66ਵੀਂ ਅੰਤਰ ਜੋਨਲ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸੰਪੰਨ

_Inter Zonal Athletic Meet
66ਵੀਂ ਅੰਤਰ ਜੋਨਲ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸੰਪੰਨ
ਅੰਡਰ 14 ਤੇ 17 ਸਾਲ ‘ਚ ਪੱਖੋ ਕਲਾਂ ਜੋਨ ਦੀਆਂ ਕੁੜੀਆਂ ਨੇ ਕੀਤਾ ਓਵਰਆਲ ਟਰਾਫੀ ‘ਤੇ ਕਬਜ਼ਾ
ਅੰਡਰ 17 ਸਾਲ ‘ਚ ਮਹਿਲ ਕਲਾਂ ਜੋਨ ਦੇ ਮੁੰਡੇ ਬਣੇ ਓਵਰਆਲ ਚੈਂਪੀਅਨ  

ਬਰਨਾਲਾ, 7 ਦਸੰਬਰ 2022

ਜਿਲ੍ਹਾ ਬਰਨਾਲਾ ਦੀ 66ਵੀਂ ਅੰਤਰ ਜੋਨਲ ਅਥਲੈਟਿਕ ਮੀਟ ਸ਼ਾਨੌ–ਸ਼ੌਕਤ ਨਾਲ ਸੰਪੰਨ ਹੋ ਗਈ ਹੈ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆਂ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਸਰਬਜੀਤ ਸਿੰਘ ਤੂਰ ਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਰੇਨੂੰ ਬਾਲਾ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਅਥਲੈਟਿਕ ਮੀਟ ਵਿੱਚ ਅੰਡਰ 19 ਸਾਲ ਦੇ ਤੀਹਰੀ ਛਾਲ ਵਿੱਚ ਰਘਵੀਰ ਸਿੰਘ ਸੇਖਾ ਜੋਨ ਨੇ ਪਹਿਲਾ, ਜਗਤਜੋਤ ਸਿੰਘ ਬਰਨਾਲਾ ਜੋਨ ਨੇ ਦੂਜਾ ਤੇ ਨਿੰਦਰ ਕੁਮਾਰ ਤਪਾ ਜੋਨ ਨੇ ਤੀਜਾ, ਅੰਡਰ 14 ਸਾਲ ਹਰਡਲਜ਼ ‘ਚ ਤਸਨੀਮ ਕੌਰ ਭਦੌੜ ਜੋਨ ਨੇ ਪਹਿਲਾ, ਜਸਮੀਤ ਕੌਰ ਮਹਿਲ ਕਲਾਂ ਜੋਨ ਨੇ ਦੂਜਾ ਤੇ ਪ੍ਰਭਲੀਨ ਕੌਰ ਬਰਨਾਲਾ ਜੋਨ ਨੇ ਤੀਜਾ, 3000 ਮੀਟਰ ਦੌੜ ਅੰਡਰ 17 ਸਾਲ ‘ਚ ਮਹਿਕਪ੍ਰੀਤ ਕੌਰ ਜੋਨ ਪੱਖੋ ਕਲਾਂ ਨੇ ਪਹਿਲਾ, ਮਨਦੀਪ ਕੌਰ ਜੋਨ ਪੱਖੋ ਕਲਾਂ ਨੇ ਦੂਜਾ ਤੇ ਰਵਲੀਨ ਕੌਰ ਭੈਣੀ ਮਹਿਰਾਜ ਨੇ ਤੀਜਾ, ਲਵਪ੍ਰੀਤ ਸਿੰਘ ਪੱਖੋ ਕਲਾਂ ਜੋਨ ਨੇ ਪਹਿਲਾ, ਲਵਪ੍ਰੀਤ ਸਿੰਘ ਨੈਣੇਵਾਲ ਨੇ ਦੂਜਾ, ਗੁਰਜਸ਼ਨ ਸਿੰਘ ਪੱਖੋ ਕਲਾਂ ਜੋਨ ਤੇ ਸਤਵਿੰਦਰ ਸਿੰਘ ਫਰਵਾਹੀ ਨੇ ਤੀਜਾ, ਅੰਡਰ 17 ਜੈਵਲੀਅਨ ਥ੍ਰੋਅ ‘ਚ ਹਰਪ੍ਰੀਤ ਕੌਰ ਪੱਖੋ ਕਲਾਂ ਜੋਨ ਨੇ ਪਹਿਲਾ, ਹਰਮਨ ਕੌਰ ਠੀਕਰੀਵਾਲ ਜੋਨ ਨੇ ਦੂਜਾ ਤੇ ਜਸਪ੍ਰੀਤ ਕੌਰ ਪੱਖੋ ਕਲਾਂ ਜੋਨ ਨੇ ਤੀਜਾ, 400 ਮੀਟਰ ਅੰਡਰ 17 ਵਿੱਚ ਵੀਰ ਲਛਮਣ ਤਪਾ ਜੋਨ ਨੇ ਪਹਿਲਾ, ਪਰਵਿੰਦਰ ਸਿੰਘ ਪੱਖੋ ਕਲਾਂ ਜੋਨ ਨੇ ਦੂਜਾ ਤੇ ਰਾਜਦੀਪ ਸਿੰਘ ਹਮੀਦੀ ਨੇ ਤੀਜਾ, ਮਨਪ੍ਰੀਤ ਕੌਰ ਬਰਨਾਲਾ ਜੋਨ ਨੇ ਪਹਿਲਾ, ਕਰਮਜੀਤ ਕੌਰ ਪੱਖੋ ਕਲਾਂ ਜੋਨ ਨੇ ਦੂਜਾ, ਨਵਜੋਤ ਕੌਰ ਪੱਖੋ ਕਲਾਂ ਜੋਨ ਨੇ ਤੀਜਾ, ਅੰਡਰ 14 ਸਾਲ 400 ਮੀਟਰ ‘ਚ ਖੁਸ਼ਪ੍ਰੀਤ ਸਿੰਘ ਪੱਖੋ ਕਲਾਂ ਜੋਨ ਨੇ ਪਹਿਲਾ, ਅਰਜਨ ਗਹਿਲ ਨੇ ਦੂਜਾ ਤੇ ਅਰਮਾਨ ਸਿੰਘ ਤਪਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਹੋਰ ਪੜ੍ਹੋ – ਜ਼ਿਲ੍ਹੇ ਵਿੱਚ ਮਨਾਇਆ ਗਿਆ ਹਥਿਆਰਬੰਦ ਸੈਨਾ ਝੰਡਾ ਦਿਵਸ

200 ਮੀਟਰ ਦੌੜ ਦੇ ਅੰਡਰ 19 ਸਾਲ ‘ਚ ਅਰੋਚਨਾ ਪਾਲ ਨੇ ਬਰਨਾਲਾ, ਸੁਮਨਪ੍ਰੀਤ ਕੌਰ ਪੱਖੋ ਕਲਾਂ ਤੇ ਹਰਪਾਲ ਕੌਰ ਖੁੱਡੀ ਕਲਾਂ, ਹਰਪ੍ਰੀਤ ਸਿੰਘ ਹਮੀਦੀ, ਜਸਕਰਨ ਸਿੰਘ ਠੁੱਲੀਵਾਲ ਤੇ ਜਗਸੀਰ ਸਿੰਘ ਪੱਖੋ ਕਲਾਂ, ਅੰਡਰ 19 ਹੈਮਰ ਥ੍ਰੋਅ ‘ਚ ਗੁਰਵੀਰ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਧਨੌਲਾ ਤੇ ਲਵਪ੍ਰੀਤ ਸਿੰਘ ਮਾਨ ਤਪਾ, ਬਬਨਜੋਤ ਕੌਰ ਮਹਿਲ ਕਲਾਂ, ਰਮਨਦੀਪ ਕੌਰ ਠੀਕਰੀਵਾਲ ਤੇ ਕਮਲੇਸ਼ ਕੌਰ ਠੀਕਰੀਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤ ਹੈ। ਅੰਡਰ 14 ਸਾਲ ਲੜਕੀਆਂ ‘ਚ ਸਭ ਤੋਂ ਜਿਆਦਾ ਅੰਕ ਹਾਸਲ ਕਰਕੇ ਪੱਖੋ ਕਲਾਂ ਜੋਨ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ ਹੈ। ਜਦਕਿ ਭਦੌੜ ਜੋਨ ਦੀਆਂ ਕੁੜੀਆਂ ਓਵਰਆਲ ਦੂਜੇ ਸਥਾਨ ‘ਤੇ ਰਹੀਆਂ। ਅੰਡਰ 17 ਸਾਲ ਲੜਕੇ ‘ਚ ਮਹਿਲ ਕਲਾਂ ਜੋਨ ਪਹਿਲੇ ਤੇ ਪੱਖੋ ਕਲਾਂ ਜੋਨ ਦੂਜੇ ਸਥਾਨ ‘ਤੇ ਰਿਹਾ ਹੈ। ਅੰਡਰ 17 ਸਾਲ ਲੜਕੀਆਂ ‘ਚ ਪੱਖੋ ਕਲਾਂ ਜੋਨ ਪਹਿਲੇ ਤੇ ਠੀਕਰੀਵਾਲ ਜੋਨ ਦੂਜੇ ਸਥਾਨ ‘ਤੇ ਰਿਹਾ ਹੈ। ਇਸ ਮੌਕੇ ਜਿਲ੍ਹੇ ਦੇ ਵੱਖ–ਵੱਖ ਸਕੂਲਾਂ ਦੇ ਪ੍ਰਿੰਸੀਪਲ, ਹੈੱਡ ਮਾਸਟਰ, ਸਰੀਰਕ ਸਿੱਖਿਆ ਅਧਿਆਪਕ, ਸਪੋਰਟਸ ਇੰਚਾਰਜ਼ ਅਤੇ ਖਿਡਾਰੀ ਮੌਜੂਦ ਸਨ।

ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਅੰਤਰ ਜੋਨਲ ਅਥਲੈਟਿਕ ਮੀਟ ਦੀਆਂ ਝਲਕੀਆਂ।

Spread the love