ਸਿਹਤ ਵਿਭਾਗ ਵੱਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਆਯੋਜਿਤ

ਵਿਸ਼ਵ ਦ੍ਰਿਸ਼ਟੀ ਦਿਵਸ
ਸਿਹਤ ਵਿਭਾਗ ਵੱਲੋਂ ਵਿਸ਼ਵ ਦ੍ਰਿਸ਼ਟੀ ਦਿਵਸ ਆਯੋਜਿਤ
ਸਾਲ ਵਿੱਚ ਅੱਖਾਂ ਦੀ ਚੈੱਕਅਪ ਕਰਵਾਉਣੀ ਜਰੂਰੀ

ਫਿਰੋਜ਼ਪੁਰ 14 ਅਕਤੂਬਰ 2021

ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਰਕਾਰ ਵੱਲੋਂ ਸਮੇਂ ਸਮੇਂ ਦਿੱਤੀਆਂ ਜਾਂਦੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਸਿਹਤ ਦਿਵਸ ਆਯੋਜਿਤ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਅੱਜ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਦਿ੍ਰਸ਼ਟੀ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਸਭਾ ਆਯੋਜਿਤ ਕੀਤੀ ਗਈ। ਸਮਾਰੋਹ ਦੀ ਪ੍ਰਧਾਨਗੀ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਕੀਤੀ।

ਹੋਰ ਪੜ੍ਹੋ :-ਸ਼੍ਰੋਮਣੀ ਅਕਾਲੀ ਦਲ ਨੂੰ ਹੁਲਾਰਾ, ਲੇਬਰਫੈਡ ਦੇ ਸਾਬਕਾ  ਐਮ ਡੀ ਪਰਵਿੰਦ ਸਿੰਘ ਸੋਹਾਣਾ ਮੁੜ ਪਾਰਟੀ ਵਿਚ ਹੋਏ ਸ਼ਾਮਲ

ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਹਰ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ ਜਰੂਰ ਆਪਣੀਆਂ ਅੱਖਾਂ ਦੀ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਉਹਨਾ ਕਿਹਾ ਜ਼ਿਲਾ ਹਸਪਤਾਲ ਵਿਖੇ ਅੱਖਾਂ ਦੀ ਜਾਂਚ ਅਤੇ ਇਲਾਜ਼ ਮੁਫਤ ਉਪਲੱਬਧ ਹੈ।ਉਹਨਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਨੂੰ ਸਹੀ ਨੰਬਰ ਦੀ ਐਨਕ ਇਸਤੇਮਾਲ ਜਰੂਰ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਇਸਤੇਮਾਲ ਕਰਨ ਵਿੱਚ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਨਹੀ ਕਰਨੀ ਚਾਹੀਦੀ। ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ:ਭੁਪਿੰਦਰ ਕੌਰ ਨੇ ਕਿਹਾ ਕਿ ਮਰੀਜ਼ਾਂ ਨੂੰ ਇਸ ਜਾਗਰੂਕਤਾ ਸਭਾ ਵਿੱਚ ਨੇਤਰ ਮਾਹਿਰ ਅਤੇ ਉੱਚ ਅਧਿਕਾਰੀਆਂ ਵੱਲੋਂ  ਅੱਖਾਂ ਦੀ ਸਾਂਭ ਸੰਭਾਲ ਸਬੰਧੀ ਦਿੱਤੇ ਗਏ ਸੰਦੇਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਅਤੇ ਅਜਿਹਾ ਕਰਕੇ ਅੱਖਾਂ ਦੀ ਰੌਸ਼ਨੀ ਨੂੰ ਉਮਰ ਭਰ ਲਈ ਕਾਇਮ ਰੱਖਿਆ ਜਾ ਸਕਦਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਨੇਤਰ ਰੋਗ ਮਾਹਿਰ ਡਾ:ਮਨਦੀਪ ਕੌਰ ਨੇ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੇਤਰ ਦਿ੍ਸ਼ਟੀ ਦੀ ਸਾਂਭ ਸੰਭਾਲ ਮੁੱਢਲੀ ਉਮਰ ਤੋਂ ਹੀ ਕਰਨੀ ਬਹੁਤ ਜਰੂਰੀ ਹੈ। ਬੱਚਿਆਂ ਦੀ ਦਿ੍ਸਟੀ ਦੀ ਜਾਂਚ ਸਮੇਂ ਸਮੇਂ ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਲੋੜ ਹੋਣ ਤੇ ਸਹੀ ਸਮੇਂ ਤੇ ਸਹੀ ਮਾਪ ਦੀ ਐਨਕ ਲਗਵਾਉਣੀ ਚਾਹੀਦੀ ਹੈ।ਉਹਨਾਂ ਖੁਲਾਸਾ ਕੀਤਾ ਕਿ ਸਹੀ ਸਮੇਂ ਤੇ ਸਹੀ ਨੰਬਰ ਦੀ ਐਨਕ ਨਾ ਲਗਵਾਉਣ ਕਾਰਨ ਨੇਤਰ ਦਿ੍ਸ਼ਟੀ ਲਗਾਤਾਰ ਘਟਦੀ ਰਹਿੰਦੀ ਹੈ।ਉਨਾਂ ਇਹ ਵੀ ਦੱਸਿਆ ਕਿ ਚਿੱਟੇ ਮੋਤੀਏ ਦਾ ਵੀ ਸਮੇਂ ਸਿਰ ਆਪਰੇਸ਼ਨ ਕਰਵਾਉਣਾ ਬਹੁਤ ਜਰੂਰੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਰੀਜ਼ ਕਾਲੇ ਮੋਤੀਏ ਤੋਂ ਪੀੜਿਤ ਹੋ ਸਕਦਾ ਹੈ ਅਤੇ ਦਿ੍ਰਸ਼ਟੀ ਹੀਨਤਾ ਵੱਲ ਵੱਧ ਸਕਦਾ ਹੈ। ਡਾ: ਮਨਦੀਪ ਨੇ ਕਿਹਾ ਕਿ ਅੱਖ ਦੀ ਚੋਟ ਵੀ ਦਿ੍ਸ਼ਟੀ ਵਿਗਾੜ ਦਾ ਕਾਰਨ ਬਣ ਸਕਦੀ ਹੈ।ਇਸ ਲਈ ਅੱਖਾਂ ਨੂੰ ਚੋਟ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਵਿਸ਼ੇਸ਼ ਕਰਕੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।  ਪ੍ਰੋਗ੍ਰਾਮ ਸੰਚਾਲਨ ਵਿੱਚ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਨੇਤਰ ਅਫਸਰ ਸੰਦੀਪ ਬਜਾਜ, ਸਟੈਨੋ ਵਿਕਾਸ ਕਾਲੜਾ, ਪਰਮਿੰਦਰ ਸਿੰਘ ਅਤੇ ਆਸ਼ੀਸ਼ ਭੰਡਾਰੀ ਵਿਸ਼ੇਸ਼ ਯੋਗਾਨ ਦਿੱਤਾ।

Spread the love