ਸਿਵਲ ਡਿਫੈਂਸ ਵਲੋਂ “ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2022” ਮਨਾਇਆ

World Civil Security Day 2022
ਸਿਵਲ ਡਿਫੈਂਸ ਵਲੋਂ “ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2022” ਮਨਾਇਆ
ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰਨ ਲਈ ਸਿਵਲ ਡਿਫੈਂਸ ਦੇ ਵਲੰਟੀਅਰ ਬਣੇ : ਹਰਬਖਸ਼ ਸਿੰਘ

ਬਟਾਲਾ, 1 ਮਾਰਚ 2022

ਸਥਾਨਿਕ ਨਾਗਰਿਕ ਸੁਰੱਖਿਆ ਵਲੋਂ “ਵਿਸ਼ਵ ਨਾਗਰਿਕ ਸੁਰੱਖਿਆ ਦਿਵਸ-2022” ਮੌਕੇ ਜਾਗਰੂਕਤਾ ਕੈਂਪ, ਵਿਨਫੋਰਡ ਵਰਲਡ ਸਕੂਲ, ਬੁਲੋਵਾਲ, ਬਟਾਲਾ ਵਿਖੇ ਲਗਾਇਆ ਗਿਆ । ਆਫਤਾਂ ਕਾਰਣ ਵੱਧ ਰਹੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ, ਇਸ ਦਿਨ ਦੀ ਸ਼ੁਰੂਆਤ 1 ਮਾਰਚ 1990 ਤੋ ਹੋਈ । ਇਸ ਮੌਕੇ ਪੋਸਟ ਵਾਰਡਨ ਤੇ ਜ਼ੋਨ-4-ਸਲੂਸ਼ਨ, ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਹਰਬਖਸ਼ ਸਿੰਘ, ਸੈਕਟਰ ਵਾਰਡਨ ਹਰਪ੍ਰੀਤ ਸਿੰਘ, ਡਾਇਰੈਕਟਰ ਵਿਕਰਮਜੀਤ ਸਿੰਘ ਬਾਠ, ਪ੍ਰਿੰਸੀਪਲ ਦਿਿਵਆ ਗੌਤਮ, ਅਧਿਆਪਕਾ ਗੁਰਪ੍ਰੀਤ ਕੌਰ, ਕਿਰਨਦੀਪ ਕੌਰ ਤੇ ਵਿਿਦਆਰਥੀ ਮੋਜੂਦ ਸਨ ।

ਹੋਰ ਪੜ੍ਹੋ :-ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੌਰਾਨ ਬੂੰਦਾਂ ਪਿਲਾਉਣ ਦਾ ਟੀਚਾ ਪੂਰਾ: ਸਿਵਲ ਸਰਜਨ

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਹਰੇਕ ਨਾਗਰਿਕ ਨੂੰ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਸੰਕਟ ਮੌਕੇ ਪੀੜਤ ਦੀ ਸਹਾਇਤਾ ਕੀਤੀ ਜਾ ਸਕੇ । ਕਿਸੇ ਵੀ ਆਫਤ, ਸੰਕਟ ਜਾਂ ਅਣ-ਸੂਖਾਵੀਂ ਘਟਨਾ ਵਾਪਰਣ ਤੇ ਐਮਰਜੈਂਸੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾਵੇ । ਇਸ ਨੰਬਰ ਤੇ ਪੁਲਿਸ – ਅੱਗ ਬੁਝਾਊ –ਐਬੂਲੈਂਸ ਜਾਂ ਕੋਈ ਵੀ ਵਿਅਕਤੀ ਕਿਸੇ ਵੀ ਮੁਸੀਬਤ ਸਮੇਂ ਮਦਦ ਲਈ ਸੰਪਰਕ ਕਰ ਸਕਦਾ ਹੈ । ਜੇਕਰ ਮੋਬਾਇਲ ਵਿਚ ਬਕਾਇਆ ਰਾਸ਼ੀ ਨਹੀ ਹੈ ਤਾਂ ਵੀ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ । ਹਾਦਸੇ ਵਾਲੀ ਜਗਾਹ ਦੀ ਜਾਣਕਾਰੀ ਦੇਂਦੇ ਸਮੇਂ, ਸਹੀ ਤੇ ਪੂਰੀ ਹੋਣੀ ਚਾਹੀਦੀ ਹੈ ਤਾਂ ਜੋ ਜਰੂਰੀ ਸੇਵਾਵਾਂ ਜਲਦੀ ਪਹੁੰਚ ਸਕਣ । ਤੁਹਾਡੇ ਵਲੋਂ ਕੀਤੇ ਸਹਿਯੋਗ ਨਾਲ ਕਈ ਕੀਮਤੀ ਜਾਨਾਂ ਬੱਚ ਸਕਦੀਆਂ ਹਨ ।

ਇਸ ਤੋ ਅਗੇ ਦਸਿਆ ਕਿ ਹਰੇਕ ਨਾਗਰਿਕ ਸਿਵਲ ਡਿਫੈਂਸ ਦਾ ਵਲੰਟੀਅਰ ਬਣਕੇ ਰਾਸ਼ਟਰ ਦੀ ਨਿਸ਼ਕਾਮ ਸੇਵਾ ਕਰ ਸਕਦਾ ਹੈ । ਜਿਸ ਦੀ ਅਜੋਕੀ ਮਿਸਾਲ ਕੋਵਿਡ-19 ਦੀ ਮਹਾਂਮਾਰੀ ਹੈ । ਆਪਣੀ ਸਹਾਇਤਾ ਆਪ ਤਹਿਤ ਹਰ ਘਰ, ਦਫਤਰ, ਫੈਕਟਰੀ, ਵਹੀਕਲ ‘ਚ ਮੁਢੱਲੀ ਸਹਾਇਤਾ ਬਾਕਸ ਜਰੂਰ ਹੋਣਾ ਚਾਹੀਦਾ ਹੈ । ਨਾਲ ਹੀ ਮੁਢੱਲੀ ਸਹਾਇਤਾ ਦੇ ਗੁਰ ਵੀ ਸਿਖੱਣੇ ਚਾਹੀਦੇ ਹਨ ।
ਆਖਰ ਵਿਚ ਪ੍ਰਿੰਸੀਪਲ ਦਿਿਵਆ ਗੌਤਮ ਨੇ ਸਿਵਲ ਡਿਫੈਂਸ ਟੀਮ ਦਾ ਧਨੰਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨ ਲਈ, ਭਵਿੱਖ ਵਿਚ ਵੀ ਨਾਗਰਿਕ ਸੁਰੱਖਿਆ ਦੇ ਕੈਂਪ ਲਗਾਏ ਜਾਣਗੇ ਜਿਸ ਨਾਲ ਬੱਚਿਆ ਵਿਚ ਦੇਸ਼ ਪ੍ਰਤੀ ਸੇਵਾ ਭਾਵਨਾ ਪੈਦਾ ਹੋਵੇਗੀ ।

Spread the love