ ਤਾਰਾਂ ਨਾਲ ਸਥਿੱਰ ਕੀਤਾ ਗਿਆ ਸੀ। ਖੱਬੀ ਕੋਹਨੀ ਦਾ ਡਿਸਲੋਕੇਸ਼ਨ ਠੀਕ ਕਰਨ ਤੋਂ ਬਾਅਦ ਹੈਡ ਰੇਡਿਅਸ ਵੋਨ ਦੇ ਫ੍ਰੈਕਚਰ ਨੂੰ ਦੋ ਤਾਰਾਂ ਦੇ ਨਾਲ ਫਿਕਸ ਕੀਤਾ ਗਿਆ ਸੀ। ਡਾ. ਗੁਪਤਾ ਨੇ ਕਿਹਾ ਕਿ ਸਰਜਰੀ ਦੇ ਤੁਰੰਤ ਬਾਅਦ ਫਿਜਿਓਥੈਰੇਪੀ ਸ਼ੁਰੂ ਕੀਤੀ ਗਈ ਅਤੇ ਸਰਜਰੀ ਦੇ ਪ੍ਰੋਸੀਜਰ ਦੇ ਤੀਜੇ ਦਿਨ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਸਰਜਰੀ ਦੇ 6 ਹਫਤੇ ਤੋਂ ਬਾਅਦ ਸਾਰੀਆਂ ਤਾਰਾਂ ਨੂੰ ਕੱਢ ਦਿੱਤਾ ਗਿਆ ਅਤੇ ਹੁਣ ਮਰੀਜ਼ ਦੋਵੇਂ ਕੋਹਣਿਆਂ ਦੇ ਨਾਲ ਲੱਗਭੱਗ ਸਾਰੇ ਕੰਮ ਕਰਨ ਵਿਚ ਸਖਮ ਹੈ। ਮੌਜੂਦਾ ਸਮੇਂ ਮਹਿਲਾ ਮਰੀਜ਼ ਆਪਣੇ ਰੋਜ ਦੇ ਕੰਮ ਕਰ ਰਹੀ ਹੈ ਅਤੇ ਆਪਣੇ ਕੰਮ ’ਤੇ ਪਰਤ ਗਈ ਹੈ।
ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਡਾ. ਗੁਪਤਾ ਨੇ ਕਿਹਾ ਕਿ ਆਧੁਨਿਕ ਤਕਨੀਕਾਂ ਅਤੇ ਕਲਾਈ ਦੇ ਫ੍ਰੈਕਚਰ ਦੇ ਲਈ ਬੇਹਦ ਸੰਵੇਦਨਸ਼ੀਲ ਇੰਪਲਾਟ ਦੀ ਮਦਦ ਨਾਲ ਅਸੀਂ ਮਰੀਜ਼ ਨੂੰ ਇਸ ਤਰਾਂ ਨਾਲ ਫੈ੍ਰਕਚਰ ਦੇ ਬਾਵਜੂਦ ਵੀ ਆਪਣੇ ਸਾਰੇ ਤਰਾਂ ਦੇ ਕੰਮ ਕਰਨ ਯੋਗ ਬਨਾਉਣ ਵਿਚ ਸਫਲ ਹੋਏ ਹਨ। ਪਹਿਲਾਂ ਦੇ ਸਮੇਂ ਵਿਚ ਇਸ ਤਰਾਂ ਦੇ ਫ੍ਰੈਕਚਰ ਵਾਲੇ ਮਰੀਜ਼ਾਂ ਦੀ ਕਈ ਤਰਾਂ ਦੇ ਕੰਮ ਕਰਨ ਦੀ ਯੋਗਤਾ ਕਾਫੀ ਘੱਟ ਹੋ ਜਾਂਦੀ ਸੀ।
ਕੋਹਨੀ ਦੇ ਫ੍ਰੈਕਚਰ ਦੇ ਬਾਰੇ ਡਾ. ਗੁਪਤਾ ਨੇ ਕਿਹਾ ਕਿ ਇਹ ਇਕ ਬਹੁਤ ਹੀ ਗੰਭੀਰ ਚੋਟ ਹੈ, ਜਿਸ ਨੂੰ ਮੈਡੀਕਲ ਸ਼ਬਦਾਵਲੀ ਵਿਚ ਟੇਰਿਬਲ ਟਰਾਇਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕੋਹਨੀ ਦੀ ਟੇਰਿਬਲ ਟਰਾਇਡ ਇਕ ਦਰਦਨਾਕ ਅਤੇ ਗੰਭੀਰ ਚੋਟ ਹੈ, ਜੋ ਕੋਹਨੀ ਦੀ ਡਿਸਲੋਕੇਸ਼ਨ ਕਰ ਦਿੰਦੀ ਹੈ ਅਤੇ ਹੈਡ ਰੇਡਿਅਸ ਵਿਚ ਵੀ ਫੈ੍ਰਕਚਰ ਕਰ ਸਕਦੀ ਹੈ। ਕੋਹਨੀ ਦੇ ਜੋੜ ਦੇ ਮੂਲ ਹਿੱਸਿਆਂ ਨੂੰ ਸੁਰਖਿਅਤ ਕਰ ਕੇ ਇਸ ਚੋਟ ਵਾਲੀ ਥਾਂ ਦਾ ਰੀਕੰਸਟ੍ਰਕਸ਼ਨ ਇਕ ਬੇਹਦ ਜਟਿਲ ਸਰਜਰੀ ਹੈ ਅਤੇ ਇਸ ਦੇ ਲਈ ਸਰਜਨ ਦਾ ਬੇਹਦ ਕੁਸ਼ਲ ਅਤੇ ਮਾਹਿਰ ਹੋਣ ਦੀ ਜਰੂਰਤ ਹੁੰਦੀ ਹੈ। ਜੇਕਰ ਕੋਈ ਰੇਡਿਅਸ ਦਾ ਹੈਡ ਨੂੰ ਚੰਗੀ ਤਰਾਂ ਨਾਲ ਰੀਕੰਸਟਕਰਸ਼ਨ ਕਰਨ ਵਿਚ ਯੋਗ ਨਹੀਂ ਹੈ, ਤਾਂ ਸਰਜਰੀ ਦੇ ਦੌਰਾਨ ਕਈ ਮਾਮਲਿਆਂ ਵਿਚ ਰੇਡਿਅਸ ਹੈਡ ਨੂੰ ਧਾਤੂ ਦੇ ਆਰਟੀਫਿਸ਼ਲ ਹੈਡ ਨਾਲ ਬਦਲ ਦਿੱਤਾ ਜਾਂਦਾ ਹੈ। ਲੇਕਿਨ ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਦੀ ਸਮਰਪਿਤ ਅਤੇ ਟੀਮ ਨੇ ਜੁਆਇੰਟ ਰਿਪਲੈਸਮੈਂਟ ਦੇ ਬਿਨਾਂ ਮਰੀਜ਼ ਦੇ ਮੂਲ ਜੋੜ ਨੂੰ ਸੁਰਖਿਅਤ ਕਰਨ ਅਤੇ ਆਮ ਕੰਮ ਪ੍ਰਦਾਨ ਕਰਨ ਦੇ ਲਈ ਸਾਵਧਾਨੀ ਨਾਲ ਕੰਮ ਕੀਤਾ ਅਤੇ ਸਫਲਤਾ ਹਾਸਿਲ ਕੀਤੀ।
ਡਾ. ਗੁਪਤਾ ਨੇ ਅੱਗੇ ਕਿਹਾ ਕਿ ਫੋਰਟਿਸ ਹਸਪਤਾਲ ਮੋਹਾਲੀ ਉਨਾਂ ਕੁੱਝ ਚੁਨਿੰਦਾ ਹਸਪਤਾਲਾਂ ਵਿੱਚੋਂ ਇਕ ਹੈ, ਜਿੱਥੇ ਨਿਯਮਿਤ ਰੂਪ ਨਾਲ ਸਿੰਗਲ ਸਟੇਜ ਸਰਜਰੀ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਫੋਰਟਿਸ ਮੋਹਾਲੀ ਵਿਚ ਦਿੱਤੇ ਗਏ ਇਲਾਜ ਨੇ ਕਈ ਲੋਕਾਂ ਦੀ ਜਾਨ ਬਚਾਈ ਅਤੇ ਬਦਲ ਦਿੱਤੀ ਹੈ।