ਰੂਪਨਗਰ, 19 ਨਵੰਬਰ:
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਰੂਪਨਗਰ ਨੇ ਪਿੰਡ ਬਲਰਾਮਪੁਰ ਵਿਖੇ ਕਿਸਾਨ ਬੇਅੰਤ ਸਿੰਘ ਵੱਲੋ ਹੈਪੀ ਸੀਡਰ ਮਸ਼ੀਨ ਨਾਲ ਬੀਜੀ ਜਾ ਰਹੀ ਕਣਕ ਦੀ ਫਸਲ ਦੀ ਬਿਜਾਈ ਦਾ ਨਿਰੀਖਣ ਕੀਤਾ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇਸ ਮੌਕੇ ਕਿਸਾਨ ਨਾਲ ਗੱਲਬਾਤ ਕਰਦਿਆ ਪੁੱਛਿਆ ਕਿ ਤੁਸੀ ਕਿੰਨੇ ਸਾਲਾਂ ਤੋਂ ਇਸ ਮਸ਼ੀਨ ਨਾਲ ਬਿਜਾਈ ਕਰ ਰਹੇ ਹੋ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਸਿੱਧੇ ਹੈਪੀ ਸੀਡਰ ਮਸ਼ੀਨ ਨਾਲ ਬਿਜਾਈ ਕਰਨ ਸਮੇਂ ਕੋਈ ਮੁਸ਼ਕਿਲ ਤੇ ਨਹੀ ਆਉਦੀ,ਕੋਈ ਕਣਕ ਦੇ ਉਗਣ ਵਿੱਚ ਜਾਂ ਕੋਈ ਕੀੜਾ,ਚੂਹਾਂ ਫਸਲ ਦਾ ਨੁਕਸਾਨ ਤੇ ਨਹੀ ਕਰਦਾ। ਇਸ ਮੌਕੇ ਕਿਸਾਨ ਬੇਅੰਤ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ ਚਾਰ-ਪੰਜ ਸਾਲ ਤੋਂ ਹੈਪੀ ਸੀਡਰ ਮਸ਼ੀਨ ਨਾਲ 50 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕਰਦਾ ਆ ਰਿਹਾ ਹਾਂ ,ਕਿਸੇ ਕਿਸਮ ਦੀ ਕੋਈ ਸਮੱਸਿਆ ਕੀੜੇ,ਚੂਹੇ ਦੀ ਨਹੀ ਆਉਂਦੀ, ਝਾੜ ਵੀ ਵਧੀਆ ਨਿਕਲਦਾ ਹੈ,ਨਦੀਨ ਵੀ ਘੱਟ ਹੁੰਦੇ ਹਨ। ਪਰ ਇਕ ਮਹੀਨੇ ਕਣਕ ਵੇਖਣ ਨੂੰ ਚੰਗੀ ਨਹੀ ਲਗਦੀ, ਬਾਅਦ ਵਿੱਚ ਸਭ ਠੀਕ ਹੋ ਜਾਂਦਾ ਹੈ। ਮੈਂ ਕਦੇ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਪਰ ਸੀਡਰ ਮਸ਼ੀਨ ਤੋਂ ਇਲਾਵਾ ਹੈਪੀ ਸੀਡਰ ਮਸ਼ੀਨ ਨਾਲ ਵੀ ਬਿਜਾਈ ਕਰ ਸਕਦੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ, ਵਿਭਾਗ ਦੇ ਰੁਪਿੰਦਰ ਸਿੰਘ ਅਤੇ ਕਿਸਾਨ ਸਵਰਨ ਸਿੰਘ, ਬਲਜਿੰਦਰ ਸਿੰਘ ਵੀ ਹਾਜ਼ਰ ਸਨ।