ਰੂਪਨਗਰ, 24 ਨਵੰਬਰ 2021
ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਔਰਤਾਂ (ਸਾਰੇ ਵਰਗਾਂ ਨਾਲ ਸਬੰਧਿਤ) ਵਾਸਤੇ ਖਾਸ ਤੌਰ ਤੇ 60 ਫੀਸਦ ਸਬਸਿਡੀ ਦੇਣ ਦੀ ਸਾਲ 2021 ਤੋਂ 2025 ਤੱਕ ਵਿਵਸਥਾ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਾ. ਮਦਨ ਮੋਹਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ, ਨੇ “ਵਰਲਡ ਫਿਸ਼ਰੀਜ਼ ਡੇਅ“ ਦੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ।
ਹੋਰ ਪੜ੍ਹੋ :-ਪੰਜਾਬ ‘ਚ ਸਿੱਖਿਆ ਸੁਧਾਰਾਂ ਲਈ ਕੇਜਰੀਵਾਲ ਨੇ ਅਧਿਆਪਕਾਂ ਨੂੰ ਦਿੱਤੀਆਂ 8 ਗਰੰਟੀਆਂ
ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਇਕ ਲਾਹੇਵੰਦ ਕੀਤਾ ਹੈ ਅਤੇ ਜਿਸ ਨੂੰ ਆਮ ਔਰਤਾਂ ਦੀ ਪਹੁੰਚ ਤੱਕ ਲਿਆਉਣ ਲਈ 60 ਫੀਸਦ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। ਜਿਸ ਨੂੰ ਸਥਾਪਿਤ ਕਰਨ ਲਈ ਮੱਛੀ ਪਾਲਣ ਵਿਭਾਗ ਦੇ ਮਾਹਿਰਾਂ ਵਲੋਂ ਹਰ ਪੱਧਰ ’ਤੇ ਮਦੱਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮੱਛੀ ਪਾਲਕਾਂ/ਮੱਛੀ ਵਿਕਰੇਤਾਂਵਾਂ ਲਈ ਬੀਮਾ ਯੋਜਨਾ ਵਿੱਚ ਵੀ ਰਿਸਕ ਰਕਮ ਵਿੱਚ ਵਾਧਾ ਕੀਤਾ ਗਿਆ ਹੈ। ਇਸ ਲਈ ਰਾਜ ਦੇ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਮੱਛੀ ਧੰਦੇ ਨੂੰ ਜਰੂਰ ਅਪਨਾਉਣ ਅਤੇ ਨਿਵੇਕਲੀਆਂ ਸਹੂਲਤਾਂ ਦਾ ਲਾਭ ਜਰੂਰ ਪ੍ਰਾਪਤ ਕਰਨ।
ਸ਼੍ਰੀ ਕੇ. ਸੰਜੀਵ ਨੰਗਲ, ਮੁੱਖ ਕਾਰਜਕਾਰੀ ਅਫ਼ਸਰ, ਮੱਛੀ ਪਾਲਕ ਵਿਕਾਸ ਏਜੰਸੀ, ਕਟਲੀ, ਰੂਪਨਗਰ ਵਲੋਂ ਡਾਇਰੈਕਟਰ ਸਾਹਿਬ, ਵਾਇਸ ਚੇਅਰਮੈਨ-ਕਮ-ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ ਅਤੇ ਆਏ ਹੋਏ ਕਿਸਾਨਾਂ/ ਫਿਸ਼ਰਮੈਨ/ ਮੱਛੀ ਵਿਕਰੇਤਾਂਵਾਂ/ ਮੱਛੀ ਠੇਕੇਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਸ ਪ੍ਰਗਟ ਕੀਤੀ ਗਈ ਕਿ ਇਸ ਪ੍ਰੋਗਰਾਮ ਵਿੱਚ ਦੱਸੀਆਂ ਗਈਆਂ ਸਕੀਮਾਂ ਦਾ ਲਾਭ ਉਠਾਉਣਗੇ ਅਤੇ ਕਿਸੇ ਵੀ ਕਿਸਮ ਦੀ ਮੱਛੀ ਪਾਲਣ ਸੰਬੰਧੀ ਜਾਣਕਾਰੀ ਲੈਣ ਵਾਸਤੇ ਵਿਭਾਗ ਰੂਪਨਗਰ ਨਾਲ ਜਰੂਰ ਸੰਪਰਕ ਪੈਦਾ ਕਰਨਗੇ।
ਇਸ ਤੋਂ ਇਲਾਵਾ ਸ੍ਰੀ ਸੁਖਵਿੰਦਰ ਸਿੰਘ ਵਾਲੀਆ, ਵਾਇਸ ਚੇਅਰਮੈਨ-ਕਮ- ਸਹਾਇਕ ਡਾਇਰੈਕਟਰ ਮੱਛੀ ਪਾਲਣ, ਰੂਪਨਗਰ ਵਲੋਂ ਆਏ ਹੋਏ ਅਗਾਂਹਵਧੂ ਕਿਸਾਨਾਂ/ ਫਿਸ਼ਰਮੈਨ/ ਮੱਛੀ ਵਿਕਰੇਤਾਂਵਾਂ/ ਮੱਛੀ ਠੇਕੇਦਾਰਾਂ ਨੂੰ ਵੀ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਡਾਇਰੈਕਟਰ ਮੱਛੀ ਪਾਲਣ ਪੰਜਾਬ ਜੀ ਵਲੋਂ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਸਮਝਦੇ ਹੋਏ ਦਰਿਆ ਸਤਲੁਜ ਵਿੱਚ ਮੱਛੀ ਪੂੰਗ ਦੀ ਸਟਾਕਿੰਗ ਕੀਤੀ ਗਈ।