ਨੋਜਵਾਨ ਯੋਗ ਵੋਟਰਾਂ ਲਈ ਵੋਟ ਬਣਾਉਣ ਦਾ ਸੁਨਹਿਰੀ ਮੌਕਾ-ਤੁਲੀ

PN---voter
ਨੋਜਵਾਨ ਯੋਗ ਵੋਟਰਾਂ ਲਈ ਵੋਟ ਬਣਾਉਣ ਦਾ ਸੁਨਹਿਰੀ ਮੌਕਾ-ਤੁਲੀ

ਅੰਮ੍ਰਿਤਸਰ 27 ਨਵੰਬਰ 2021 

ਜਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਜਿਲ੍ਹਾ ਸਿੱਖਿਆ ਅਫਸਰ (ਸੈੈ:ਸਿ ਅਤੇ ਐ.ਸਿ.) ਸੁਸ਼ੀਲ ਕੁਮਾਰ ਤੁਲੀ ਨੇ ਕਿਹਾ ਹੈ ਕਿ 30 ਨਵੰਬਰ ਤੱਕ ਨੌਜਵਾਨ ਵਰਗ ਲਈ ਵੋਟਾਂ ਬਣਾਉਣ ਦਾ ਸੁਨਹਿਰੀ ਮੌਕਾ ਹੈਜਿਸਦਾ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਲੈਣਾ ਚਾਹੀਦਾ ਹੈ।

ਹੋਰ ਪੜ੍ਹੋ :-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਐਨ.ਜੀ.ਓਜ਼ ਨੂੰ 35 ਲੱਖ ਦੀ ਗ੍ਰਾਂਟ ਮਨਜੂਰ

ਇਹ ਜਾਣਕਾਰੀ ਸ਼੍ਰੀ ਤੁਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ (ਲੜਕੀਆਂ),ਮਾਲ ਰੋਡ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਇੰਟਰ-ਕਾਲਜ ਮਹਿੰਦੀ ਡਿਜ਼ਾਈਨ ਅਤੇ ਲੇਖ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਗਟ ਕੀਤੇ।ਉਹਨਾਂ ਕਿਹਾ ਕਿ ਵੋਟਰ ਸੂਚੀ ਦੀ ਸਰਸਰੀ ਸੁਧਾਈ,2022 ਤਹਿਤ ਭਾਰਤ ਚੋਣ ਕਮਿਸ਼ਨ ਵਲੋਂ ਆਮ ਜਨਤਾ ਪਾਸੋਂ 30 ਨਵੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ।ਇਸ ਲਈ ਕੋਈ ਵੀ ਨਾਗਰਿਕ ਜਿਸਦੀ ਉਮਰ 1 ਜਨਵਰੀ 2022 ਨੂੰ 18 ਸਾਲ ਬਣਦੀ ਹੈ,ਉਹ ਫ਼ਾਰਮ ਨੰਬਰ 6 ਭਰ ਕੇ ਆਪਣੀ ਵੋਟ ਅਪਲਾਈ ਕਰ ਸਕਦਾ ਹੈ।ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ.ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਤੇ 29 ਨਵੰਬਰ ਨੂੰ ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।

ਵੱਖ-ਵੱਖ ਫ਼ਾਰਮਾਂ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਵੀਪ ਟੀਮ ਮੈਂਬਰ ਮਿਸ ਆਦਰਸ਼ ਕੌਰ ਨੇ ਦੱਸਿਆ ਕਿ ਐਨ.ਆਰ.ਆਈ.ਵੋਟਰਾਂ ਦੀ ਰਜਿਟਰੇਸ਼ਨ ਲਈ ਫ਼ਾਰਮ 6(ਏ),ਵੋਟਰ ਸੂਚੀ ਵਿੱਚ ਨਾਂ ਸ਼ਾਮਲ ਕਰਨ ਤੇ ਇਤਰਾਜ਼ ਜਾਂ ਨਾਂ ਕਟਵਾਉਣ ਲਈ ਫ਼ਾਰਮ 7,ਵੋਟਰ ਸੂਚੀ ਵਿੱਚ ਵੇਰਵਿਆਂ ਦੀ ਸੋਧ ਲਈ ਫ਼ਾਰਮ 8 ਅਤੇ ਇੱਕੋ ਵਿਧਾਨਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਰਿਹਾਇਸ਼ ਦਾ ਪਤਾ ਬਦਲਾਉਣ ਲਈ ਫ਼ਾਰਮ 8(ਏ) ਭਰਿਆ ਜਾਵੇ।ਇਹ ਸਾਰੇ ਫ਼ਾਰਮ ਆਨਲਾਈਨ ਵੀ ਭਰੇ ਜਾ ਸਕਦੇ ਹਨ।

ਜਿਲ੍ਹਾ ਪੱਧਰ ਤੇ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਕੋਮਲ ਪਾਂਡੇ ਨੇ ਪਹਿਲਾ ਅਤੇ ਸਨਾ ਸ਼ਰਮਾ ਨੇ ਦੂਜਾ ਅਤੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ  ਦੀ ਦਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਮਹਿੰਦੀ ਡਿਜ਼ਾਈਨ ਮੁਕਾਬਲੇ ਵਿੱਚ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦੀ ਕਿਰਨਦੀਪ ਕੌਰ ਦੇ ਪਹਿਲੀ ਅਤੇ ਸਾਰਿਕਾ ਮਹਾਜਨ ਨੇ ਦੂਜੀ ਅਤੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਦੀ ਅਨੱਨਿਆ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ),ਮਾਲ ਰੋਡ ਦੇ ਪਿ੍ਰੰਸੀਪਲ ਮਨਦੀਪ ਕੌਰ,ਜਿਲ੍ਹਾ ਸਵੀਪ ਟੀਮ ਮੈਂਬਰ ਮਿਸ ਆਦਰਸ਼ ਸ਼ਰਮਾ,ਸ਼੍ਰੀਮਤੀ ਕੁਲਬੀਰ ਕੌਰ,ਅਲਕਾ ਰਾਣੀ,ਸ਼੍ਰੀਮਤੀ ਬਿਮਲਾ,ਗੀਤਿਕਾ,ਗੁਲਸ਼ਨ,ਸਤਵੰਤ ਕੌਰ,ਮੀਨਾਕਸ਼ੀ,ਮਨਦੀਪ ਕੌਰ ਬੱਲ,ਗੁਰਿੰਦਰ ਕੌਰ,ਕੁਲਦੀਪ ਕੌਰ,ਜਿਲ੍ਹਾ ਸਵੀਪ ਟੀਮ ਮੈਂਬਰ ਰਾਜਿੰਦਰ ਸਿੰਘ,ਮੁਨੀਸ਼ ਕੁਮਾਰ ਅਤੇ ਆਸ਼ੂ ਧਵਨ ਹਾਜ਼ਰ ਸਨ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।

ਕੈਪਸ਼ਨ : ਮਹਿੰਦੀ ਡਿਜ਼ਾਈਨ ਅਤੇ ਲੇਖ ਮੁਕਾਬਲੇ ਦੀਆਂ ਵੱਖ -ਵੱਖ ਤਸਵੀਰਾਂ

Spread the love