ਕਾਰ ਚੋਰ ਗਿਰੋਹ ਅਤੇ ਹਾਈਵੇ ਤੇ ਲੁੱਟਾ ਖੋਹਾ ਕਰਨ ਵਾਲਾ ਗੈਂਗ ਕਾਬੂ

6 ਕਾਰਾਂ ਅਤੇ ਨਜਾਇਜ਼ ਅਸਲਾ ਬ੍ਰਾਮਦ ; ਚੂੜੀਆਂ ਕੱਟਣ ਵਾਲੀ ਔਰਤ ਵੀ ਗ੍ਰਿਫਤਾਰ
ਜ਼ੀਰਕਪੁਰਜੁਲਾਈ 15 2021
ਅੱਜ ਰਾਜ ਡਾ ਰਵਜੋਤ ਗਰੇਵਾਲ (ਆਈ.ਪੀ.ਐਸ) ਕਪਤਾਨ ਪੁਲਿਸ ਦਿਹਾਤੀ ਜਿਲ੍ਹਾ ਐਸ.ਏ.ਐਸ ਨਗਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਹਾਈਵੇ ਪਰ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਅਤੇ ਚੂੜੀਆਂ ਕੱਟਣ ਵਾਲੀ ਔਰਤ ਨੂੰ ਗਿਰਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਡਾ. ਗਰੇਵਾਲ ਨੇ ਦੱਸਿਆ ਕਿ ਮਿਤੀ 12/7/2011 ਨੂੰ ਅਮਰਜੀਤ ਕੌਰ ਵਾਸੀ ਨੋਇਡਾ ਉਤਰ ਪ੍ਰਦੇਸ਼ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਰਿਸ਼ਤੇਦਾਰ ਨੂੰ ਮਿਲਣ ਲਈ ਜੀਰਕਪੁਰ ਆਈ ਸੀ ਤੇ ਪਿੰਡ ਅੱਡਾ ਝੁਗੀਆਂ ਜਾਣ ਲਈ ਪਟਿਆਲਾ ਚੌਂਕ ਵਿਖੇ ਇਕ ਆਟੋ ਵਿਚ ਬੈਠ ਗਈ ਇਸੇ ਦੌਰਾਨ ਆਟੋ ਵਿਚ ਚਾਰ ਹੋਰ ਔਰਤਾਂ ਵੀ ਬੈਠ ਗਈਆਂ ਤੇ ਆਪਸ ਵਿਚ ਬਹਿਸਣ ਲੱਗ ਪਈਆਂ ਜਦੋਂ ਇਹ ਬਹਿਸਦੇ ਬਹਿਸਦੇ ਆਟੋ ਵਿਚੋਂ ਉਤਰੀਆਂ ਦੀ ਇਕ ਔਰਤ ਦਾ ਹੱਥ ਉਸਦੇ ਖੱਬੇ ਗੁੱਟ ਪਰ ਸੀ ਤੇ ਉਸਦੇ ਹੱਥ ਵਿਚ ਪਾਈ ਹੋਈ ਸੋਨੇ ਦੀ ਚੂੜੀ ਗਾਇਬ ਸੀ ਜਦੋਂ ਉਸਨੇ ਰੌਲਾ ਪਾਇਆ ਤਾਂ ਇਹ ਔਰਤਾਂ ਇਕ ਸਵਿਫਟ ਕਾਰ ਰੰਗ ਚਿੱਟਾ ਵਿਚ ਸਵਾਰ ਹੋ ਕੇ ਪਟਿਆਲਾ ਸਾਇਡ ਨੂੰ ਭੱਜ ਗਈਆ ।ਅਮਰਜੀਤ ਕੌਰ ਦੇ ਬਿਆਨ ਪਰ ਤੁਰੰਤ ਮੁਕੱਦਮਾ ਨੰਬਰ 403/21 ਅਧ 379 ਬੀ ਆਈ.ਪੀ.ਸੀ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ।
ਇਸ ਤੋਂ ਇਲਾਵਾ ਡਾ: ਗਰੇਵਾਲ ਨੇ ਦੱਸਿਆ ਕਿ ਮਿਤੀ 11-7/2021 ਨੂੰ ਨਰੇਸ਼ ਕੁਮਾਰ ਵਾਸੀ ਵਿਸ਼ਰਾਂਤੀ ਸਿਟੀ ਗਾਜੀਪੁਰ ਰੋਡ ਜ਼ੀਰਕਪੁਰ ਨੂੰ ਇਤਲਾਹ ਦਿੱਤੀ ਕਿ ਮਿਤੀ 11/7/2021 ਨੂੰ ਉਸਨੇ ਆਪਣੀ ਕਾਰ ਨੰਬਰੀ HR-22D-3376 ਮਾਰਕਾ ZEN LX ਰੰਗ ਸਿਲਵਰ ਰਾਤ ਵਕਤ ਕਰੀਬ 7,00 ਪੀ.ਐਮ.ਪਰ ਆਪਣੇ ਘਰ ਦੇ ਬਾਹਰ ਗਲੀ ਵਿਚ ਖੜੀ ਕੀਤੀ ਸੀ ਜਿਸ ਨੂੰ ਰਾਤ ਸਮੇਂ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।ਨਰੇਸ਼ ਕੁਮਾਰ ਦੀ ਦਰਖਾਸਤ ਪਰ ਤੁਰੰਤ ਮੁਕੱਦਮਾ ਨੰਬਰ 404/21 ਅ/ਧ 379 ਆਈ.ਪੀ.ਸੀ ਥਾਣਾ ਜੀਰਕਪੁਰ ਵਿਚ ਦਰਜ ਕੀਤਾ ਗਿਆ ਅਤੇ ਇਸ ਤਰ੍ਹਾਂ ਮਿਤੀ 14/7/2021 ਨੂੰ ਅਸਲੇ ਦਾ ਭੈਅ ਦਿੱਖਾ ਕਰਾਤ ਸਮੇਂ ਹਾਈਵੇ ਪਰ ਲੁੱਟਾ ਖੋਹਾਂ ਕਰਨ ਵਾਲੇ ਗੈਂਗ ਸਬੰਧੀ ਇਤਲਾਹ ਮਿਲਣ ਪਰ ਮੁਕੱਦਮਾ ਨੰਬਰ 405/21 ਅ/ਧ 379.ਬੀ,392 ਹਿੰ:ਦੰ 25/54/59 ਅਸਲਾ ਐਕਟ ਥਾਣਾ ਜੀਰਕਪੁਰ ਦਰਜ ਰਜਿਸਟਰ ਕੀਤਾ ਗਿਆ ਸੀ।
ਸ੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ.ਨਗਰ ਨੇ ਉਕਤਾਨ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਲੱਭਣ ਲਈ ਯਤਨ ਸ਼ੁਰੂ ਕਰਵਾਏ ਗਏ। ਪੁਲਿਸ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਮਦਦ ਨਾਲ ਇਹ ਮੁਕੱਦਮ ਕੁੱਝ ਹੀ ਘੰਟੇ ਵਿਚ ਹੀ ਟਰੇਸ ਕਰ ਲਏ ਗਏ। ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ, ਐਸ.ਆਈ. ਅਜੀਤ ਸਿੰਘ, ਸ.ਥਾ ਸੁਖਦੇਵ ਸਿੰਘ ਸ:ਥਾ ਰਮੇਸ਼ ਲਾਲ ਥਾਣਾ ਜੀਰਕਪੁਰ ਸਮੇਤ ਪੁਲਿਸ ਪਾਰਟੀ ਨੇ ਕਾਰ ਚੋਰੀ ਅਤੇ ਹਾਈਵੇ ਪਰ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀਆਂ ਨੂੰ ਵੱਖ- ਜਗ੍ਹਾ ਤੇ ਵੱਖ-2 ਸਮੇਂ ਗ੍ਰਿਫਤਾਰ ਕਰ ਲਿਆ। ਕਾਰ ਚੋਰੀ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕਰਕੇ ਅਤੇ ਬਾਕੀ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ । ਜਿਸ ਪਾਸੇ ਵੱਖ-2 ਜਗ੍ਹਾ ਤੋਂ ਚੋਰੀ ਕੀਤੀਆਂ 06 ਕਾਰਾ ਬਾਮਦ ਕੀਤੀਆ ਗਈਆਂ ਹਨ। ਇਨ੍ਹਾਂ ਸਾਰੀਆਂ ਕਾਰਾਂ ਪਰ ਜਾਅਲੀ ਨੰਬਰ ਪਲੇਟਾਂ ਲੱਗੀਆ ਹੋਇਆ ਹਨ ਅਤੇ ਭਾਰੀ ਸੰਖਿਆ ਵਿਚ ਹੋਰ ਕਾਰਾ ਬਰਾਮਦ ਹੋਣ ਦੀ ਸੰਭਾਵਨਾ ਹੈ |ਇਸ ਤੋਂ ਇਲਾਵਾ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਇਕ ਨਜਾਇਜ਼ ਅਸਲਾ (ਦੇਸੀ ਕੱਟਾ ) ਬ੍ਰਾਮਦ ਕੀਤਾ ਗਿਆ ਹੈ ।ਇਸ ਤੋਂ ਇਲਾਵਾ ਚੂੜੀਆ ਕੱਟਣ ਵਾਲੀ ਇਕ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸਦੀ ਪੁੱਛਗਿੱਛ ਦੇ ਅਧਾਰ ਪਰ ਇਸ ਦੀਆਂ ਦੂਜੀਆਂ ਸਾਥਣਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੇ ਖਿਲਾਫ ਕਈ ਮੁਕੱਦਮੇ ਦਰਜ ਹਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਉਮੀਦ ਹੈ
ਐਸ.ਪੀ ਸਾਹਿਬ ਨੇ ਦੱਸਿਆ ਕਿ ਥਾਣਾ ਜੀਰਕਪੁਰ ਪੁਲਿਸ ਦੀ ਮਿਹਨਤ ਨਾਲ ਜਿੱਥੇ ਇਨ੍ਹਾਂ ਦੋਸ਼ੀਆਂ ਦੇ ਕਾਬੂ ਆਉਣ ਨਾਲ ਮੌਜੂਦਾ ਮੁਕੱਦਮੇ ਟਰੇਸ ਹੋਏ ਹਨ ਉਥੇ ਇਨ੍ਹਾਂ ਦੋਸ਼ੀਆਂ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਜੁਰਮਾਂ ਨੂੰ ਵੀ ਰੋਕ ਲਿਆ ਗਿਆ ਹੈ
ਦਰਜ ਅਤੇ ਟਰੇਸ ਮੁਕਦਮੇ – FIR NO 403 ਮਿਤੀ 12/07/2021 u/s 379 ਬੀ IPC PS ਜੀਰਕਪੁਰ
ਗ੍ਰਿਫ਼ਤਾਰ ਦੋਸਣ :- ਮੂਰਤੀ ਉਰਫ ਗੁਰਨਾਮੋ ਪਤਨੀ ਈਸਰ ਵਾਸੀ ਪਿੰਡ ਜੌਹਲੀਆ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਦੂਜੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਸ ਗਿਰੋਹ ਦੇ ਮੈਂਬਰਾਂ ਖਿਲਾਫ ਵੱਖ ਥਾਣੀਆਂ ਵਿਚ ਕਈ ਮੁਕੱਦਮੇ ਦਰਜ ਹਨ ਦੋਸ਼ੀ ਫਰਾਰ ਹਨ
FIR NO 404 ਮਿਤੀ 13/07/2021 U/ਸ 379 IPC PS ਜੀਰਕਪੁਰ
ਗ੍ਰਿਫਤਾਰ ਚੋਰ:- ਮਨੋਜ ਠਾਕੁਰ ਪੁੱਤਰ ਰਮੇਸ਼ ਠਾਕੁਰ ਵਾਸੀ ਦੇਵੀਪੁਰਾ ਥਾਣਾ ਭੋਜਪੁਰ ਜ਼ਿਲ੍ਹਾ ਮੁਰਾਦਾਬਾਦ (ਯੂ.ਪੀ) ਹਾਲ ਵਾਸੀ ਝੁੱਗੀਆ ਪਿੱਛੇ ਬਿੱਗ ਬਾਜ਼ਾਰ ਜੀਰਕਪੁਰ ਥਾਣਾ ਜੀਰਕਪੁਰ ਜਿਲ੍ਹਾ SAS ਨਗਰ ।ਇਸ ਦੇ ਖਿਲਾਫ਼ ਕਰੀਬ 14 ਮੁਕੱਦਮੇ ਦਰਜ ਹਨ ਅਤੇ ਜੇਲ੍ਹ ਵਿਚੋਂ ਜ਼ਮਾਨਤ ਪਰ ਆਇਆ ਹੋਇਆ ਹੈ ।
ਬਰਾਮਦਗੀ:- (1):-ਕਾਰ ਨੰਬਰ HR-22D-3376 ਮਾਰਕਾ ZEN IN ਰੰਗ ਸਿਲਵਰ (ਵਿਰਾਸਤੀ ਸਿਟੀ ਜੀਰਕਪੁਰ ਤੋਂ ਚੋਰੀ)
2. ਕਾਰ ਨੰਬਰ CH-04ਸੀ-9618 ਮਾਰਕਾ ਹੋਂਡਾ ਸਿਟੀ ਰੰਗ ਸਿਲਵਰ (ਸੈਕਟਰ 21.ਏ ਚੰਡੀਗੜ੍ਹ ਤੋਂ ਚੋਰੀ)
3. ਕਾਰ ਨੰਬਰੀ CH 03ਸ-8080 ਮਾਰਕਾ ਹੌਂਡਾ ਸਿਟੀ ਰੰਗ ਸਿਲਵਰ (ਸੈਕਟਰ 28 ਚੰਡੀਗੜ੍ਹ ਤੋਂ ਚੋਰੀ )
4. ਕਾਰ ਨੰਬਰ CH-01 BW-2563 ਮਾਰਕਾ ਹੋਂਡਾ ਸਿਟੀ ਰੰਗ ਸਿਲਵਰ AKS ਕਲੋਨੀ ਜ਼ੀਰਕਪੁਰ ਤੋਂ ਚੋਰੀ
5. ਕਾਰ ਨੰਬਰ HR-70-6677 ਮਾਰਕਾ ZEN ਰੰਗ ਗਰੇ (ਬਲਟਾਣਾ ਤੋਂ ਚੋਰੀ
6. ਕਾਰ ਨੰਬਰ HR-03 F:2317 ਮਾਰਕਾ ZEN ਰੰਗ ਗਰੇਅ (ਬਲਟਾਣਾ ਤੋਂ ਚੋਰੀ
FIR NO 405 ਮਿਤੀ 14/07/2021 U/S 379.B,392.IPC 25 ARMS ACT PS ਜੀਰਕਪੁਰ
ਗ੍ਰਿਫਤਾਰ ਦੋਸ਼ੀ:- ਅਰਪਿਤ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਸਟੋਡੀ ਥਾਣਾ ਸਿਟੀ ਕਰਨਾਲ ਜ਼ਿਲ੍ਹਾ ਕਰਨਾਲ ਹਰਿਆਣਾ ਦੂਜੇ ਦੋਸ਼ੀ ਦੀ ਤਲਾਸ਼ ਜਾਰੀ ਹੋ
ਬਰਾਮਦਗੀ:- ਇਕ ਦੇਸੀ ਕੱਟਾ

Spread the love