ਵਿਸ਼ਵ ਥੈਲਾਸੀਮੀਆ ਦੇ ਸੰਬੰਧ ਵਿੱਚ ਜਿਲ੍ਹੇ ਅੰਦਰ 8 ਮਈ ਤੋਂ 14 ਮਈ ਤੱਕ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ :- ਡਾ. ਪਰਮਿੰਦਰ ਕੁਮਾਰ

_Parminder Kumar CS
ਥੈਲਾਸੀਮੀਆ ਰੋਗ ਬਾਰੇ ਜਾਗਰੂਕਤਾ ਹੀ ਬਚਾਅ ਹੈ: ਡਾ. ਪਰਮਿੰਦਰ ਕੁਮਾਰ
ਰੂਪਨਗਰ, 4 ਮਈ 2022
ਵਿਸ਼ਵ ਥੈਲਾਸੀਮੀਆ ਦਿਵਸ ਮਿਤੀ 08 ਮਈ  ਦੇ ਸੰਬੰਧ ਵਿੱਚ ਮਿਤੀ 8 ਮਈ 2022 ਤੋਂ 14 ਮਈ 2022 ਤੱਕ ਥੈਲਾਸੀਮੀਆ ਜਾਗਰੂਕਤਾ ਹਫਤਾ ਮਨਾਇਆ ਜਾਵੇਗਾ। ਜਿਸ ਦੇ ਸੰਬੰਧ ਵਿੱਚ ਵੱਖ^ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆ।

ਹੋਰ ਪੜ੍ਹੋ :-ਸਰਕਾਰੀ ਹਾਈ ਸਕੁਲ ਝੋਕ ਡਿਪੂ ਲਾਣਾ ਦੇ ਵਿਦਿਆਰਥੀਆਂ ਨੂੰ ਗਿਆਨ ਵਿਚ ਵਾਧਾ ਕਰਨ ਸਬੰਧੀ ਦਿੱਤੀ ਵਢਮੁਲੀ ਜਾਣਕਾਰੀ

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਇਸ ਸਾਲ ਦੇ ਥੀਮ ” ਸੁਚੇਤ ਰਹੋ, ਦੇਖਭਾਲ ਸਾਂਝੀ ਕਰੋ: ਥੈਲੇਸੀਮੀਆ ਦੇ ਗਿਆਨ ਨੂੰ ਬਿਹਤਰ ਬਣਾਉਣ ਲਈ ਵਿਸ਼ਵ ਭਾਈਚਾਰੇ ਦੇ ਨਾਲ ਕੰਮ ਕਰਨਾ “ਦੇ ਤਹਿਤ ਡਾਕਟਰਾਂ ਖਾਸ ਕਰ ਅੋਰਤਾਂ  ਦੇ ਰੋਗਾਂ ਦੇ ਮਾਹਿਰ, ਬੱਚਿਆਂ ਦੇ ਰੋਗਾਂ  ਦੇ ਮਾਹਿਰ, ਹੱਡੀਆਂ ਦੇ ਰੋਗਾਂ ਦੇ ਮਾਹਿਰ, ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਦੀ ਸੈਂਸੇਟਾਇਜ਼ੇਸ਼ਨ ਵਰਕਸ਼ਾਪ ਕਰਵਾਈ ਜਾਵੇਗੀ ਜਿਸ ਵਿੱਚ ਉਹਨਾਂ ਨੂੰ ਜਿਲ੍ਹੇ ਅੰਦਰ ਦਿੱਤੀ ਜਾ ਰਹੀ ਥੈਲਾਸੀਮੀਆ ਦੀ ਮੁਫਤ ਸਕਰੀਨਿੰਗ, ਕਾਂਊਸਲਿੰਗ ਅਤੇ ਮੈਨੇਜਮੇਂਟ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰ ਤੇ ਖੂਨਦਾਨ ਕੈਂਪਾ ਦਾ ਆਯੋਜਨ ਕੀਤਾ ਜਾਵੇਗਾ ਤਾਂ ਜ਼ੋ ਥੈਲਾਸੀਮਿਆ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਇਸ ਤੋਂ ਇਲਾਵਾ ਸਕੂਲੀ ਬੱਚਿਆਂ ਜਾਂ ਨਰਸਿੰਗ ਵਿਦਿਆਰਥੀਆਂ ਦੇ ਥੈਲਾਸੀਮਿਆ ਜਾਗਰੂਕਤਾ ਸੰਬੰਧੀ ਪੇਂਟਿੰਗ$ਚਾਰਟ ਮੇਕਿੰਗ ਮੁਕਾਬਲੇ, ਜਾਗਰੂਕਤਾ ਰੈਲੀ, ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਐਨHਜੀHਓਜ ਦੇ ਸਹਿਯੋਗ ਨਾਲ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਦੇ ਇਲਾਵਾ ਰਾਜ ਪੱਧਰੀ ਟੀਮ ਵੱਲੋਂ ਮਿਤੀ 13 ਮਈ ਨੂੰ ਜਿਲ੍ਹਾ ਹਸਪਤਾਲ ਦਾ ਦੋਰਾ ਕਰਕੇ ਇਸ ਮੁਹਿੰਮ ਦਾ ਜਾਇਜਾ ਲਿਆ ਜਾਵੇਗਾ। ਆਰ. ਬੀ.ਐਸ.ਕੇ. ਪੋ੍ਰਗਰਾਮ ਅਧੀਨ ਕਵਰ ਕੀਤੇ ਜਾ ਰਹੇ ਥੈਲਾਸੀਮੀਆ ਦੀ ਬੀਮਾਰੀ ਤੋਂ ਪੀੜਤ ਬੱਚਿਆਂ ਦਾ ਮੁਫਤ ਹੈਪੇਟਾਇਟਸ ਬੀ. ਅਤੇ ਸੀ. ਦਾ ਟੈਸਟ ਕੀਤਾ ਜਾਵੇਗਾ।