ਫਾਜ਼ਿਲਕਾ 1 ਦਸੰਬਰ 2021
ਵਿਸ਼ਵ ਏਡਜ਼ ਦਿਵਸ *ਤੇ ਏਡਜ਼ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੈਨਰ ਜਾਰੀ ਕਰਦਿਆਂ ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਨੇ ਕਿਹਾ ਕਿ ਅੱਜ ਦੇ ਯੁੱਗ *ਚ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਜਾਗਰੂਕਤਾ ਇਕ ਬਹੁਤ ਵੱਡਾ ਸਾਧਨ ਹੈ।ਉਨ੍ਹਾਂ ਕਿਹਾ ਕਿ ਏਡਜ਼ ਜਿਸਦਾ ਪਹਿਲਾ ਕੇਸ 80 ਦੇ ਦਹਾਕੇ ਵਿੱਚ ਅਫਰੀਕਾ ਵਿੱਚ ਅਤੇ ਬਾਅਦ ਵਿੱਚ ਅਮਰੀਕਾ ਵਿੱਚ ਪ੍ਰਗਟ ਹੋਇਆ ਸੀ। ਅੱਜ ਇੱਕ ਵੱਡੀ ਸਿਹਤ ਸਮੱਸਿਆ ਬਣ ਗਿਆ ਹੈ।
ਹੋਰ ਪੜ੍ਹੋ :-ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਭਾਸ਼ਣ ਤੇ ਸੁਲੇਖ ਮੁਕਾਬਲੇ ਕਰਵਾਏ
ਉਨ੍ਹਾਂ ਕਿਹਾ ਕਿ ਯੂਨੀਸੇਫ ਦੇ ਅਨੁਸਾਰ ਦੁਨੀਆ ਭਰ ਵਿੱਚ 36.9 ਮਿਲੀਅਨ ਲੋਕ ਅਤੇ ਭਾਰਤ ਵਿੱਚ 16 ਲੱਖ ਲੋਕ ਏਡਜ਼ ਦੇ ਸ਼ਿਕਾਰ ਹਨ। ਇਹ ਬਿਮਾਰੀ ਇੱਕ ਵਾਇਰਸ ਕਾਰਨ ਹੁੰਦੀ ਹੈ ਜੋ ਸਰੀਰ ਦੇ ਰਸ, ਲਾਰ (ਖੂਨ ਦੇ ਵੀਰਜ) ਆਦਿ ਰਾਹੀਂ ਸਾਡੇ ਸਰੀਰ ਵਿੱਚ ਫੈਲਦਾ ਹੈ। ਜਿਵੇਂ ਕਿ ਅਸੁਰੱਖਿਅਤ ਸੰਭੋਗ, ਦੂਸ਼ਿ਼ਤ ਸੂਈਆਂ ਦੀ ਵਰਤੋਂ ਕਰਨਾ ਜਾਂ ਦੂਸ਼ਿ਼ਤ ਖੂਨ ਚੜ੍ਹਾਉਣਾ, ਇਸ ਤੋਂ ਇਲਾਵਾ ਜੇਕਰ ਮਾਂ ਨੂੰ ਇਹ ਹੋਵੇ ਤਾਂ ਉਸ ਦੇ ਅਣਜੰਮੇ ਬੱਚੇ ਨੂੰ ਵੀ ਏਡਜ਼ ਹੋ ਸਕਦਾ ਹੈ। ਅਜੇ ਤੱਕ ਇਸ ਦੀ ਕੋਈ ਪ੍ਰਮਾਣਿਕ ਦਵਾਈ ਨਹੀਂ ਹੈ ਪਰ ਫਿਰ ਵੀ ਕੋਈ ਵੀ ਮਰੀਜ਼ ਏ.ਆਰ.ਟੀ. ਸੈਂਟਰ ਵਿੱਚ ਜਾ ਕੇ ਮੁਫ਼ਤ ਇਲਾਜ ਕਰਵਾ ਸਕਦਾ ਹੈ, ਜਿਸ ਕਾਰਨ ਉਸ ਦੀ ਉਮਰ ਕਈ ਸਾਲ ਹੋਰ ਵਧ ਜਾਂਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਹਰ ਸਰਕਾਰੀ ਹਸਪਤਾਲ ਵਿੱਚ ਸਥਿਤ ਆਈ.ਸੀ.ਟੀ.ਸੀ. ਸੈਂਟਰ ਵਿੱਚ ਜਾ ਕੇ ਸਲਾਹ-ਮਸ਼ਵਰੇ ਦੇ ਨਾਲ-ਨਾਲ ਆਪਣਾ ਟੈਸਟ ਵੀ ਕਰਵਾਇਆ ਜਾਵੇ ਅਤੇ ਜਲਦੀ ਤੋਂ ਜਲਦੀ ਇਲਾਜ ਸ਼ੁਰੂ ਕਰਵਾਇਆ ਜਾਵੇ।
ਇਸ ਬਿਮਾਰੀ ਦੇ ਨਾਲ^ਨਾਲ ਜੇਕਰ ਸੁਰੱਖਿਅਤ ਸੈਕਸ, ਨਵੀਆਂ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਅਤੇ ਕੇਵਲ ਐੱਚਆਈਵੀ ਨੈਗੇਟਿਵ ਖੂਨ ਲੈਣਾ ਅਤੇ ਦੇਣਾ, ਨਾਲ ਹੀ ਸ਼ੇਵਿੰਗ ਲਈ ਨਵੇਂ ਬਲੇਡ, ਸਟਰਾਈਲ ਪਿੰਨ ਜਾਂ ਕੰਨ ਜਾਂ ਨੱਕ ਵਿµਨ੍ਹਣ ਲਈ ਸੂਈਆਂ ਅਤੇ ਟੈਟੂ ਆਦਿ ਤੋਂ ਬਚਿਆ ਜਾ ਸਕਦਾ ਹੈ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਦੱਸਿਆ ਕਿ ਇਸ ਬਿਮਾਰੀ ਬਾਰੇ ਜਾਗਰੂਕਤਾ ਲਿਆਉਣ ਲਈ ਪਹਿਲਾਂ ਹੀ ਇੱਕ ਵੈਨ ਜ਼ਿਲੇ੍ਹ ਦਾ ਦੌਰਾ ਕਰ ਚੁੱਕੀ ਹੈ। ਇਸ ਦੇ ਲਈ ਘਬਰਾਉਣ ਦੀ ਲੋੜ ਨਹੀਂ, ਸਗੋਂ ਖੁਦ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਇਸ ਬਿਮਾਰੀ ਤੋਂ ਬਚਣ ਦਾ ਇਹੀ ਸਭ ਤੋਂ ਵੱਡਾ ਇਲਾਜ ਹੈ।
ਇਸ ਮੌਕੇ ਡਾ: ਕਵਿਤਾ ਸਿੰਘ ਡੀ.ਐਫ.ਪੀ.ਓ, ਚੀਫ਼ ਫਾਰਮੇਸੀ ਅਫ਼ਸਰ ਨਾਰੰਗ, ਸਦੀਪ ਪ੍ਰਿਅੰਕਾ, ਸੁਖਵਿੰਦਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ ।