‘ਆਈ ਹਰਿਆਲੀ’ ਐਪ ਰਾਹੀਂ ਵੰਡੇ ਜਾ ਰਹੇ ਹਨ ਮੁਫਤ ਪੌਦੇ: ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਪ੍ਰਤੀ ਵਿਅਕਤੀ 15 ਪੌਦੇ ਕੀਤੇ ਜਾ ਸਕਦੇ ਹਨ ਪ੍ਰਾਪਤ
ਬਰਨਾਲਾ, 14 ਜੁਲਾਈ 2021
ਜ਼ਿਲਾ ਬਰਨਾਲਾ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਜ਼ਿਲਾ ਵਾਸੀ ਪੌਦੇ ਲਾਵੇ ਅਤੇ ਉਨਾਂ ਦੀ ਸੰਭਾਲ ਕਰੇ।
ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੰਗਲਾਤ ਮਹਿਕਮੇ ਰਾਹੀਂ ਮੁਫਤ ਪੌਦਿਆਂ ਵਾਸਤੇ ਆਈ ਹਰਿਆਲੀ (IHaryali) ਐਪ ਚਲਾਈ ਜਾ ਰਹੀ ਹੈ। ਇਸ ਐਪਲੀਕੇਸ਼ਨ ਨੂੰ ਮੋਬਾਈਲ ਫੋਨ ਵਿਚ ਡਾਊਨਲੋਡ ਕਰਕੇ ਪੌਦਿਆਂ ਲਈ ਜੰਗਲਾਤ ਮਹਿਕਮੇ ਕੋਲ ਅਪਲਾਈ ਕੀਤਾ ਜਾ ਸਕਦਾ ਹੈ। ਐਪਲੀਕੇਸ਼ਨ ਵਿਚ ਪੌਦਿਆਂ ਜਾਂ ਲੋਕੇਸ਼ਨ ਦੇ ਆਧਾਰ ’ਤੇ ਸਰਚ ਕਰਕੇ ਕੋਈ ਵੀ ਨਰਸਰੀ ਚੁਣ ਕੇ ਪ੍ਰਤੀ ਵਿਅਕਤੀ 15 ਪੌਦਿਆਂ ਦੀ ਚੋਣ ਕੀਤੀ ਜਾ ਸਕਦੀ ਹੈ। ਆਰਡਰ ਬੁੱਕ ਹੋਣ ਮਗਰੋਂ ਸਬੰਧਤ ਅਮਲੇ ਦਾ ਫੋਨ ਨੰਬਰ ਤੁਹਾਡੇ ਕੋਲ ਪਹੁੰਚ ਜਾਵੇਗਾ, ਜਿਸ ਨਾਲ ਸੰਪਰਕ ਕਰਕੇ ਸਬੰਧਤ ਨਰਸਰੀ ਤੋਂ ਪੌਦੇ ਲਏ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੌਦੇ ਬਿਲਕੁਲ ਮੁਫਤ ਦਿੱਤੇ ਜਾਂਦੇ ਹਨ। ਉਨਾਂ ਕਿਹਾ ਕਿ ਜਿੱਥੇ ਜ਼ਿਲਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਵੱਲੋਂ ਹਰਿਆਵਲ ਮੁਹਿੰਮ ਤਹਿਤ ਯਤਨ ਕੀਤੇ ਜਾ ਰਹੇ ਹਨ, ਉਥੇ ਹਰ ਵਿਅਕਤੀ ਆਪਣੇ ਪੱਧਰ ’ਤੇ ਵੀ ਪੌਦੇ ਲਗਾਵੇ ਅਤੇ ਉਨਾਂ ਦੀ ਸੰਭਾਲ ਕਰੇ।

Spread the love