ਸਰਕਾਰੀ ਕਾਲਜ ਰੋਪੜ ਵਿਖੇ ਵਿਸ਼ਵ ਤਕਨਾਲੋਜੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਆਯੋਜਿਤ

ਸਰਕਾਰੀ ਕਾਲਜ ਰੋਪੜ ਵਿਖੇ ਵਿਸ਼ਵ ਤਕਨਾਲੋਜੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਆਯੋਜਿਤ
ਸਰਕਾਰੀ ਕਾਲਜ ਰੋਪੜ ਵਿਖੇ ਵਿਸ਼ਵ ਤਕਨਾਲੋਜੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਆਯੋਜਿਤ
ਰੂਪਨਗਰ, 13 ਮਈ 2022
ਸਰਕਾਰੀ ਕਾਲਜ, ਰੋਪੜ ਵਿਖੇ ਪਿੰਸੀਪਲ ਗੁਰਪ੍ਰੀਤ ਕੌਰ ਦੀ ਸਰਪ੍ਰਸਤੀ ਅਤੇ ਆਈ. ਆਈ. ਸੀ ਦੇ ਪ੍ਰਧਾਨ ਡਾ. ਹਰਜੱਸ ਕੌਰ ਦੀ ਅਗਵਾਈ ਹੇਠ ਇਨੋਵੇਸ਼ਨ ਐਕਟੀਵਿਟੀ ਕਮੇਟੀ ਵੱਲੋਂ ਵਿਸ਼ਵ ਤਕਨਾਲੋਜੀ ਦਿਵਸ ਮੌਕੇ ਵਿਸ਼ੇਸ਼ ਲੈਕਚਰ ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ‘ਚ ਜਨ ਸੁਵਿਧਾ ਕੈਂਪ 14 ਮਈ ਨੂੰ

ਜਿਸ ਵਿੱਚ ਡਾ. ਰਾਜਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਐਡੀਟਰ ਅਤੇ ਕੋ-ਕੋਆਰਡੀਨੇਟਰ – ਪੰਜਾਬੀਪੀਡੀਆ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਇਨੋਵੇਸ਼ਨ ਐਕਟੀਵਿਟੀ ਕਮੇਟੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਸਮਾਗਮ ਦੇ ਕਨਵੀਨਰ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਲੈਕਚਰ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਤਕਨਾਲੋਜੀ ਦੀ ਸਹਾਇਤਾ ਨਾਲ ਪੰਜਾਬੀ ਭਾਸ਼ਾ ਅਤੇ ਬੋਲੀ ਵਿੱਚ ਨਵਾਂ ਸਿਰਜਣ ਲਈ ਜਾਗਰੂਕ ਕਰਨਾ ਸੀ, ਤਾਂ ਕਿ ਉਹ ਮਾਤ ਭਾਸ਼ਾ ਦੀ ਵਰਤੋ ਕਰਦਿਆਂ ਹੋਇਆ ਵੀ ਰੁਜਗਾਰ ਪ੍ਰਾਪਤ ਕਰ ਸਕਣ। ਪ੍ਰੋ. ਅਰਵਿੰਦਰ ਕੋਰ ਆਈ.ਆਈ.ਸੀ. ਦੇ ਕਨਵੀਨਰ ਨੇ ਮੁੱਖ ਵਕਤਾ ਨੂੰ ਜੀ ਆਇਆ ਕਿਹਾ ਅਤੇ ਪ੍ਰੋ. ਆਰਤੀ ਨੇ ਮੁੱਖ ਵਕਤਾ ਨਾਲ ਜਾਣ-ਪਛਾਣ ਕਰਵਾਈ।
ਇਸ ਮੌਕੇ ਮੁੱਖ ਵਕਤਾ ਡਾ. ਰਾਜਵਿੰਦਰ ਸਿੰਘ ਨੇ ‘ਤਕਨਾਲੋਜੀ ਦੀ ਵਰਤੋਂ ਰਾਹੀਂ ਪੰਜਾਬੀਪੀਡੀਆ ਦਾ ਵਿਕਾਸ ਅਤੇ ਸੰਭਾਵਨਾਵਾਂ’ ਵਿਸ਼ੇ ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬੀਪੀਡੀਆ ਅਤੇ ਹੋਰ ਨਵੀਆਂ ਤਕਨੀਕਾ ਨਾਲ ਪੰਜਾਬੀ ਨੂੰ ਵਿਸ਼ਵ ਪੱਧਰ ਦੀ ਵਰਤੋ ਯੋਗ ਸਥਿਤੀ ਵਿੱਚ ਲਿਆਂਦਾ ਜਾ ਸਕਦਾ ਹੈ। ਉਹਨਾਂ ਨੇ ਪੰਜਾਬੀਪੀਡੀਆ ਰਾਹੀਂ ਨਾ ਕੇਵਲ ਪੰਜਾਬੀ ਦੇ ਵਿਕਾਸ ਦੀ ਗੱਲ ਕੀਤੀ ਸਗੋ ਇਹ ਵੀ ਦੱਸਿਆ ਕਿ ਇਸ ਸਾਧਨ ਰਾਹੀਂ ਅਸੀਂ ਹੋਰ ਸਿੱਖਿਆ ਵਿਗਿਆਨਾਂ ਅਤੇ ਗਿਆਨ ਦੇ ਘੇਰੇ ਨੂੰ ਵੱਡਾ ਕਰ ਸਕਦੇ ਹਾਂ। ਵਿਦਿਆਰਥੀ ਪੰਜਾਬੀਪੀਡੀਆ ਨਾਲ ਸਵੈਇੱਛਾ ਨਾਲ ਖੁਦ ਨੂੰ ਰਜਿਸਟਰਡ ਕਰ ਸਕਦੇ ਹਨ ਅਤੇ ਆਪਣੇ ਗਿਆਨ ਦਾ ਪ੍ਰਸਾਰ ਕਰ ਸਕਦੇ ਹਨ। ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਡਾ. ਕੁਲਵੀਰ ਕੌਰ, ਪ੍ਰੋ. ਹਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਪ੍ਰਫੈਸਰ ਸਾਹਿਬਾਨ ਹਾਜਰ ਸਨ। ਇਸ ਨੂੰ ਸਫਲ ਬਣਾਉਣ ਵਿੱਚ ਪ੍ਰੋ. ਨੀਰੂ ਚੋਪੜਾ, ਪ੍ਰੋ. ਜੁਪਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਰੀਨਾ ਰਾਣੀ ਨੇ ਅਹਿਮ ਸਹਿਯੋਗ ਦਿੱਤਾ ਅਤੇ ਪ੍ਰੋ. ਨਤਾਸ਼ਾ ਕਾਲੜਾ ਨੇ ਮੰਚ ਸੰਚਾਲਨ ਕੀਤਾ।
ਵਿਸ਼ਵ ਤਕਨਾਲੋਜੀ ਦਿਵਸ ਮੌਕੇ ਕਰਵਾਏ ਵਿਸ਼ੇਸ਼ ਲੈਕਚਰ ਦੀਆਂ ਝਲਕੀਆਂI
Spread the love