ਜ਼ਿਲ੍ਹੇ ਦੇ ਕੇਵਲ ਪੀਲੇ ਅਤੇ ਐਕਰੀਡੇਟਿਡ ਪੱਤਰਕਾਰਾਂ ਲਈ ਸੂਚਨਾ

ਅਤਿ ਜ਼ਰੂਰੀ
ਸਮਾਂਬੱਧ (14 ਜਨਵਰੀ, 2022 ਸ਼ਾਮ 3 ਵਜੇ ਤੱਕ)
ਐਸ.ਏ.ਐਸ ਨਗਰ  14 ਜਨਵਰੀ, 2022
ਪੰਜਾਬ ਵਿਧਾਨ ਸਭਾ ਚੋਣ-2022 ਲਈ 14 ਫ਼ਰਵਰੀ 2022 ਨੂੰ ਹੋਣ ਵਾਲੇ ਮਤਦਾਨ ਦੌਰਾਨ ਪੋਲਿੰਗ ਬੂਥਾਂ ਦੀ ਕਵਰੇਜ ਅਤੇ 10 ਮਾਰਚ 2022 ਨੂੰ ਹੋਣ ਵਾਲੀ ਗਿਣਤੀ ਦੌਰਾਨ ਗਿਣਤੀ ਕੇਂਦਰਾਂ ਦੀ ਕਵਰੇਜ ਲਈ ਚੋਣ ਕਮਿਸ਼ਨ ਵੱਲੋਂ ਪੀਲੇ ਅਤੇ ਐਕਰੀਡੇਟਿਡ ਪੱਤਰਕਾਰਾਂ ਦੇ ਅਧਿਕਾਰਿਤ ਕਾਰਡ ਬਣਾਏ ਜਾਣੇ ਹਨ।

ਹੋਰ ਪੜ੍ਹੋ :-ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧਾਂ ਨੂੰ ਲੈ ਕੇ ਕੀਤੀ ਮੀਟਿੰਗ

ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਨਾਲ ਸਬੰਧਤ ਪੀਲੇ ਅਤੇ ਐਕਰੀਡੇਟਿਡ ਪੱਤਰਕਾਰ ਆਪਣੇ ਅਧਿਕਾਰਿਤ ਕਾਰਡ ਬਣਵਾਉਣ ਲਈ ਆਪਣੀਆਂ 10-10 ਫ਼ੋਟੋਆਂ (ਸਮੇਤ ਸ਼ਨਾਖ਼ਤੀ ਕਾਰਡ ਦੀ ਕਾਪੀ), ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਕਮਰਾ ਨੰ. 442 , ਤੀਸਰੀ ਮੰਜ਼ਿਲ, ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ (ਡੀ ਸੀ ਦਫ਼ਤਰ), ਵਿਖੇ ਮਿਤੀ 14 ਜਨਵਰੀ, 2022, ਸ਼ਾਮ  3 ਵਜੇ ਤੱਕ ਦਫ਼ਤਰ ਦੇ ‘ ਕਰਮਚਾਰੀ ਗੁਰਲਾਲ ਸਿੰਘ 9646892123,  ਕਮਲਜੀਤ ਸਿੰਘ 8872921326 ਕੋਲ ਪੁੱਜਦੀਆਂ ਕਰਨ।
ਸਮੇਂ ਸਿਰ ਫ਼ੋਟੋਆਂ ਅਤੇ ਲੋੜੀਂਦੇ ਦਸਤਾਵੇਜ਼ ਨਾ ਮਿਲਣ ਕਾਰਨ ਜੇਕਰ ਕਿਸੇ ਮੀਡੀਆ ਸਾਥੀ ਦਾ ਕਾਰਡ ਨਾ ਬਣ ਸਕਿਆ ਤਾਂ ਉਸ ਤੋਂ ਬਾਅਦ ਕਾਰਡ ਬਣਾਉਣ ਦਾ ਦੂਸਰਾ ਮੌਕਾ ਨਹੀਂ ਮਿਲੇਗਾ। ਤੈਅ ਸਮੇਂ ਤੋਂ ਬਾਅਦ ਮਿਲੀਆਂ ਫੋਟੋਆਂ ਮੁੱਖ ਦਫਤਰ ਵਿਖੇ ਭੇਜਣ ਅਤੇ ਕਾਰਡ ਬਣਵਾਉਣ ਲਈ ਅਸਮਰੱਥ ਹੋਵਾਂਗੇ l ਚੋਣ ਬੂਥਾਂ ਅਤੇ ਗਿਣਤੀ ਕੇਂਦਰਾਂ ਦੀ ਮੀਡੀਆ ਕਵਰੇਜ ਚੋਣ ਕਮਿਸ਼ਨ ਵੱਲੋਂ ਬਣਾਏ ਜਾਣ ਵਾਲੇ ਅਧਿਕਾਰਿਤ ਕਾਰਡਾਂ ਨਾਲ ਹੀ ਸੰਭਵ ਹੋਵੇਗੀ।