ਵਲਰਡ ਸਟਰੋਕ ਡੇ : ਦਿਲ ਦੇ ਰੋਗ ਅਤੇ ਅਤੇ ਕੈਂਸਰ ਤੋਂ ਬਾਅਦ ਬਰੇਨ ਸਟਰੋਕ ਦੇ ਕੇਸਾਂ ਵਿੱਚ ਚਿੰਤਾਜਨਕ ਇਜ਼ਾਫਾ

ਸ਼ਰਾਬ, ਸਿਗਰੇਟਨੋਸ਼ੀ, ਵਸਾਯੁਕਤ ਖਾਣਾ ਅਤੇ ਵਧਦਾ ਭਾਰ ਨਾਲ ਨੌਜਵਾਨ ਦਿਮਾਗੀ ਦੌਰੇ ਦੇ ਹਾਈ ਰਿਸਕ ’ਤੇ
ਬਰੇਨ ਸਟਰੋਕ ਇਲਾਜ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਨਾਲ ਗੰਭੀਰ ਤੋਂ ਗੰਭੀਰ ਮਰੀਜ ਹੋ ਰਹੇ ਹਨ ਸਿਹਤਮੰਦ
ਯਮੁਨਾਨਗਰ, 27 ਅਕਤੂਬਰ () – ਦਿਲ ਦੇ ਰੋਗਾਂ ਅਤੇ ਕੈਂਸਰ ਤੋਂ ਬਾਅਦ ਬਰੇਨ ਸਟਰੋਕ ਦੇ ਮਾਮਲੇ ਚਿੰਤਾਜਨਕ ਤਰੀਕੇ ਨਾਲ ਵੱਧਦੇ ਜਾ ਰਹੇ ਹਨ। ਬਜੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਇਸਦੇ ਨਿਸ਼ਾਨੇ ’ਤੇ ਹਨ। ‘ਵਲਰਡ ਸਟਰੋਕ ਡੇ’ ’ਤੇ ਸਟਰੋਕ / ਅਧਰੰਗ ਵਰਗੇ ਰੋਗ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਤਹਿਤ ਡਾ. ਪ੍ਰੋਫੈਸਰ ਵਿਵੇਕ ਗੁਪਤਾ ਅੱਜ ਯਮੁਨਾਨਗਰ ਪੁੱਜੇ।
ਫੋਰਟਿਸ ਹਸਪਤਾਲ ਮੋਹਾਲੀ ਇੰਟਰਵੇਂਸ਼ਨ ਨਿਊਰੋਰੇਡਓਲੋਜੀ ਵਿਭਾਗ ਦੇ ਅੇਡਿਸ਼ਨਲ ਡਾਇਰੇਕਟਰ ਡਾ. ਵਿਵੇਕ ਗੁਪਤਾ ਨੇ ਦੱਸਿਆ ਕਿ ਬਰੇਨ ਸਟਰੋਕ ਯਾਨੀ ਦਿਮਾਗੀ ਦੌਰਾ, ਦਿਮਾਗ ਦੇ ਕਿਸੇ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਰੁਕ ਜਾਣ, ਥੱਕਿਆ ਜਮਣ ਜਾਂ ਖੂਨ ਦਾ ਦਬਾਅ ਵੱਧਣ ਦੇ ਕਾਰਨ ਖੂਨ ਧਮਨੀ ਫਟਣ ਨਾਲ ਹੁੰਦਾ ਹੈ। ਇਸ ਨਾਲ ਤੋਂ ਦਿਮਾਗ ਦੀ ਨਸਾਂ ਵਿੱਚ ਆਕਸੀਜਨ ਦੀ ਕਮੀ ਹੋਣ ਲੱਗਦੀ ਹੈ ਅਤੇ ਉਹ ਖਤਮ ਹੋਣ ਲੱਗਦੀਆਂ ਹਨ। ਇਸ ਕਾਰਨ ਉਸ ਹਿੱਸੇ ਦਾ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸਦਾ ਅਸਰ ਸੁੰਨਤਾ, ਕਮਜੋਰੀ, ਚਲਣ-ਫਿਰਣ ਅਤੇ ਬੋਲਣ ਵਿੱਚ ਪਰੇਸ਼ਾਨੀ ਅਤੇ ਲਕਵੇ ਦੇ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ।
ਉਨਾਂ ਦੱਸਿਆ ਕਿ ਸ਼ਰਾਬ  ਦੇ ਜਿਆਦਾ ਸੇਵਨ,  ਸਿਗਰੇਟਨੋਸ਼ੀ,  ਚਰਬੀ/ਚਿਕਨਾਈਉਕਤ ਖਾਣਾ,  ਨਸ਼ੀਲੇ ਪਦਾਰਥ ਅਤੇ ਵਧਦਾ ਭਾਰ ਨੌਜਵਾਨਾਂ ਵਿੱਚ ਬਰੇਨ ਸਟਰੋਕ ਦੇ ਵੱਧਦੇ ਕੇਸਾਂ ਦਾ ਕਾਰਨ ਬੰਨ ਰਿਹਾ ਹੈ।  ਉਨਾਂ ਦੱਸਿਆ ਕਿ ਸ਼ੁਰੁਆਤੀ ਪੱਧਰ ’ਤੇ ਮਾਮਲਾ ਸੰਭਾਲ ਲਏ ਜਾਣ ’ਤੇ ਮਰੀਜ ਪੂਰੀ ਤਰਾਂ ਨਾਲ ਤੰਦੁਰੁਸਤ ਹੋ ਸਕਦਾ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਵੀ ਲੱਛਣ ਨਜ਼ਰ  ਆਏ ਤਾਂ ਤੁਰੰਤ ਹੀ ਨਿਊਰੋਲਾਜਿਸਟ ਅਤੇ ਨਿਊਰੋ ਸਰਜਨ ਨੂੰ ਮਿਲੋ ਅਤੇ ਆਪਣੀ ਦਿਨ ਚਰਿਆ ਅਤੇ ਖਾਣਾ ਵਿੱਚ ਡਾਕਟਰ ਦੁਆਰਾ ਦਿੱਤੀ ਗਈ ਸਲਾਹ ਨਾਲ ਸਿਹਤ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ। ਹਰ ਦਿਨ ਘੱਟ ਤੋਂ ਘੱਟ 20-30 ਮਿੰਟ ਲਈ ਚੱਲਣਾ ਜਾਂ ਸਾਇਕਿਲ ਚਲਾਉਣਾ ਨਾਲ ਨਾ ਸਿਰਫ ਤੁਸੀਂ ਫਿੱਟ ਰੱਖਣ ਵਿੱਚ ਮਦਦ ਕਰੇਗਾ, ਬਲਕਿ ਕਈ ਬੀਮਾਰੀਆਂ ਨੂੰ ਦੂਰ ਰੱਖੇਗਾ।
ਡਾ. ਗੁਪਤਾ ਨੇ ਦੱਸਿਆ ਕਿ ਉਨਾਂ ਦੇ ਕੋਲ ਹਾਲ ਹੀ ਵਿੱਚ ਇੱਕ 87 ਸਾਲਾ ਮਰੀਜ ਬਰੇਨ ਸਟਰੋਕ ਦੇ ਕਰੀਬ 10 ਘੰਟੇ ਬਾਅਦ ਪੁਜਿਆ ਸੀ, ਜਿਸਦਾ ਸੱਜੇ ਪਾਸੇ ਦਾ ਸ਼ਰੀਰ ਪੂਰੀ ਤਰਾਂ ਲਕਵਾ ਮਾਰ ਗਿਆ ਸੀ।  ਜਾਂਚ ਵਿੱਚ ਪਤਾ ਚਲਿਆ ਕਿ ਉਸਦੇ ਦਿਮਾਗ ਵਿੱਚ ਸੱਜੇ ਹਿੱਸੇ ਵਿੱਚ ਖੂਨ ਦਾ ਪ੍ਰਵਾਹ ਰੁੱਕ ਗਿਆ ਸੀ। ਮੈਕੇਨਿਕਲ ਥਰੋੰਬੇਕਟੋਮੀ ਤਕਨੀਕ ਨਾਲ ਉਸਦੀ ਧਮਨੀ ਤੋਂ  ਖੂਨ ਦੇ ਕਲਾਟ ਥੱਕੇ ਨੂੰ ਹਟਾ ਦਿੱਤਾ ਗਿਆ ਅਤੇ ਅੱਜ ਉਹ ਪੂਰੀ ਤਰਾਂ ਨਾਲ ਸਿਹਤਮੰਦ ਹੈ।
ਉਨਾਂ ਦੱਸਿਆ ਕਿ ਫੋਰਟਿਸ ਹਸਪਤਾਲ ਮੋਹਾਲੀ ਉੱਤਰ ਭਾਰਤ ਦਾ ਅਜਿਹਾ ‘ਸਟਰੋਕ- ਰੇਡੀ ਹਸਪਤਾਲ’ ਹੈ, ਜੋ ਮੈਕੇਨਿਕਲ ਥਰੋੰਬੇਕਟੋਮੀ ਦੀ ਪੇਸ਼ਕਸ਼ ਕਰਦਾ ਹੈ,  ਅਤੇ 24 ਘੰਟੇ ਟੀਮ ਨਾਲ ਲੈਸ ਹੈ ਜਿਸ ਵਿੱਚ ਬਹੁਤ ਜ਼ਿਆਦਾ ਅਨੁਭਵੀ ਡਾਕਟਰ ਸ਼ਾਮਲ ਹਨ।  ਉਨਾਂ ਦੱਸਿਆ ਕਿ ਗੰਭੀਰ ਸਟਰੋਕ ਦੇ ਮਰੀਜਾਂ ਲਈ ਹਸਪਤਾਲ ਵੱਲੋਂ ਸਟਰੋਕ ਹੇਲਪਲਾਈਨ 9815396700 ਵੀ ਸ਼ੁਰੂ ਕੀਤੀ ਗਈ ਹੈ ।