ਆਂਗਣਵਾੜੀ ਵਰਕਰਾਂ ਵੱਲੋਂ ਕੂਬੇਵਾਲ, ਮਾਣਕੂਮਾਜਰਾ, ਫੂਕਾਪੁਰ ਵਿੱਚ ਘਰ ਘਰ ਸਰਵੇ ਕਰਕੇ ਕੋਵਿਡ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ- ਸੀ ਡੀ ਪੀ ਓ ਅਮਰਜੀਤ ਕੌਰ

Sorry, this news is not available in your requested language. Please see here.

ਮਿਸ਼ਨ ਫਤਿਹ 2.0 ਅਧੀਨ ਪੇਡੂ ਖੇਤਰਾਂ ਵਿੱਚ ਆਂਗਣਵਾੜੀ ਵਰਕਰਾਂ ਵਲੋਂ ਕੋਵਿਡ ਉਤੇ ਨਿਯੰਤਰਣ ਅਤੇ ਰੋਕਥਾਮ ਲਈ ਸਰਵੇ ਜਾਰੀ।
ਨੂਰਪੁਰ ਬੇਦੀ 22 ਮਈ,2021
ਸ੍ਰੀਮਤੀ ਅਮਰਜੀਤ ਕੌਰ ਬਾਲ ਵਿਕਾਸ ਅਤੇ ਪੋ੍ਰਜੈਕਟ ਅਫਸਰ ਨੂਰਪੁਰ ਬੇਦੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਵਲੋਂ ਪਿੰਡਾਂ ਵਿੱਚ ਪੰਚਾਂ/ਸਰਪੰਚਾਂ, ਆਸ਼ਾ ਵਰਕਰਾਂ, ਸੰਗਠਨਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਮਿਸ਼ਨ ਫਤਿਹ 2.0 ਅਧੀਨ ਪੇਡੂ ਖੇਤਰਾਂ ਵਿੱਚ ਆਂਗਣਵਾੜੀ ਵਰਕਰਾਂ ਵਲੋਂ ਕੋਵਿਡ ਉਤੇ ਨਿਯੰਤਰਣ ਅਤੇ ਰੋਕਥਾਮ ਲਈ ਘਰ ਘਰ ਸਰਵੇ ਜਾਰੀ ਹੈ। ਟੀਮਾਂ ਵਲੋਂ ਬਹੁਤ ਹੀ ਸਜਿੰਦਗੀ ਨਾਲ ਇਸ ਮਿਸ਼ਨ ਉਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਜਾਣਕਾਰੀ ਦੀ ਅਣਹੋਂਦ ਅਤੇ ਬੇਲੋੜੇ ਭਰਮ-ਭੂਲੇਖਿਆ ਦੇ ਸ਼ਿਕਾਰ ਹੋ ਕੇ ਪੇਡੂ ਖੇਤਰ ਦੇ ਭੋਲੇ ਭਾਲੇ ਲੋਕ ਮਹਾਂਮਾਰੀ ਦੀ ਗਿਰਫਤ ਵਿੱਚ ਆਉਣ ਤੋਂ ਬਚ ਸਕਣ। ਅਜਿਹਾ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ।
ਉਹਨਾਂ ਹੋਰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਗਾਇਡਲਾਇਨਜ਼ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਨਾਲ ਹੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਇਸਦੇ ਲਈ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਜਾਰੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਨੂਰਪੁਰ ਬੇਦੀ ਦੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਅਸੀਂ ਵੱਖ ਵੱਖ ਪਿੰਡਾਂ ਲਈ ਟੀਮਾ ਦਾ ਗਠਨ ਕੀਤਾ ਹੈ ਜੋ ਲੋਕਾ ਨੂੰ ਜਾਣਕਾਰੀ ਦੇਣ ਦੇ ਨਾਲ ਨਾਲ ਕਰੋਨਾ ਦੇ ਲੱਛਣਾ ਬਾਰੇ ਵੀ ਜਾਗਰੂਕ ਕਰ ਰਹੇ ਹਨ। ਕਿਸੇ ਵੀ ਵਿਅਕਤੀ ਨੂੰ ਕਰੋਨਾ ਦੀ ਸੰਭਾਵਨਾ ਹੋਣ ਤੇ ਟੈਸਟਿੰਗ ਕਰਵਾਉਣ ਅਤੇ ਨਤੀਜੇ ਪ੍ਰਾਪਤ ਹੋਣ ਤੇ ਸਾਵਧਾਨੀਆਂ ਵਰਤਣ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ ਇਸਦੇ ਨਾਲ ਹੀ ਸਿਹਤ ਵਿਭਾਗ ਵਲੋ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕਰੋਨਾ ਤੋਂ ਬਚਾਅ ਲਈ ਮਾਸਕ ਪਾਉਣਾ, ਆਪਸੀ ਵਿੱਥ ਰੱਖਣਾ ਅਤੇ ਵਾਰ ਵਾਰ ਹੱਥ ਧੋਣ, ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

Spread the love