ਬਰਨਾਲਾ 27 ਮਾਰਚ 2022
ਅੱਜ ਬਰਨਾਲਾ ਇੰਟਰਨੈਸ਼ਨਲ ਥੀਏਟਰ ਫ਼ਿਲਮ ਸਿਟੀ ਟਰੱਸਟ ਦਾ ਉਦਘਾਟਨ ਸਮਾਰੋਹ ਅਤੇ ਵਿਸ਼ਵ ਰੰਗ-ਮੰਚ ਦਿਵਸ ਪਿੰਡ ਵਜੀਦਕੇ ਕਲਾਂ ਨੇੜੇ ਆਨਾਜ ਵਿਖੇ ਪ੍ਰੋਗਰਾਮ ਕੋਆਰਡੀਨੇਟਰ ਸੁਰਜੀਤ ਸਿੰਘ ਸੰਧੂ, ਦਿਲਪ੍ਰੀਤ ਚੌਹਾਨ ਅਤੇ ਮਾਲਵਿੰਦਰ ਸ਼ਾਇਰ ਦੀ ਦੇਖ-ਰੇਖ ਹੇਠ ਬੜੀ ਸ਼ਾਨੋਂ-ਸ਼ੋਕਤ ਨਾਲ ਮਨਾਇਆ ਗਿਆ।
ਹੋਰ ਪੜ੍ਹੋ :-ਸਿਵਲ ਸਰਜਨ ਨੇ ਦੋ ਐਂਬੂਲੈਸ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਇਸ ਟਰੱਸਟ ਦਾ ਉਦਘਾਟਨ ਦੀ ਰਸਮ ਸ੍ਰੀ ਅਨਿਲ ਦੱਤ ਸ਼ਰਮਾ (ਪ੍ਰਧਾਨ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ )ਅਤੇ ਟਰੱਸਟੀ ਸ੍ਰੀ ਗੋਪਾਲ ਜਿੰਦਲ ਅਤੇ ਟਰੱਸਟੀ ਵਰਿਆਮ ਮਸਤ (ਸਾਬਕਾ ਰਿਜ਼ਨਲ ਡਾਇਰੈਕਟਰ ਗੀਤ ਤੇ ਡਰਾਮਾ ਡਿਵੀਜਨਲ ਮਨਿਸਟਰੀ ਆਫ਼ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਭਾਰਤ ਸਰਕਾਰ) ਦੁਆਰਾ ਕੀਤੀ ਗਈ।ਪ੍ਰੋਗਰਾਮ ਦਾ ਆਗਾਜ਼ ਮਯੂਰ ਸੰਗੀਤ ਅਕੈਡਮੀ ਬਰਨਾਲਾ ਵੱਲੋਂ ਮੈਡਮ ਰਵਿੰਦਰ ਰਵੀ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਸਮੇਂ ਸਿਰਜਣਾ ਆਰਟ ਗਰੁੱਪ, ਰਾਏਕੋਟ ਦੀ ਟੀਮ ਨੇ ਡਾ. ਸੋਮਪਾਲ ਹੀਰਾ ਦੀ ਨਿਰਦੇਸ਼ਨਾ ਹੇਠ ਨਾਟਕ ” ਭਗਤ ਸਿੰਘ ਤੂੰ ਜ਼ਿੰਦਾ ਹੈਂ” ਅਤੇ ਪਰਵਾਜ਼ ਥੀਏਟਰ ਬਰਨਾਲਾ ਦੀ ਟੀਮ ਨੇ ਨਾਟਕਕਾਰ ਅਤੇ ਨਿਰਦੇਸ਼ਕ ਦਿਲਪ੍ਰੀਤ ਚੌਹਾਨ ਦੀ ਨਿਰਦੇਸ਼ਨਾ ਹੇਠ ਨਾਟਕ ” ਫ਼ਾਰਮ ਨੰ: 65940″ ਖੇਡੇ ਜਿੰਨ੍ਹਾਂ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਵਾਈ.ਐਸ.ਕਾਲਜ ਹੰਡਿਆਇਆ ਅਤੇ ਦਸਤਕ ਰੰਗਮੰਚ ਬਰਨਾਲਾ ਦੀ ਟੀਮ ਵੱਲੋਂ ਰੂਪਇੰਦਰ ਜੀਤ ਕੌਰ ਦੀ ਨਿਰਦੇਸ਼ਨਾ ਹੇਠ ਕੋਰੀਓਗਰਾਫ਼ੀ ਵੀ ਸਫ਼ਲਤਾਪੂਰਵਕ ਪੇਸ਼ ਕੀਤੀ ਗਈ।
ਇਸ ਸਮਾਗਮ ਦੌਰਾਨ ਸ੍ਰੀ ਦਵਿੰਦਰ ਸਤਿਆਰਥੀ ਪੁਰਸਕਾਰ ਉਨ੍ਹਾਂ ਦੀਆਂ ਧੀਆਂ ਅਲਕਾ ਅਤੇ ਪਾਰੁਲ, ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਉਨ੍ਹਾਂ ਦੀ ਬੇਟੀ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ,ਨਾਟਕਕਾਰ ਅਜਮੇਰ ਔਲਖ ਪੁਰਸਕਾਰ ਉਨ੍ਹਾਂ ਦੀ ਬੇਟੀ ਅਤੇ ਜਵਾਈ, ਨਾਟਕਕਾਰ ਬਲਵੰਤ ਗਾਰਗੀ ਪੁਰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸ਼ਹਿਣਾ ਵਿਖੇ ਗਾਰਗੀ ਦੇ ਨਾਂਅ ‘ਤੇ ਚਲਾਈ ਜਾਂਦੀ ਸੰਸਥਾ ਦੇ ਪ੍ਰਬੰਧਕਾਂ ਨੂੰ ਪ੍ਰਦਾਨ ਕੀਤੇ ਗਏ। ਵਿਸ਼ੇਸ਼ ਸਨਮਾਨ ਬਲਜੀਤ ਪਰਮਾਰ, ਰਵੀ ਤਨੇਜਾ, ਸ੍ਰੀਮਤੀ ਸੁਲਤਾਨਾ ਬੇਗਮ, ਜਗਜੀਤ ਕੁਮਾਰ ਸਰੀਨ,ਮਿੱਤਰਸੈਨ ਮੀਤ , ਡਾ. ਨਿਰਮਲ ਜੌੜਾ, ਸ੍ਰੀ ਅਨਿਲ ਦੱਤ ਸ਼ਰਮਾ ,ਮੈਡਮ ਕਨਿਸ਼ਠਾ ਪਾਠਕ, ਅਦਾਕਾਰਾ ਸ੍ਰੀਮਤੀ ਪਰਮਿੰਦਰ ਕੌਰ ਗਿੱਲ, ਪ੍ਰੋ. ਰਵਿੰਦਰ ਭੱਠਲ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਦੇ ਭਰਾ ਡਾ. ਸੁਰਿੰਦਰ ਭੱਠਲ ਨੂੰ ਦਿੱਤੇ ਗਏ।
ਇਸ ਪ੍ਰੋਗਰਾਮ ਵਿੱਚ ਭੁਪਿੰਦਰ ਸਿੰਘ ਬੇਦੀ, ਬਲਜੀਤ ਸਿੰਘ, ਨਰਿੰਦਰ ਕੌਰ, ਅੰਜਨਾ ਮੈਨਨ , ਅਤੇ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ।ਸਮਾਗਮ ਦੇ ਅੰਤ ਵਿੱਚ ਕੋਆਰਡੀਨੇਟਰ ਸ੍ਰੀ ਸੁਰਜੀਤ ਸਿੰਘ ਸੰਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਭੁਪਿਦਰ ਸਿੰਘ ਢਿੱਲੋਂ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪੱਤਰਕਾਰ ਕੁਲਦੀਪ ਸੂਦ, ਟਰਾਂਸਪੋਰਟਰ ਬਲਦੇਵ ਸਿੰਘ ਵਾਲੀਆ,ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ,ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਮੇਜਰ ਸਿੰਘ ਸਹੌਰ, ਭਾਸ਼ਾ ਅਫ਼ਸਰ ਬਰਨਾਲਾ ਸੁਖਵਿੰਦਰ ਸਿੰਘ ਗੁਰਮ, ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ,ਕਹਾਣੀਕਾਰ ਭੋਲਾ ਸਿੰਘ ਸੰਘੇੜਾ,ਹਰਦੀਪ ਬਾਵਾ,ਗੁਰਮੁੱਖ ਸਿੰਘ ਲਾਲੀ,ਡਾ. ਖ਼ੁਸ਼ਵਿੰਦਰ ਕੌਰ ਮੁਲਾਂਪੁਰ,ਸਰਪੰਚ ਬਲਜਿੰਦਰ ਸਿੰਘ ਮਿਸਰਾ, ਸਾਬਕਾ ਸਰਪੰਚ ਦਲਵੀਰ ਸਿੰਘ ਗੋਲਡੀ ਆਦਿ ਤੋਂ ਇਲਾਵਾ ਬਹੁ ਗਿਣਤੀ ਵਿੱਚ ਸਾਹਿਤ ਪ੍ਰੇਮੀ ਤੇ ਪਤਵੰਤੇ ਸੱਜਣ ਹਾਜ਼ਰ ਸਨ।