ਵਿਸ਼ਵ ਟੀਬੀ ਦਿਵਸ ਮੌਕੇ ਲਗਾਇਆ ਗਿਆ ਜਾਗਰੂਕਤਾ ਕੈਂਪ

ਵਿਸ਼ਵ ਟੀਬੀ ਦਿਵਸ ਮੌਕੇ ਲਗਾਇਆ ਗਿਆ ਜਾਗਰੂਕਤਾ ਕੈਂਪ
ਵਿਸ਼ਵ ਟੀਬੀ ਦਿਵਸ ਮੌਕੇ ਲਗਾਇਆ ਗਿਆ ਜਾਗਰੂਕਤਾ ਕੈਂਪ
ਖਾਂਸੀ, ਮੂੰਹ ਵਿੱਚ ਖੂਨ, ਭੁੱਖ ਨਾ ਲੱਗਣਾ ਅਤੇ ਵਜ਼ਨ ਘਟਣਾ, ਟੀ.ਬੀ ਦੇ ਲੱਛਣ ਡਾ: ਬਬੀਤਾ

ਫਾਜ਼ਿਲਕਾ/ਅਬੋਹਰ  24 ਮਾਰਚ 2022

ਸਿਵਲ ਸਰਜਨ ਫਾਜ਼ਿਲਕਾ ਡਾ: ਤੇਜਵੰਤ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਐਸ.ਐਮ.ਓ ਡਾ: ਬਬੀਤਾ ਦੀ ਅਗੁਵਾਈ ਹੇਠ ਆਜ਼ਾਦੀ ਦਾ 75ਵਾਂ ਮਹਾਉਤਸਵ ਤਹਿਤ ਵਿਸ਼ਵ ਟੀ.ਬੀ ਦਿਵਸ ਸਬੰਧੀ ਸੀ. ਐਚ. ਸੀ. ਸੀਤੋਂ  ਗੁੰਨੋ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਹੋਰ ਪੜ੍ਹੋ :-ਪਟਿਆਲਾ ਪੁਲਿਸ ਵੱਲੋਂ ਡਰੱਗ ਕੇਸ ਵਿੱਚ ਲੋੜੀਂਦਾ ਦੋਸ਼ੀ ਦੋ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

ਡਾ: ਬਬੀਤਾ ਨੇ ਦੱਸਿਆ ਕਿ ਇਹ ਬਿਮਾਰੀ ਇੱਕ ਬੈਕਟੀਰੀਆ ਰਾਹੀਂ ਫੈਲਦੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਦੀ ਹੈ।  ਟੀ.ਬੀ. ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ ਜਿਵੇਂ ਕਿ ਦਿਮਾਗ, ਗਲਾ, ਹੱਡੀ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਟੀ.ਬੀ. ਦੇ ਬੈਕਟੀਰੀਆ ਮੌਜੂਦ ਹੁੰਦੇ ਹਨ। ਜੇਕਰ ਇਹ ਬਿਮਾਰੀ ਦਿਮਾਗ ਵਿੱਚ ਹੋ ਜਾਵੇ ਤਾਂ ਮਰੀਜ਼ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ  ਇਸ ਬਿਮਾਰੀ ਦੇ ਲੱਛਣ ਸ਼ੁਰੂ ਹੋਣ `ਤੇ  ਵਿਅਕਤੀ ਨੂੰ ਆਪਣੇ ਨਜ਼ਦੀਕੀ ਸਿਹਤ ਕੇਂਦਰ `ਚ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਪਸੀਨਾ ਆਉਣਾ, ਭੁੱਖ ਨਾ ਲੱਗਣਾ, ਭਾਰ ਘਟਣਾ ਆਦਿ ਲੱਛਣ ਦਿਖਾਈ ਦੇਣ ਤਾਂ ਟੈਸਟ ਕਰਵਾ ਕੇ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਇਸ ਬਿਮਾਰੀ ਦੀ ਦਵਾਈ ਸਿਹਤ ਵਿਭਾਗ ਵੱਲੋਂ ਅਤੇ ਉੱਪ-ਸਿਹਤ ਕੇਂਦਰਾਂ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।

ਇਸ ਮੌਕੇ ਅਨਿਲ ਕੁਮਾਰ, ਸ਼੍ਰੀਰਾਮ, ਜਿਤੇਸ਼ ਅਤੇ ਸਮੂਹ ਸਟਾਫ਼ ਹਾਜ਼ਰ ਸੀ।

Spread the love