
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਸ਼ਵਾਸ਼ ਜਤਾਉਣ ‘ਤੇ ਕੀਤਾ ਧੰਨਵਾਦ
ਕਿਹਾ! ਚੰਨੀ ਸਰਕਾਰ ਹੀ ਹੈ ਅਸਲ ‘ਚ ‘ਆਮ ਆਦਮੀ’ ਦੀ ਸਰਕਾਰ
ਲੁਧਿਆਣਾ, 20 ਅਕਤੂਬਰ 2021
ਹਲਕਾ ਗਿੱਲ ਵਿਧਾਇਕ ਸ.ਕੁਲਦੀਪ ਸਿੰਘ ਵੈਦ, ਜਿਨ੍ਹਾਂ ਨੂੰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ (ਪੀ.ਐਸ.ਡਬਲਯੂ.ਐਚ.ਸੀ.) ਦਾ ਚੇਅਰਮੈਨ-ਕਮ-ਡਾਇਰੈਕਟਰ (ਕੈਬਨਿਟ ਰੈਂਕ) ਨਿਯੁਕਤ ਕੀਤਾ ਗਿਆ ਹੈ, ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਰੜੇ ਹੱਥੀਂ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਐਸ.ਡਬਲਯੂ.ਐਚ.ਸੀ. ਦੇ ਇੱਕ ਇੰਸਪੈਕਟਰ ਜਿਸ ਨੂੰ ਬੀਤੇ ਦਿਨੀਂ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਭੁਲੱਥ (ਕਪੂਰਥਲਾ) ਵਿਖੇ ਰੰਗੇ ਹੱਥੀ ਫੜਿਆ ਗਿਆ ਸੀ, ਮੁਅੱਤਲ ਕਰ ਦਿੱਤਾ ਗਿਆ ਹੈ।
ਹੋਰ ਪੜ੍ਹੋ :-ਬੀ.ਐਸ.ਐਫ. ਦਾ ਘੇਰਾ ਵਧਾਕੇ ਕੇਂਦਰ ਇਕ ਹੋਰ ਕਾਲਾ ਕਾਨੂੰਨ ਪੰਜਾਬ ’ਤੇ ਥੋਪਿਆ : ਰਾਣਾ ਗੁਰਜੀਤ ਸਿੰਘ
ਅੱਜ ਆਪਣੇ ਸਥਾਨਕ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ.ਕੁਲਦੀਪ ਸਿੰਘ ਵੈਦ ਵੱਲੋਂ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਸ. ਰਣਦੀਪ ਸਿੰਘ ਨਾਭਾ ਅਤੇ ਸਾਰੇ ਸੀਨੀਅਰ ਸਹਿਯੋਗੀਆਂ ਦਾ ਉਨ੍ਹਾਂ ਨੂੰ ਪੀ.ਐਸ.ਡਬਲਯੂ.ਐਚ.ਸੀ. ਦਾ ਚੇਅਰਮੈਨ ਅਤੇ ਡਾਇਰੈਕਟਰ (ਕੈਬਨਿਟ ਰੈਂਕ) ਨਿਯੁਕਤ ਕਰਨ ਲਈ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਜਿੱਥੇ ਸਾਡੇ ਮੁਲਕ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਮੁੱਖ ਮੰਤਰੀ ਹਨ, ਓਥੇ ਹੀ ਉਹ ਨਿਮਰ ਅਤੇ ਮਿਹਨਤੀ ਵੀ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਪੰਜਾਬ ਦੇ ਗਰੀਬ ਵਰਗ ਦੇ ਵਿਕਾਸ ਲਈ ਅਣਥੱਕ ਮਿਹਨਤ ਕਰ ਰਹੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਸਰਕਾਰ ਅਸਲ ਵਿੱਚ ‘ਆਮ ਆਦਮੀਂ’ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸ.ਚਰਨਜੀਤ ਸਿੰਘ ਚੰਨੀ ਨੇ ਆਪਣਾ ਸੁਰੱਖਿਆ ਘੇਰਾ ਵੀ ਘਟਾ ਦਿੱਤਾ ਹੈ ਅਤੇ ਹਰ ਕਿਸੇ ਨਾਲ ਪਰਿਵਾਰ ਵਾਂਗ ਮਿਲਦੇ ਤੇ ਗੱਲਬਾਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਇਕੋ-ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾਂ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਉੱਪਰ ਚੁੱਕਿਆ ਹੈ, ਉਨ੍ਹਾਂ ਸ.ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ, ਸ੍ਰੀ ਰਾਜ ਕੁਮਾਰ ਵੇਰਕਾ ਅਤੇ ਸ੍ਰੀਮਤੀ ਅਰੁਣਾ ਚੌਧਰੀ ਨੂੰ ਕੈਬਨਿਟ ਮੰਤਰੀ ਵਜੋਂ ਚੁਣਿਆ ਅਤੇ ਹੁਣ ਉਨ੍ਹਾਂ ਨੂੰ ਕੈਬਨਿਟ ਰੈਂਕ ਦੇ ਨਾਲ ਪੀ.ਐਸ.ਡਬਲਯੂ.ਐਚ.ਸੀ. ਦਾ ਚੇਅਰਮੈਨ ਅਤੇ ਡਾਇਰੈਕਟਰ ਨਿਯੁਕਤ ਕਰਕੇ ਇਹ ਸਿੱਧ ਕਰ ਦਿੱਤਾ ਹੈ। ਸ. ਕੁਲਦੀਪ ਸਿੰਘ ਵੈਦ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
ਇਸ ਮੌਕੇ ਕੈਪਟਨ ਸੁੱਖੀ ਹਾਰਾ, ਹਰਕਰਨਦੀਪ ਸਿੰਘ ਵੈਦ, ਸਿਕੰਦਰ ਸਿੰਘ ਬਿੱਲੂ ਦਾਦ, ਗੁਰਦੀਪ ਸਿੰਘ ਬੁਲਾਰਾ, ਇੰਦਰਮੋਹਨ ਸਿੰਘ ਕਾਦੀਆਂ, ਐਡਵੋਕੇਟ ਗੁਰਜੀਤ ਗਿੱਲ, ਰਣਜੀਤ ਸਿੰਘ ਮਾਂਗਟ, ਪੰਮੀ ਘਵੱਦੀ, ਸੁਖਦੇਵ ਸਿੰਘ, ਓਮ ਪ੍ਰਕਾਸ਼ ਮਨਸੂਰਾਂ, ਕੁਲਦੀਪ ਖੰਗੂੜਾ, ਗੁਰਜਗਦੀਪ ਲਾਲੀ ਲਲਤੋਂ, ਗੁਰਮੇਜ ਸਿੰਘ, ਹਰਜੀਤ ਚੀਮਾ, ਬਲਬੀਰ ਸਿੰਘ ਬਾੜੇਵਾਲ, ਖੁਸ਼ ਧਰੌੜ, ਰਣਬੀਰ ਸਿੰਘ ਮਹਿਮੀ, ਲੱਕੀ ਖਹਿਰਾ ਬੇਟ, ਜਸਬੀਰ ਲਾਵਾਂ, ਸੁਖਦੇਵ ਸਿੰਘ ਸਤਜੋਤ ਨਗਰ, ਸੂਰਜ ਬਾਗੜੀਆ, ਸੁਖਬੀਰ ਸਿੰਘ, ਐਡਵੋਕੇਟ ਹਰਪ੍ਰਤਾਪ ਸਿੰਘ ਸਿੱਧੂ, ਸੁੱਖੀ ਦੁਲੋਂ, ਰਾਜਾ ਖੇੜੀ, ਬਲਬੀਰ ਸਿੰਘ ਝੱਮਟ, ਮਨਜੀਤ ਸਿੰਘ ਹੰਬੜ੍ਹਾਂ, ਗੁਰਜੀਤ ਸਿੰਘ ਧਾਂਦਰਾ, ਗੁਰਦੀਪ ਸਿੰਘ ਬੁਲਾਰਾ, ਗੁਰਪ੍ਰੀਤ ਸਿੰਘ ਗਿੱਲ, ਨੰਬਰਦਾਰ ਬਲਬੀਰ ਹੰਬੜਾਂ, ਗਿੱਪੀ ਮਾਜਰੀ, ਹਰਪ੍ਰੀਤ ਮੀਕਾ ਗਿੱਲ, ਨਰਿੰਦਰ, ਡਾ. ਅਜੀਤ, ਸਤਵਿੰਦਰ ਹੈਪੀ, ਦੀਪਕ ਬੱਤਰਾ, ਕੇ.ਐਸ. ਸੰਧੂ, ਮਨੋਜ, ਰਣਧੀਰ ਜੰਡੂ, ਮਨੂ ਸੂਦ, ਪ੍ਰਿੰਸੀਪਲ ਪਿਆਰਾ ਸਿੰਘ, ਤੇਜਵੰਤ ਸਿੰਘ, ਸੁੱਖਾ ਸਿੰਘ ਕ੍ਰਿਸ਼ਨਾ ਨਗਰ, ਬਲਜਿੰਦਰ ਸਿੰਘ ਕਾਹਲੋਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।