ਅਕਾਲੀ ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਸੌੜੀ ਸਿਆਸਤ ਕਰ ਰਹੇ ਹਨ: ਤ੍ਰਿਪਤ ਬਾਜਵਾ

Sorry, this news is not available in your requested language. Please see here.

• ਸਿੱਖ ਸ਼ਰਧਾਲੂਆਂ ਦੇ ਨਾਂ ‘ਤੇ ਸਿਆਸੀ ਜਮੀਨ ਤਲਾਸ਼ ਰਿਹਾ ਅਕਾਲੀ ਦਲ
• ਜੇਕਰ ਅਕਾਲੀਆਂ ਨੇ ਕੋਰੋਨਾ ਵਿਰੁਧ ਜੰਗ ਵਿਚ ਹਿੱਸਾ ਨਹੀਂ ਪਾਉਣਾ ਤਾਂ ਰੋੜੇ ਵੀ ਨਾ ਅਟਕਾਏ
• ਨੁਕਤਾਚੀਨੀ ਦੀ ਥਾਂ ਹਰਸਿਮਰਤ ਕੇਂਦਰ ਤੋਂ ਕਣਕ ਦੀ ਖਰੀਦ ‘ਤੇ ਲਾਏ ਕੱਟ ਵਾਪਸ ਕਰਵਾਏ

ਚੰਡੀਗੜ•, 5 ਮਈ:

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਉੱਤੇ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਸਾਰ ਲੈਣ ਦੀ ਥਾਂ ਸੌੜੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੋਈ ਵੀ ਅਕਾਲੀ ਆਗੂ ਸੁਬੇ ਵਿਚ ਇੱਕ ਥਾਂ ਵੀ ਸ਼ਰਧਾਲੂਆਂ ਨੂੰ ਹੌਸਲਾ ਦੇਣ ਨਹੀਂ ਗਿਆ।
ਸ਼੍ਰੀ ਬਾਜਵਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਸਿਆਸੀ ਸ਼ਾਖ ਗੁਆ ਚੁੱਕਾ ਅਕਾਲੀ ਦਲ ਸਿੱਖ ਸ਼ਰਧਾਲੂਆਂ ਦੇ ਮੁੱਦੇ ‘ਤੇ ਬੇਸਿਰ ਪੈਰ ਬਿਆਨਬਾਜੀ ਕਰਕੇ ਸਿੱਖਾਂ ਅਤੇ ਪੰਜਾਬੀਆਂ ਵਿਚ ਮੁੜ ਆਪਣੀ ਭੱਲ ਬਣਾਉਣ ਦਾ ਅਸਫਲ ਯਤਨ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਹਿੰਦੋਸਤਾਨ ਦੇ ਕੁਝ ਇੱਕ ਗਿਣਵੇ ਚੁਣਵੇ ਅਮੀਰ ਪਰਿਵਾਰਾਂ ਵਿਚ ਸ਼ੁਮਾਰ ਬਾਦਲ ਪਰਿਵਾਰ ਦੇ ਇੱਕ ਵੀ ਜੀਅ ਨੇ ਪੰਜਾਬ ਸਰਕਾਰ ਵਲੋਂ ਕਰੋਨਾ ਵਿਰੁਧ ਲੜੀ ਜਾ ਰਹੀ ਜੰਗ ਇੱਕ ਧੇਲੇ ਦਾ ਹਿੱਸਾ ਵੀ ਨਹੀਂ ਪਾਇਆ। ਹੋਰ ਤਾਂ ਹੋਰ ਬਾਦਲ ਪਰਿਵਾਰ ਦੇ ਤਿੰਨਾਂ ਜੀਆਂ ਵਲੋਂ ਸਰਕਾਰ ਤੋਂ ਲਈਆਂ ਜਾ ਰਹੀਆਂ ਵੱਡੀਆਂ ਪੈਨਸ਼ਨਾ ਅਤੇ ਤਨਖਾਹਾਂ ਵਿਚੋਂ ਵੀ ਇੱਕ ਪੈਸਾ ਵੀ ਮੁੱਖ ਮੰਤਰੀ ਰਾਹਤ ਕੋਸ਼ ਵਿਚ ਨਹੀਂ ਦਿੱਤਾ ਗਿਆ।
ਪੰਚਾਇਤ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਨਿੱਜਪ੍ਰਸਤ, ਪਰਿਵਾਰਪਸ਼ਤ ਅਤੇ ਆਪਹੁਦਰੀਆਂ ਨੀਤੀਆਂ ਕਰਕੇ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਮਜੀਠੀਆ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਉਨ•ਾਂ ਕਿ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਇੱਕ ਵੀ ਅਕਾਲੀ ਆਗੂ ਇੰਨਾਂ ਵਾਂਗ ਝੂਠੀ ਅਤੇ ਨਿਰਮੂਲ ਬਿਆਨਬਾਜੀ ਨਹੀਂ ਕਰ ਰਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਉਨ•ਾਂ ਦੇ ਮਨ ਵਿਚ ਲੋਕਾਂ ਪ੍ਰਤੀ ਭੋਰਾ ਵੀ ਹਮਦਰਦੀ ਸੀ ਤਾਂ ਉਨ•ਾਂ ਨੇ ਕਰੋਨਾ ਵਿਰੁਧ ਆਪਣੀ ਜੀਅ ਜਾਨ ਨਾਲ ਲੜਾਈ ਰਹੇ ਡਾਕਟਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਲਈ ਆਪਣੇ ਨਿਊ ਚੰਡੀਗੜ ਸਥਿੱਤ ਹੋਟਲ ਵਿਚ ਡਾਕਟਰਾਂ ਦੇ ਠਹਿਰਣ ਲਈ ਇੱਕ ਵੀ ਕਮਰਾ ਕਿਉਂ ਨਹੀਂ ਦਿੱਤਾ। ਉਨ•ਾਂ ਨਾਲ ਹੀ ਪੁਛਿਆ ਕਿ ਨੰਦੇੜ ਸਾਹਿਬ ਦੇ ਸਿੱਖ ਸ਼ਰਧਾਲੂਆਂ ਪ੍ਰਤੀ ਬਹੁਤਾ ਹੇਜ਼ ਜਤਾ ਰਹਆਕਲੀ ਦਲ ਨੇ ਉਨ•ਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਕਿੰਨੀਆਂ ਬੱਸਾਂ ਭੇਜੀਆਂ।
ਸ੍ਰੀ. ਬਾਜਵਾ ਨੇ ਕਿਹਾ ਕਿ ਹਜ਼ੂਰ ਸਾਹਿਬ ਦੇ ਗੁਰਦੁਆਰਾ ਲੰਗਰ ਸਾਹਿਬ ਦੇ ੨੬ ਸੇਵਾਦਾਰਾਂ ਦੇ ਕਰੋਨਾ ਰੋਗੀ ਹੋਣ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਉਹਨਾਂ ਅਕਾਲੀ ਆਗੂਆਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਹੜੇ ਨਾਦੇੜ ਤੋਂ ਵਾਪਸ ਆਏ ਸ਼ਰਧਾਲੂਆਂ ਦੇ ਕਰੋਨਾ ਰੋਗੀ ਹੋਣ ਪਿੱਛੇ ਕਿਸੇ ਸਾਜ਼ਿਸ਼ ਹੋਣ ਦਾ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰ ਕੇ ਕਰੋਨਾ ਵਿਰੁੱਧ ਜੰਗ ਲੜ ਰਹੇ ਸਿਹਤ ਕਰਮੀਆਂ ਦਾ ਹੌਸਲਾ ਤੋੜਣ ਦਾ ਗੁਨਾਹ ਕਰਦੇ ਆ ਰਹੇ ਹਨ।
ਸ਼੍ਰੀ ਬਾਜਵਾ ਨੇ ਕਿਹਾ ਕਿ  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪੰਜਾਬ ਸਰਕਾਰ ਵਲੋਂ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਅੜਿੱਕੇ ਡਾਹੁਣ ਦੀ ਥਾਂ ਆਪਣੀ ਭਾਈਵਾਲ ਕੇਂਦਰ ਦੀ ਮੋਦੀ ਸਰਕਾਰ ਉੱਤੇ ਦਬਾਅ ਪਾ ਕੇ ਕਣਕ ਦੇ ਖ਼ਰੀਦ ਮੁੱੱਲ਼ ਵਿਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਕਰਾਉਣ ਤਾਂ ਕਿ ਇਸ ਔਖ਼ੀ ਘੜੀ ਵਿਚ ਸੂਬੇ ਦੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ  ਕਿਹਾ ਕਿ ਅਕਾਲੀ ਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਆਪਣੇ ਹਿੱਸੇ ਦੇ ਟੈਕਸਾਂ ਦੀ ਬਕਾਇਆ ਰਹਿੰਦੀ ਰਕਮ ਜਾਰੀ ਕਰਾਉਣ ਦੇ ਨਾਲ ਨਾਲ ਪੰਜਾਬ ਨੂੰ ਕਰੋਨਾ ਵਿਰੁੱਧ ਲੜਾਈ ਲੜਣ ਲਈ ਲੋਂੜੀਦੀ ਆਰਥਿਕ ਮਦਦ ਦਿਵਾਉਣ ਲਈ ਵੀ ਕੇਂਦਰ ਸਰਕਾਰ ਉੱਤੇ ਦਬਾਅ ਪਾਉਣ।

Spread the love