IELTS ਸੈਂਟਰਾਂ ਵਿੱਚ ਖੁਦ ਜਾ ਕੇ ਨੌਜਵਾਨਾਂ ਨੂੰ ਵੋਟ ਸਬੰਧੀ ਕੀਤਾ ਜਾਗਰੂਕ
29 ਨਵੰਬਰ ਨੂੰ ਨਵੀਆਂ ਵੋਟਾਂ ਬਣਾਉਣ ਲਈ ਪੋÇਲੰਗ ਬੂਥਾਂ ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਅੰਮ੍ਰਿਤਸਰ 27 ਨਵੰਬਰ 2021
30 ਨਵੰਬਰ ਤੱਕ ਨੌਜਵਾਨ ਵਰਗ ਲਈ ਵੋਟਾਂ ਬਣਾਉਣ ਦਾ ਸੁਨਹਿਰੀ ਮੌਕਾ ਹੈ। ਜਿਸਦਾ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਲਾਭ ਲੈਣਾ ਚਾਹੀਦਾ ਹੈ ਅਤੇ ਆਪਣਾ ਵੋਟ ਬਣਾ ਕੇ ਲੋਕਤੰਤਰ ਵਿੱਚ ਆਪਣੀ ਭਾਗੀਦਾਰੀ ਨਿਸਚਿਤ ਕਰਨੀ ਚਾਹੀਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਅੰਮ੍ਰਿਤਸਰ-1 ਸ੍ਰੀ ਟੀ. ਬੈਨਿਥ ਨੇ ਰਣਜੀਤ ਐਵੀਨਿਊ ਵਿਖੇ ਚੱਲ ਰਹੇ IELTS ਸੈਂਟਰਾਂ ਵਿੱਚ ਖੁਦ ਜਾ ਕੇ ਨੌਜਵਾਨਾਂ ਨੂੰ ਸੰਬੋਧਨ ਕਰਨ ਉਪਰੰਤ ਕੀਤਾ।
ਹੋਰ ਪੜ੍ਹੋ :-ਸਵੈ-ਰੋਜ਼ਗਾਰ ਦੇ ਕਾਰੋਬਾਰ ਵੱਲ ਉਤਸਾਹਿਤ ਕਰਨ ਲਈ ਕੈਂਪ 29 ਨਵੰਬਰ 2021 ਨੂੰ
ਸ੍ਰੀ ਬੈਨਿਥ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੋਟ ਬਣਾਉਣ ਲਈ ਖੁਦ ਅੱਗੇ ਆਉਣ। ਉਨਾਂ ਦੱਸਿਆ ਕਿ 29 ਨਵੰਬਰ ਨੂੰ ਜਿਲ੍ਹੇ ਦੀਆਂ ਵੱਖ ਵੱਖ ਥਾਵਾਂ ਤੇ ਵੋਟਾਂ ਬਣਾਉਣ ਸਬੰਧੀ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਜਿਸ ਨੌਜਵਾਨ ਦੀ ਉਮਰ 1 ਜਨਵਰੀ 2022 ਨੂੰ 18 ਸਾਲ ਬਣਦੀ ਹੈ, ਉਹ ਫਾਰਮ ਨੰ: 6 ਭਰ ਕੇ ਆਪਣਾ ਵੋਟ ਅਪਲਾਈ ਕਰ ਸਕਦਾ ਹੈ।
ਉਨਾਂ ਦੱਸਿਆ ਕਿ ਵੋਟਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਸਵੀਪ ਮੁਹਿੰਮ ਤਹਿਤ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਵੋਟਾਂ ਦੀ ਸੁਧਾਈ ਦੌਰਾਨ ਨੌਜਵਾਨ ਵਰਗ ਪੀ.ਡਬਲਯੂ.ਡੀ. ਵਰਗ, ਟਰਾਂਸਜੈਂਡਰ, ਐਨ.ਆਰ.ਆਈ. ਨਾਗਰਿਕਾਂ ਦੀ 100ਫੀਸਦੀ ਭਾਗੀਦਾਰਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸ: ਧੰਨਾ ਸਿੰਘ ਸੁਪਰਵਾਈਜ਼ਰ, ਬੀ.ਐਲ.ਓ. ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ : ਐਸ.ਡੀ.ਐਮ. ਅੰਮ੍ਰਿਤਸਰ-1 ਸ੍ਰੀ ਟੀ. ਬੈਨਿਥ IELTS ਸੈਂਟਰਾਂ ਵਿੱਚ ਖੁਦ ਜਾ ਕੇ ਨੌਜਵਾਨਾਂ ਨੂੰ ਵੋਟਰ ਸਬੰਧੀ ਜਾਗਰੂਕ ਕਰਦੇ ਹੋਏ।