ਗੁਰਦਾਸਪੁਰ 24 ਮਾਰਚ 2022
ਸਿਵਲ ਸਰਜਨ ਗੁਰਦਾਸਪੁਰ ਡਾ; ਵਿਜੇ ਕੁਮਾਰ ਦੇ ਦਿਸ਼ਾਂ –ਨਿਰਦੇਸ਼ਾਂ ਤੇ ਤੰਦਰੁਸ਼ਤ ਮਿਸ਼ਨ ਦੇ ਤਹਿਤ ਅੱਜ ਮਿਤੀ 24 ਮਾਰਚ 2022 ਨੂੰ ਜਿਲ੍ਹਾ ਟੀ ਬੀ ਸੈਟਰ ਗੁਰਦਾਸਪੁਰ ਵਿਖੇ ਵਰਲਡ ਟੀ ਬੀ ਦਿਵਸ ਮਨਾਇਆ ਗਿਆ । ਜਿਸ ਦੇ ਸਬੰਧ ਵਿੱਚ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਤੋ ਰੈਲੀ ਕੱਢੀ ਗਈ ਜਿਸ ਨੂੰ ਸਿਵਲ ਸਰਜਨ ਗੁਰਦਾਸਪੁਰ ਡਾ; ਵਿਜੇ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਜਿਸ ਵਿੱਚ ਡਾ; ਰਮੇਸ਼ ਕੁਮਾਰ ਜਿਲ੍ਹਾ ਟੀ. ਬੀ ਅਸਫਰ ਸਮੇਤ ਟੀ. ਬੀ . ਕਲੀਨਿਕ ਦੇ ਸਮੂੰਹ ਸਟਾਫ ਅਤੇ ਏ .ਐਨ. ਐਮ ਵਿਦਿਆਰਥਣਾ ਨੇ ਹਿੱਸਾ ਲਿਆ । ਜਿਸ ਵਿੱਚ ਟੀ ਬੀ ਹਾਰੇਗਾ ਦੇਸ਼ ਜਿੱਤੇਗਾ, ਦੇ ਨਾਰੇ ਹੇਠ ਜਨ ਅੰਦੋਲਨ ਦੀ ਸੁਰੂਆਤ ਕੀਤੀ ਗਈ । ਇਸ ਵਿੱਚ ਡਾ; ਰਮੇਸ਼ ਕੁਮਾਰ ਜਿਲ੍ਹਾ ਟੀ ਬੀ ਅਫਸਰ ਵੱਲੋ ਟੀ ਬੀ ਦੀ ਬਿਮਾਰੀ ਅਤੇ ਉਸ ਦੇ ਲੱਛਣ ਜਿਵੇ ਦੋ ਹਫਤੇ ਤੋ ਜਿਆਦਾ ਖਾਂਸੀ, ਮਿੰਨਾ –ਮਿੰਨਾਂ ਬੁਖਾਰ , ਰਾਤ ਨੂੰ ਤਰੇਲੀਆ ਆਉਣਾ , ਭੁੱਖ ਨਾ ਲਗਣਾ ਅਤੇ ਵਜਨ ਘੱਟਦੇ ਜਾਣ ਬਾਰੇ ਦੱਸਿਆ ਗਿਆ ।
ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋਂ 12 ਤੋਂ 14 ਸਾਲ ਉਮਰ ਵਰਗ ਦੀ ਕੋਵਿਡ ਵੈਕਸੀਨੇਸ਼ਨ ਜਾਰੀ
ਘੱਟ Immunity ਵਾਲੇ ਜਿਵੇ ਕਿ ਐਚ . ਆਈ ਵੀ , ਬੀ .ਪੀ., ਸੂਗਰ ਲੰਬੇ ਸਮੇ ਤੋ ਚੱਲ ਰਹੀ ਬੀਮਾਰੀ , ਖੂਨ ਦੀ ਘਾਟ , ਗਰਭਵਤੀ ਇਸਤਰੀ , ਨਸ਼ਾ ਕਰਨ ਵਾਲੇ ਆਦਿ ਨੂੰ ਇਹ ਬਿਮਾਰੀ ਜਲਦੀ ਹੋ ਸਕਦੀ ਹੈ । ਉਹਨਾਂ ਨੇ ਦੱਸਿਆ ਕਿ ਮਰੀਜ ਦੇ ਬਲਗਮ ਦੀ ਜਾਂਚ CBNAAT ਅਤੇ TRUNAAT ਰਾਹੀ ਮੁਫਤ ਕੀਤੀ ਜਾਂਦੀ ਹੈ ਅਤੇ ਟੀ. ਬੀ. ਦੇ ਸਾਰੇ ਟੈਸਟ ਮੁਫਤ ਕੀਤੇ ਜਾਂਦੇ ਹਨ । ਟੀ ਬੀ ਦੇ ਲੱਛਣ ਮਿਲਣ ਤੇ ਬਲਗਮ ਦੀ ਜਾਂਚ ਸਰਕਾਰੀ ਸਿਹਤ ਕੇਦਰਾਂ ਅਤੇ ਸਿਵਲ ਹਸਪਤਾਲ ਬਟਾਲਾ , ਟੀ ਬੀ ਕਲੀਨਿਕ ਗੁਰਦਾਸਪੁਰ ਵਿਖੇ ਮੁਫਤ ਕੀਤੀ ਜਾਂਦੀ ਹੈ । ਟੀ ਬੀ ਦਾ ਮਰੀਜ ਲਭਣ ਤੇ ਉਸ ਦਾ ਇਲਾਜ ਸਿਹਤ ਅਧਿਕਾਰੀਆਂ/ ਕਰਮਚਾਰੀਆਂ ਦੀ ਨਿਗਰਾਹੀ ਹੇਠ ਘਰ ਵਿੱਚ ਮੁਫਤ ਕੀਤਾ ਜਾਂਦਾ ਹੈ । ਇਸ ਤੋ ਇਲਾਵਾ ਟੀ. ਬੀ. ਦੇ ਮਰੀਜ ਨੇ ਜਿੰਨੀ ਦੇਰ ਦਵਾਈ ਖਾਣੀ ਹੈ ਨਾਲ ਹੀ ਉਸਦੇ ਸੰਪਰਕ ਵਿੱਚ ਆਉਣ ਵਾਲੇ ਪਰਿਵਾਰਕ ਮੈਬਰਾਂ ਨੂੰ T B Preventive Treatment ਦਿੱਤੀ ਜਾਦੀ ਹੈ ਤਾਂ ਜੋ ਉਨ੍ਹਾ ਨੂੰ ਵੀ ਟੀ ਬੀ ਤੋ ਬਚਾਇਆ ਜਾ ਸਕੇ ਉਹਨਾਂ ਟੀ . ਬੀ . ਦੀ ਬਿਮਾਰੀ ਲਈ ਸਰਕਾਰ ਵੱਲੋ ਦਿੱਤੀਆਂ ਵਿਸੇਸ਼ ਸਹੂਲਤਾ ਨਿਕਸੇ ਪੋਸ਼ਣ ਸਕੀਮ ਅਧੀਨ ਟੀ. ਬੀ. ਮਰੀਜ ਨੂੰ ਪੌਸਟਿਕ ਆਹਾਰ ਲਈ ਕੋਰਸ ਪੂਰਾ ਹੋਣ ਤੱਕ 500/- ਰੁਪਏ ਪ੍ਰਤੀ ਮਹੀਨਾ ਪੰਜਾਬ ਸਰਕਾਰ ਵੱਲੋ ਦਿੱਤਾ ਜਾ ਰਿਹਾ ਹੈ ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ; ਭਾਰਤ ਭੂਸ਼ਣ , ਜਿਲ੍ਹਾ ਟੀਕਾਕਰਣ ਅਫਸਰ ਡਾ; ਅਰਵਿੰਦ ਕੁਮਾਰ , ਜਿਲ੍ਹਾ ਐਪੀਡੀਮਾਲੇਜਿਸਟ ਡਾ; ਪ੍ਰਭਜੋਤ ਕਲਸੀ ,ਮੈਡੀਕਲ ਅਫਸਰ ਡਾ; ਅੰਕੂਰ , ਫਾਰਮੇਸੀ ਅਫਸਰ ਬਲਜੀਤ ਕੌਰ , ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਸਾਮਲ ਸਨ ।