ਅਨਲੌਕ 4 ਸਬੰਧੀ ਜ਼ਿਲ੍ਹੇ ਭਰ ’ਚ ਨਵੀਂਆਂ ਹਦਾਇਤਾਂ ਜਾਰੀ : ਜ਼ਿਲ੍ਹਾ ਮੈਜਿਸਟ੍ਰੇਟ

DC Barnala

Sorry, this news is not available in your requested language. Please see here.

ਬਰਨਾਲਾ ਜ਼ਿਲ੍ਹੇ ਦੇ ਮਿਊਂਸਪਲ ਖੇਤਰਾਂ ’ਚ ਵਿੱਚ ਐਤਵਾਰ ਨੂੰ ਹਫ਼ਤਾਵਰੀ ਕਰਫ਼ਿਊ ਲਾਗੂ ਰਹੇਗਾ

ਬਰਨਾਲਾ, 10 ਸਤੰਬਰ

ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਦੀ ਹਦੂਦ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਾਕਡਾਊਨ ਵਿੱਚ ਅੰਸ਼ਿਕ ਢਿੱਲ ਦਿੱਤੀ ਗਈ ਸੀ, ਪ੍ਰੰਤੂ ਹੁਣ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਚੰਡੀਗੜ੍ਹ ਵੱਲੋਂ ਅਨਲੌਕ 4 ਸਬੰਧੀ ਨਵੀਂਆਂ ਹਦਾਇਤਾਂ ਜਾਰੀ ਹੋਈਆਂ ਹਨ। ਇਨ੍ਹਾਂ ਨਵੀਂਆਂ ਹਦਾਇਤਾਂ ਦੇ ਤਹਿਤ ਹੀ ਜ਼ਿਲ੍ਹਾ ਮੈਜਿਸਟ੍ਰੇਟ -ਕਮ-ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੇਵਲ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸ਼ਹਿਰਾਂ ਵਿੱਚ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਮਿਊਂਸਪਲ ਖੇਤਰਾਂ ’ਚ ਐਤਵਾਰ ਨੂੰ ਹਫ਼ਤਾਵਰੀ ਕਰਫ਼ਿਊ ਲਾਗੂ ਰਹੇਗਾ।

ਰਾਤ ਦਾ ਕਰਫ਼ਿਊ : ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਪੈਂਦੇ ਸਮੂਹ ਨਗਰ ਕੌਂਸਲ ਅਤੇ ਨਗਰ ਪੰਚਾਇਤ ਵਿੱਚ ਰਾਤ 09:30 ਵਜੇ ਤੋਂ ਸਵੇਰੇ 5:00 ਵਜੇ ਤੱਕ ਹਫ਼ਤੇ ਦੇ ਸਾਰੇ ਦਿਨ ਰਾਤ ਦਾ ਕਰਫ਼ਿਊ ਲਾਗੂ ਰਹੇਗਾ। ਇਸ ਸਮੇਂ ਦੌਰਾਨ ਸਾਰੀਆ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ’ਤੇ ਪਾਬੰਦੀ ਹੋਵੇਗੀ, ਪ੍ਰੰਤੂ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ, ਕੌਮੀ ਅਤੇ ਰਾਜ ਮਾਰਗਾਂ ਤੇ ਵਿਅਕਤੀਆਂ ਅਤੇ ਵਸਤੂਆਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਜਹਾਜ਼ ਤੋਂ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ। ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ, ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਫਿਸ਼ਿੰਗ ਦੀਆਂ ਗਤੀਵਿਧੀਆਂ, ਬੈਂਕ, ਏ.ਟੀ.ਐਮ., ਸਟਾਕ ਮਾਰਕੀਟ, ਬੀਮਾ ਕੰਪਨੀਆਂ, ਆਨਲਾਈਨ ਟੀਚਿੰਗ, ਪਬਲਿਕ ਸਹੂਲਤਾਂ, ਪਬਲਿਕ ਟਰਾਂਸਪੋਰਟ ਇੰਡਸਟਰੀਆਂ ਅਤੇ ਕੰਸਟ੍ਰਕਸ਼ਨ ਇੰਡਸਟਰੀਆਂ ਵਿੱਚ ਸਿਫ਼ਟਾਂ ਦੇ ਸੰਚਾਲਣ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ, ਵਿਜ਼ੂਅਲ ਅਤੇ ਪ੍ਰਿੰਟ ਮੀਡੀਆ ਆਦਿ।

ਹਰ ਕਿਸਮ ਦੀਆਂ ਪ੍ਰੀਖਿਆਵਾਂ, ਯੂਨੀਵਰਸਿਟੀਜ਼, ਬੋਰਡਾਂ, ਲੋਕ ਸੇਵਾ ਕਮਿਸ਼ਨਾਂ ਦੁਆਰਾ ਕਰਵਾਏ ਗਏ ਦਾਖਲੇ/ਟੈਸਟਾਂ ਦੇ ਸਬੰਧ ਵਿੱਚ ਵਿਅਕਤੀਆਂ ਅਤੇ ਵਿਦਿਆਰਥੀਆਂ ਦੀ ਆਵਾਜਾਈ ਦੀ ਮੰਨਜ਼ੂਰੀ ਹੋਵੇਗੀ।

ਵਹੀਕਲ (ਥਰੂਆਊਟ ਦਾ ਸਟੇਟ): ਚਾਰ ਪਹੀਆ ਵਾਹਨ ਵਿੱਚ ਡਰਾਈਵਰ ਸਮੇਤ 3 ਵਿਅਕਤੀਆਂ ਦੀ ਆਗਿਆ ਹੋਵੇਗੀ। ਸਾਰੀਆਂ ਬੱਸਾਂ ਅਤੇ ਪਬਲਿਕ ਟਰਾਂਸਪੋਰਟ ਵਹੀਕਲਾਂ ਵਿੱਚ 50ਫ਼ੀਸਦੀ ਸਮਰੱਥਾ ਲਈ ਬੈਠਣ ਦੀ ਆਗਿਆ ਹੋਵੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਦੀ ਆਗਿਆ ਨਹੀਂ ਹੋਵੇਗੀ।

ਇਕੱਠ ’ਤੇ ਪਾਬੰਦੀ ਸਬੰਧੀ : ਸਮਾਜਿਕ, ਰਾਜਨੀਤਿਕ, ਧਾਰਮਿਕ, ਧਰਨੇ ਅਤੇ ਪ੍ਰਦਰਸ਼ਨਾਂ ਵਿੱਚ ਇਕੱਠ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਹੋਵੇਗੀ। ਵਿਆਹ ਦੇ ਪ੍ਰੋਗਰਾਮ ਲਈ 30 ਵਿਅਕਤੀਆਂ ਅਤੇ ਸੰਸਕਾਰ/ਅੰਤਿਮ ਅਰਦਾਸ ਦੇ ਭੋਗ ਲਈ 20 ਵਿਅਕਤੀਆਂ ਦੇ ਇਕੱਠ ਦੀ ਮੰਨਜ਼ੂਰੀ ਹੋਵੇਗੀ।

ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਖੁੱਲ੍ਹਣ ਸਬੰਧੀ : ਸਮੂਹ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੇਵਲ 50ਫ਼ੀਸਦੀ ਸਟਾਫ਼ ਹੀ ਕੰਮ ਕਰੇਗਾ। ਦਫ਼ਤਰ ਦੇ ਮੁਖੀ ਵੱਲੋਂ ਪਬਲਿਕ ਦੇ ਆਉਣ-ਜਾਣ ’ਤੇ ਪਾਬੰਦੀ ਲਗਾਈ ਜਾਵੇਗੀ ਅਤੇ ਪਬਲਿਕ ਨੂੰ ਪੰਜਾਬ ਗ੍ਰਾਈਵੈਂਸ ਰੈਡਰੈਸਲ ਸਿਸਟਮ (ਪੀ.ਜੀ.ਆਰ.ਐਸ.)/ਆਨਲਾਈਨ ਟੂਲਜ਼ ਵਰਤਣ ਲਈ ਪ੍ਰੇਰਿਤ ਕਰਨਗੇ ਤਾਂ ਜੋ ਘੱਟ ਤੋਂ ਘੱਟ ਵਿਅਕਤੀ ਇੱਕ-ਦੂਜੇ ਦੇ ਸੰਪਰਕ ਵਿੱਚ ਆਉਣ।

ਦੁਕਾਨਾਂ, ਰੈਸਟੋਰੈਂਟ, ਹੋਟਲ ਅਤੇ ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਸਮਾਂ : ਜਾਰੀ ਹੁਕਮਾਂ ’ਚ ਜ਼ਿਲ੍ਹਾ ਬਰਨਾਲਾ ਦੇ ਸਾਰੇ ਸ਼ਹਿਰਾਂ ਦੀਆਂ ਦੁਕਾਨਾਂ/ਮਾਲਜ਼ ਸੋਮਵਾਰ ਤੋਂ ਸ਼ਨਿੱਚਰਵਾਰ ਤੱਕ ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਐਤਵਾਰ ਨੂੰ ਬੰਦ ਰਹਿਣਗੇ। ਇਸੇ ਤਰ੍ਹਾਂ ਸੌਪਸ਼/ਮਾਲਜ਼ (ਜ਼ਰੂਰੀ ਵਸਤਾਂ ਨਾਲ ਸਬੰਧਤ) ਸੋਮਵਾਰ ਤੋਂ ਐਤਵਾਰ ਰਾਤ 9:00 ਵਜੇ ਤੱਕ, ਧਾਰਮਿਕ ਸਥਾਨ ਦੇ ਖੁੱਲ੍ਹਣ ਦਾ ਸਮਾਂ ਵੀ ਸੋਮਵਾਰ ਤੋਂ ਐਤਵਾਰ ਰਾਤ 9:00 ਵਜੇ ਤੱਕ ਹੋਵੇਗਾ। ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਕੰਪਲੈਕਸ, ਰੈਸਟੋਰੈਂਟ (ਇਨਕਲੂਡਿੰਗ ਰੈਸਟੋਰੈਂਟ/ਹੋਟਲਜ਼ ਇਨ ਮਾਲਜ਼), ਸ਼ਰਾਬ ਦੇ ਠੇਕੇ ਵੀ ਸੋਮਵਾਰ ਤੋਂ ਐਤਵਾਰ ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਹੋਟਲ ਖੁੱਲ੍ਹੇ ਹੀ ਰਹਿਣਗੇ।

ਜ਼ਰੂਰੀ ਸੇਵਾਵਾਂ: ਜ਼ਰੂਰੀ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਜਿਵੇਂ ਕਿ ਕਰਿਆਣਾ/ਗਰੋਸਰੀ ਸਟੋਰ, ਦੁੱਧ ਦੀਆਂ ਡੇਅਰੀਆਂ, ਮਿਲਕ ਪਲਾਂਟ, ਫ਼ਲ/ਸਬਜ਼ੀਆਂ ਦੀਆਂ ਦੁਕਾਨਾਂ, ਪਸ਼ੂਆਂ ਦੇ ਚਾਰੇ/ਟਾਲ ਦੀਆਂ ਦੁਕਾਨਾਂ, ਘਰੇਲੂ ਅਤੇ ਕਮਰਸ਼ੀਅਲ ਲਈ ਐਲ.ਪੀ.ਜੀ. ਗੈਸ ਦੀ ਸਪਲਾਈ ਦੀਆਂ ਦੁਕਾਨਾਂ ਆਦਿ ਐਤਵਾਰ ਨੂੰ ਰਾਤ 9 ਵਜੇ ਤੱਕ ਖੁੱਲ੍ਹੀਆ ਰਹਿਣਗੀਆਂ।

ਝੋਨੇ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਪੈਸਟੀਸਾਈਡਜ਼/ਖਾਦ ਦੀਆਂ ਦੁਕਾਨਾਂ, ਟਰੈਕਟਰ/ਕੰਬਾਈਨਾਂ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਅਤੇ ਖੇਤੀਬਾੜੀ ਦੇ ਨਵੇਂ ਸੰਦ ਬਣਾਉਣ/ਰਿਪੇਟਰ ਕਰਨ ਵਾਲੀਆਂ ਦੁਕਾਨਾਂ ਆਦਿ ਪੂਰਾ ਹਫ਼ਤਾ (ਸੋਮਵਾਰ ਤੋਂ ਐਤਵਾਰ) ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਤੋਂ ਇਲਾਵਾ ਹਸਪਤਾਲ, ਲੈਬਸ ਅਤੇ ਕੈਮਿਸਟ ਦੀਆਂ ਦੁਕਾਨਾਂ ਪੂਰਾ ਹਫ਼ਤਾ (ਸੋਮਵਾਰ ਤੋਂ ਐਤਵਾਰ) 24 ਘੰਟੇ ਖੁੱਲ੍ਹੀਆਂ ਰਹਿਣਗੀਆਂ। ਇਸੇ ਤਰ੍ਹਾਂ ਹੀ ਪੈਟਰੋਲ ਪੰਪ ਜੋ ਨੈਸ਼ਨਲ ਹਾਈਵੇਅ ’ਤੇ ਸਥਿਤ ਹਨ, 24 ਘੰਟੇ ਖੁੱਲ੍ਹੇ ਰਹਿਣਗੇ ਅਤੇ ਬਾਕੀ ਸਾਰੇ ਪੈਟਰੋਲ ਪੰਪ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।

ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51-60 ਅਤੇ ਇੰਡੀਆ ਪੈਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਹ ਹਦਾਇਤਾਂ 30 ਸਤੰਬਰ 2020 ਤੱਕ ਲਾਗੂ ਰਹਿਣਗੀਆਂ।

Spread the love